The Khalas Tv Blog International ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਮੌਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ
International Punjab

ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਮੌਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ

ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਮਨਪ੍ਰੀਤ ਸਿੰਘ (42) ਵਜੋਂ ਹੋਈ ਹੈ ਜੋ ਆਲਮਗੀਰ ਦੇ ਨਜ਼ਦੀਕ ਪਿੰਡ ਕੈਂਡ ਦਾ ਰਹਿਣ ਵਾਲਾ ਸੀ। ਮ੍ਰਿਤਕ ਪਿੰਡ ਦੇ ਪੰਚ ਜਸਵੰਤ ਸਿੰਘ ਪੰਨੂੰ ਦਾ ਭਰਾ ਲੱਗਦਾ ਸੀ। ਅਮਰੀਕਾ ਦੇ ਸ਼ਹਿਰ ਹੋਰਨ ਤੇ ਮੈਕਕੋਨਾਟੀ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਬੀਤੇ ਦਿਨੀਂ ਮਨਪ੍ਰੀਤ ਸਿੰਘ ਦੀ ਮੌਤ ਹੋਈ।

ਮਨਪ੍ਰੀਤ ਸਿੰਘ ਅਪਣੇ ਪਿੱਛੇ ਮਾਤਾ ਕਰਮਜੀਤ ਕੌਰ, ਪਤਨੀ ਜਤਿੰਦਰ ਕੌਰ ਅਤੇ ਅਪਣੇ ਦੋ ਪੁੱਤਰ ਛੱਡ ਗਿਆ ਹੈ। ਇਸ ਸਬੰਧੀ ਮਨਪ੍ਰੀਤ ਦੇ ਭਰਾ ਜਸਵੰਤ ਸਿੰਘ ਪੰਨੂ ਨੇ ਦੱਸਿਆਂ ਕਿ ਉਨ੍ਹਾਂ ਦੇ ਦੋ ਭਰਾ ਜਗਰਾਜ ਸਿੰਘ ਪੰਨੂ ਤੇ ਮਨਪ੍ਰੀਤ ਸਿੰਘ ਪੰਨੂ ਪਿਛਲੇ ਲੰਮੇ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਹੇ ਸਨ।

 

ਇਹ ਵੀ ਪੜ੍ਹੋ – ਹੁਣ ਪੋਲਿੰਗ ਬੂਥ ’ਤੇ ਲੱਗੀਆਂ ਕਤਾਰਾਂ ਬਾਰੇ ਘਰ ਬੈਠੇ ਜਾਣੋ! ਚੋਣ ਕਮਿਸ਼ਨ ਪੰਜਾਬ ਵੱਲੋਂ ‘ਵੋਟਰ ਕਿਊ ਇਨਫੋਰਮੇਸ਼ਨ ਸਿਸਟਮ’ ਜਾਰੀ
Exit mobile version