The Khalas Tv Blog International ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਟਰੱਕ ਹਾਦਸੇ ‘ਚ ਹੋਈ ਮੌਤ
International

ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਟਰੱਕ ਹਾਦਸੇ ‘ਚ ਹੋਈ ਮੌਤ

‘ਦ ਖ਼ਾਲਸ ਬਿਊਰੋ :- ਅਮਰੀਕਾ ‘ਚ ਇੱਕ ਤੋਂ ਬਾਅਦ ਇੱਕ ਹੋ ਰਹੀਆਂ ਟਰੱਕ ਦੁਰਘਟਨਾਵਾਂ ਨੇ ਪੂਰੇ ਪੰਜਾਬੀ ਭਾਈਚਾਰੇ ਨੂੰ ਹਿਲਾਕੇ ਰੱਖ ਦਿੱਤਾ ਹੈ। ਕੁੱਝ ਕੁ ਮਹੀਨੇ ਪਹਿਲਾ ਫਰਿਜ਼ਨੋ ਕੈਲੇਫੋਰਨੀਆਂ ਦੇ ਦੋ ਪੰਜਾਬੀ ਮੁੰਡੇ ਵੱਖ-ਵੱਖ ਟਰੱਕ ਐਕਸੀਡੈਂਟਾਂ ਵਿੱਚ ਟਰੱਕਾਂ ਵਿੱਚ ਜਿਉਂਦੇ ਸੜਕੇ ਇਸ ਫ਼ਾਨੀ ਦੁਨੀਆਂ ਤੋ ਸਦਾਲਈ ਕੂਚ ਕਰ ਗਏ ਸਨ, ਹੁਣ ਫੇਰ ਅਮਰੀਕਾ ਦੀ ਟੈਕਸਾਸ ਸਟੇਟ ਤੋ ਬੜੀ ਮਾੜੀ ਖ਼ਬਰ ਸੁਣਨ ਨੂੰ ਮਿਲੀ ਕਿ ਬੇਕਰਸਫੀਲਡ ਨਿਵਾਸੀ 23 ਸਾਲ ਸਰਬਜੀਤ ਸਿੰਘ ਟਰੱਕ ਐਕਸੀਡੈਂਟ ਵਿੱਚ ਆਪਣੀ ਜਾਨ ਗਵਾ ਬੈਠਾ ਹੈ।

ਸੂਤਰਾਂ ਦੀ ਜਾਣਕਾਰੀ ਮੁਤਾਬਿਕ 1 ਨਵੰਬਰ ਦੀ ਰਾਤ ਕਰੀਬ ਢਾਈ ਕੁ ਵਜੇ ਨੀਂਦਰ ਕਾਰਨ ਫਰੀਵੇਅ ਚਾਲੀ (I-40) ਈਸਟ ਬਾਂਡ ਐਡਰੀਅਨ ਟੈਕਸਾਸ ਵਿੱਚ ਰਿਸਟ-ਏਰੀਏ ਵਿੱਚ ਖੜੇ ਟਰੱਕ ਵਿੱਚ ਸਰਬਜੀਤ ਦਾ ਪਿੱਛੋਂ ਟਰੱਕ ਵੱਜਿਆ ਅਤੇ ਟਰੱਕ ਬੁਰੀ ਤਰਾਂ ਨਾਲ ਨੁਕਸਾਨਿਆ ਗਿਆ ‘ਤੇ ਮੁੰਡੇ ਦੀ ਥਾਂਏ ਮੌਤ ਹੋ ਗਈ। ਸਵ. ਸਰਬਜੀਤ ਸਿੰਘ ਦਾ ਪਿਛਲਾ ਪਿੰਡ ਧਰਮਕੋਟ ਜ਼ਿਲ੍ਹਾ ਮੋਗਾ ਨਾਲਸਬੰਧਤ ਹੈ। ਸੁਣਨ ਵਿੱਚ ਆਇਆ ਹੈ ਕਿ ਹਾਲੇ ਤਿੰਨ ਕੁ ਮਹੀਨੇ ਪਹਿਲਾ ਹੀ ਇਸ ਦਾ ਵਿਆਹ ਹੋਇਆ ਸੀ। ਪੁਲਿਸ ਐਕਸੀਡੈਂਟ ਦੀ ਜਾਂਚ ਕਰ ਰਹੀ ਹੈ। ਇਸ ਦੁਖਦਾਇਕ ਘਟਨਾਂ ਕਾਰਨ ਕੈਲੀਫੋਰਨੀਆਂ ਦਾ ਟਰੱਕਿੰਗ ਭਾਈਚਾਰਾ ਗਹਿਰੇ ਸਦਮੇ ਵਿੱਚ ਹੈ।

 

Exit mobile version