ਬਿਉਰੋ ਰਿਪੋਰਟ – ਕੈਨੇਡਾ (CANADA) ਵਿੱਚ ਪੰਜਾਬੀ ਨੌਜਵਾਨ 6 ਦਿਨ ਬਾਅਦ ਜ਼ਿੰਦਗੀ ਦੀ ਜੰਗ ਹਾਰ ਗਿਆ। ਮ੍ਰਿਤਕ ਨੌਜਵਾਨ ਸਟੱਡੀ ਵੀਜ਼ਾ ’ਤੇ ਕੈਨੇਡਾ ਗਿਆ ਸੀ ਤੇ 4 ਮਹੀਨੇ ਪਹਿਲਾਂ ਹੀ ਉਸਨੂੰ ਵਰਕ ਪਰਮਿਟ (WORK PERMIT) ਮਿਲਿਆ ਸੀ। ਕਾਰ ਵਿੱਚ ਸਵਾਰ ਹੋ ਕੇ ਉਹ ਆਪਣੇ ਕੰਮ ’ਤੇ ਜਾ ਰਿਹਾ ਸੀ ਕਿ ਉਸਦੇ ਟ੍ਰਾਲੇ ਨਾਲ ਸੜਕ ਹਾਦਸਾ (ROAD ACCIDENT) ਵਾਪਰ ਗਿਆ। ਮ੍ਰਿਤਕ ਦੀ ਪਛਾਣ ਪਟਿਆਲਾ ਦੇ ਸਾਮਾਣਾ ਦੇ ਰਹਿਣ ਵਾਲੇ ਕੰਵਰਪਾਲ ਸਿੰਘ ਦੇ ਤੌਰ ’ਤੇ ਹੋਈ ਹੈ।
ਕੈਨੇਡਾ ਵਿੱਚ ਮ੍ਰਿਤਕ ਕੰਵਰ ਪਾਲ ਸਿੰਘ ਦੇ ਚਾਚੇ ਦੇ ਭਰਾ ਜਗਦੀਸ਼ ਸਿੰਘ ਨੇ ਦੱਸਿਆ ਕਿ 2 ਸਾਲ ਪਹਿਲਾਂ ਉਹ ਕੈਨੇਡਾ ਆਇਆ ਸੀ। 20 ਅਗਸਤ ਨੂੰ ਕੈਨੇਡਾ ਦੇ ਗੁਏਲਫ ਵਿੱਚ ਇੱਕ ਵੱਡੀ ਕਾਰ ਦੁਰਘਟਨਾ ਹੋਈ। ਜਿਸ ਵਿੱਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਦੁਰਘਟਨਾ ਦੇ ਵਿੱਚ ਉਸ ਦੇ ਸਿਰ ’ਤੇ ਸੱਟਾਂ ਆਈਆਂ ਅਤੇ ਫੇਫੜੇ ਖਰਾਬ ਹੋ ਗਏ। ਉਸ ਦੇ ਪੈਰ ਦੀਆਂ ਹੱਡੀਆਂ ਵੀ ਟੁੱਟ ਗਈਆਂ 6 ਦਿਨ ਉਹ ਹਸਪਤਾਲ ਵਿੱਚ ਜ਼ਿੰਦਗੀ ਦੀ ਜੰਗ ਲੜਦੇ-ਲੜਦੇ ਉਹ ਚਲਾ ਗਿਆ।
ਮ੍ਰਿਤਕ ਕੰਵਰਪਾਲ ਸਿੰਘ ਦੇ ਪਿਤਾ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ 25 ਅਗਸਤ 2022 ਨੂੰ ਸਟੱਡੀ ਵੀਜ਼ਾ ’ਤੇ ਕੈਨੇਡਾ ਗਿਆ ਸੀ। ਉਸ ਦੀ ਪੜ੍ਹਾਈ ਪੂਰੀ ਹੋ ਗਈ ਸੀ। ਉਹ ਡਿਗਰੀ ਦੇ ਬਾਅਦ ਨੌਕਰੀ ਕਰ ਰਿਹਾ ਸੀ। ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ।
ਕੰਵਰਪਾਲ ਦੀ ਮ੍ਰਿਤਕ ਦੇਹ ਭਾਰਤ ਲਿਆਈ ਜਾ ਸਕੇ ਇਸ ਦੇ ਲਈ ਕੈਨੇਡਾ ਵਿੱਚ ਦੋਸਤ ਅਤੇ ਚਾਚੇ ਦਾ ਭਰਾ ਜਗਦੀਪ ਸਿੰਘ ਫੰਡ ਇਕੱਠਾ ਕਰ ਰਿਹਾ ਹੈ। ਜਗਦੀਪ ਨੇ ਦੱਸਿਆ ਕੰਵਰਪਾਲ ਦੀ ਮ੍ਰਿਤਕ ਦੇਹ ਭਾਰਤ ਭੇਜਣ ਦੇ ਲਈ 40 ਹਜ਼ਾਰ ਡਾਲਰ ਦਾ ਫੰਡ ਚਾਹੀਦਾ ਹੈ ਹੁਣ ਤੱਕ 27 ਹਜ਼ਾਰ ਡਾਲਰ ਹੀ ਇਕੱਠੇ ਹੋਏ ਹਨ।
ਜਗਦੀਪ ਨੇ ਦੱਸਿਆ ਕੰਵਰਪਾਲ ਦੇ ਪਰਿਵਾਰ ਦੀ ਹਾਲਤ ਠੀਕ ਨਹੀਂ ਹੈ ਉਹ ਹੀ ਘਰ ਵਿੱਚ ਕਮਾਉਮ ਵਾਲਾ ਇਕਲੌਤਾ ਪੁੱਤਰ ਸੀ। ਕੰਵਰਪਾਲ ਦਾ ਪਰਿਵਾਰ ਪੁੱਤਰ ਦੇ ਅੰਤਮ ਵਾਰ ਵੇਖ ਸਕੇ ਇਸੇ ਲਈ ਪੈਸੇ ਇਕੱਠੇ ਕਰਕੇ ਉਸ ਦੀ ਮ੍ਰਿਤਕ ਦੇਹ ਭਾਰਤ ਭੇਜੀ ਜਾ ਰਹੀ ਹੈ।