The Khalas Tv Blog International ਕੈਨੇਡਾ ‘ਚ ਇਕਲੌਤੇ ਪੁੱਤ ਦੀ ਮੌਤ! ਪਰਿਵਾਰ ਦੇ ਸਾਹਮਣੇ ਹੀ ਪੁੱਤ ਨੇ ਅਖੀਰਲੇ ਸਾਹ ਲਏ
International Punjab

ਕੈਨੇਡਾ ‘ਚ ਇਕਲੌਤੇ ਪੁੱਤ ਦੀ ਮੌਤ! ਪਰਿਵਾਰ ਦੇ ਸਾਹਮਣੇ ਹੀ ਪੁੱਤ ਨੇ ਅਖੀਰਲੇ ਸਾਹ ਲਏ

ਬਿਉਰੋ ਰਿਪੋਰਟ – ਇੰਗਲੈਂਡ ਵਾਂਗ ਕੈਨੇਡਾ ਵੀ ਪੰਜਾਬੀਆਂ ਦਾ ਦੂਜਾ ਘਰ ਬਣ ਗਿਆ ਹੈ। ਪਰ ਸ਼ਾਇਦ ਹੀ ਅਜਿਹਾ ਦਿਨ ਗੁਜ਼ਰਦਾ ਹੋਵੇ ਜਦੋਂ ਕਿਸੇ ਨੌਜਵਾਨ ਦੀ ਮੌਤ ਦੀ ਖ਼ਬਰ ਨਾ ਆਉਂਦੀ ਹੋਵੇ। ਪਹਿਲਾਂ ਦਿਲ ਦਾ ਦੌਰਾ ਪੈਣ ਨਾਲ ਖਬਰਾਂ ਸਾਹਮਣੇ ਆ ਰਹੀਆਂ ਹੁਣ ਸੜਕੀ ਹਾਦਸੇ ਦੇ ਵਿੱਚ ਜਾਨ ਗਵਾਉਣ ਦੀਆਂ ਖਬਰਾਂ ਆ ਰਹੀਆਂ ਹਨ।

ਪੰਜਾਬੀ ਨੌਜਵਾਨ ਦੀ ਮੌਤ ਦੀ ਤਾਜ਼ਾ ਖ਼ਬਰ ਗੁਰਦਾਸਪੁਰ ਦੇ ਕਾਹਨੂੰਵਾਨ ਦੇ ਰਹਿਣ ਜਤਿਨਦੀਪ ਸਿੰਘ ਦੀ ਆਈ ਹੈ। ਉਹ ਕੈਨੇਡਾ ਦੇ ਸਰੀ ਵਿੱਚ ਪਰਿਵਾਰ ਦੇ ਨਾਲ ਰਹਿੰਦਾ ਸੀ। ਮਾਪਿਆਂ ਦੇ ਇਕਲੌਤਾ ਪੁੱਤਰ ਰੋਜ਼ਾਨਾ ਵਾਂਗ ਗੱਡੀ ‘ਤੇ ਕੰਮ ‘ਤੇ ਗਿਆ ਸੀ, ਜਦੋਂ ਵਾਪਸ ਪਰਤ ਰਿਹਾ ਸੀ ਤਾਂ ਅਚਾਨਕ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਦੀ ਵਜ੍ਹਾ ਕਰਕੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਕੈਨੇਡਾ ਵਿੱਚ ਹਨ।

ਹਾਦਸਾ ਕਿਵੇਂ ਹੋਇਆ ਕਿਸ ਦੀ ਅਣਗੈਲੀ ਦੀ ਵਜ੍ਹਾ ਕਰਕੇ ਨੌਜਵਾਨ ਜਤਿਨਦੀਪ ਸਿੰਘ ਦੀ ਜਾਨ ਗਈ, ਇਸ ਬਾਰੇ ਹੁਣ ਤੱਕ ਕੁਝ ਵੀ ਸਾਫ ਨਹੀਂ ਹੈ, ਪਰ ਇਕਲੌਤੇ ਪੁੱਤਰ ਦੀ ਮੌਤ ਦੀ ਖ਼ਬਰ ਜਿਵੇਂ ਹੀ ਕਾਹਨੂੰਵਾਨ ਪਹੁੰਚੀ ਘਰ ਦੇ ਹੋਰ ਮੈਂਬਰਾਂ ਦੇ ਹੋਸ਼ ਉੱਡ ਗਏ, ਪੂਰੇ ਪਿੰਡ ਸੋਗ ਵਿੱਚ ਹੈ।

ਇਹ ਵੀ ਪੜ੍ਹੋ  –   ਤਾਮਿਲਨਾਡੂ ਦੇ ਇਸ ਵਿਅਕਤੀ ਨੇ ਅਪਣਾਇਆ ਸਿੱਖ ਧਰਮ, ਬਣੇ ਰਵੀ ਰਾਜਾ ਸਿੰਘ

 

Exit mobile version