The Khalas Tv Blog Punjab ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ ਦੀ ਭਾਖੜਾ ਤੋਂ ਸ਼ੱਕੀ ਹਾਲਤ ‘ਚ ਮਿਲੀ ਲਾਸ਼ ! ਇਕਲੌਤਾ ਪੁੱਤਰ ਪੜ੍ਹਾਈ ‘ਚ ਸੀ ਹੁਸ਼ਿਆਰ!
Punjab

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ ਦੀ ਭਾਖੜਾ ਤੋਂ ਸ਼ੱਕੀ ਹਾਲਤ ‘ਚ ਮਿਲੀ ਲਾਸ਼ ! ਇਕਲੌਤਾ ਪੁੱਤਰ ਪੜ੍ਹਾਈ ‘ਚ ਸੀ ਹੁਸ਼ਿਆਰ!

ਬਿਉਰੋ ਰਿਪੋਰਟ : ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਸ਼ੱਕੀ ਹਾਲਤ ਵਿੱਚ ਨਹਿਰ ਤੋਂ ਲਾਸ਼ ਮਿਲੀ ਹੈ । ਵਿਦਿਆਰਥੀ ਪੜ੍ਹਾਈ ਵਿੱਚ ਬਹੁਤ ਹੀ ਹੁਸ਼ਿਆਰ ਸੀ । ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਦੇ ਰਹਿਣ ਵਾਲੇ 25 ਸਾਲ ਦੇ ਗੁਰਪ੍ਰੀਤ ਸਿੰਘ ਦੀ ਲਾਸ਼ ਖਨੌਰੀ ਤੋਂ ਅੱਗੇ ਹਰਿਆਣਾ ਦੇ ਪਿੰਡ ਨਜ਼ਦੀਕ ਭਾਖੜਾ ਨਹਿਰ ਤੋਂ ਮਿਲੀ ਹੈ । ਗੁਰਪ੍ਰੀਤ ਆਪਣੇ ਮਾਪਿਆਂ ਦਾ ਇੱਕਲੌਤਾ ਪੁੱਤਰ ਸੀ । ਉਸ ਦੀ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ।

ਗੁਰਪ੍ਰੀਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਮਨੋਵਿਗਿਆਨ ਦੀ ਪੜ੍ਹਾਈ ਕਰ ਰਿਹਾ ਸੀ । ਜਿਸ ਦਾ ਡੀ.ਪੀ.ਈ ਭਰਤੀ ਵਿੱਚ ਵੀ ਪੰਜਾਬ ਵਿੱਚੋਂ ਦੂਜਾ ਰੈਂਕ ਸੀ । ਜਿਸ ਨੂੰ ਅਗਲੇ ਦਿਨਾਂ ਵਿੱਚ ਨਿਯੁਕਤੀ ਪੱਤਰ ਮਿਲਣਾ ਸੀ । ਗੁਰਪ੍ਰੀਤ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹ ਪੜ੍ਹਾਈ ਵਿੱਚ ਹੁਸ਼ਿਆਰ ਸੀ। ਪਰਿਵਾਰ ਨੇ ਦੱਸਿਆ ਉਹ ਯੂਨੀਵਰਸਿਟੀ ਵਿੱਚੋ ਹੀ ਰਾਤ ਸਮੇਂ ਬਿਨਾਂ ਕਿਸੇ ਨੂੰ ਦੱਸੇ ਚਲਾ ਗਿਆ ਜਿਸ ਦੀ ਪਰਿਵਾਰ,ਪਿੰਡ ਵਾਲਿਆਂ ਅਤੇ ਦੋਸਤਾਂ ਨੇ ਕਾਫੀ ਤਲਾਸ਼ ਕੀਤੀ ਪਰ ਉਹ ਨਹੀਂ ਮਿਲਿਆ ।

ਗੁਰਪ੍ਰੀਤ ਦੀ ਮੌਤ ਨਾਲ ਜੁੜੇ ਸਵਾਲ

ਗੁਰਪ੍ਰੀਤ ਦੇ ਅਚਾਨਕ ਲਾਪਤਾ ਹੋਣ ਅਤੇ ਮੌ ਤ ਨੂੰ ਲੈਕੇ ਕਈ ਸਵਾਲ ਖੜੇ ਹੋ ਰਹੇ ਹਨ। ਕੀ ਗੁਰਪ੍ਰੀਤ ਨੂੰ ਕਿਸੇ ਨੇ ਗਾਇਬ ਕੀਤਾ ਸੀ ਅਤੇ ਫਿਰ ਉਸ ਨਾਲ ਕੁਝ ਗਲਤ ਹੋਇਆ ? ਜਾਂ ਗੁਰਪ੍ਰੀਤ ਕੀ ਕਿਸੇ ਦਬਾਅ ਵਿੱਚ ਸੀ ਜਿਸ ਨੂੰ ਉਹ ਝੇਲ ਨਹੀਂ ਸਕਿਆ ਅਤੇ ਉਸ ਨੇ ਆਪ ਆਪਣੀ ਜ਼ਿੰਦਗੀ ਨੂੰ ਅਲਵਿਦਾ ਕਿਹਾ ? ਗੁਰਪ੍ਰੀਤ ਆਪ ਪੰਜਾਬੀ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੀ ਪੜ੍ਹਾਈ ਕਰ ਰਿਹਾ ਸੀ,ਅਜਿਹੇ ਲੋਕਾਂ ਨੂੰ ਅਕਸਰ ਦਿਮਾਗੀ ਤੌਰ ‘ਤੇ ਮਜ਼ਬੂਤ ਮੰਨਿਆ ਜਾਂਦਾ ਹੈ,ਫਿਰ ਗੁਰਪ੍ਰੀਤ ਕਿਵੇਂ ਆਪਣੀ ਜ਼ਿੰਦਗੀ ਖਤਮ ਕਰ ਸਕਦਾ ਹੈ ? ਗੁਰਪ੍ਰੀਤ ਦੀ ਮੌਤ ਨਾਲ ਜੁੜੇ ਰਾਜ ਨੂੰ ਪਤਾ ਕਰਨ ਦੇ ਲਈ ਪੁਲਿਸ ਨੂੰ ਉਸ ਦੇ ਦੋਸਤਾਂ ਅਤੇ ਪਰਿਵਾਰ ਨਾਲ ਗੱਲ ਕਰਨੀ ਹੋਵੇਗੀ । ਕਿਉਂਕਿ ਸਵਾਲ ਇੱਕ ਨੌਜਵਾਨ ਦੀ ਮੌਤ ਨਾਲ ਜੁੜਿਆ ਹੋਇਆ ਹੈ । ਇੱਕ ਪਰਿਵਾਰ ਦੇ ਇੱਕਲੌਤ ਪੁੱਤ ਦੀ ਜ਼ਿੰਦਗੀ ਨਾਲ ਜੁੜਿਆ ਹੈ ।

Exit mobile version