The Khalas Tv Blog Punjab ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪੱਕੇ ਪੇਪਰਾਂ ਦੀ ਡੇਟਸ਼ੀਟ ਜਾਰੀ
Punjab

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪੱਕੇ ਪੇਪਰਾਂ ਦੀ ਡੇਟਸ਼ੀਟ ਜਾਰੀ

‘ਦ ਖ਼ਾਲਸ ਬਿਊਰੋ:- ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਅਖੀਰਲੇ ਸਮੈਸਟਰ ਦੀਆਂ ਪ੍ਰੀਖਿਆਵਾਂ ਮਿਤੀ 25 ਸਤੰਬਰ ਤੋਂ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ।  ਇਸ ਫੈਸਲੇ ਦੇ ਤਹਿਤ ਸਮੈਸਟਰ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਕਾਲਜ ਜਾਂ ਵਿਭਾਗ ਦੇ ਪ੍ਰਿੰਸੀਪਲ ਜਾਂ ਮੁਖੀ ਵੱਲੋਂ ਆਪਣੇ ਪੱਧਰ ‘ਤੇ 19 ਸਤੰਬਰ ਤੱਕ ਆਨਲਾਈਨ ਪੂਰੀਆਂ ਕਰਵਾਈਆਂ ਜਾਣਗੀਆਂ।

ਥਿਊਰੀ ਪ੍ਰੀਖਿਆਵਾਂ Blended Mode ਵਿੱਚ ਕਰਵਾਈਆਂ ਜਾਣਗੀਆਂ ਜਿਸ ਤਹਿਤ ਪ੍ਰਸ਼ਨ ਪੱਤਰ ਵਿਦਿਆਰਥੀਆਂ ਨੂੰ ਆਨਲਾਈਨ ਮੁਹੱਈਆ ਕਰਵਾਇਆ ਜਾਵੇਗਾ। ਵਿਦਿਆਰਥੀਆਂ ਵੱਲੋਂ ਪ੍ਰਸ਼ਨ ਪੱਤਰ ਡਾਊਨਲੋਡ ਕਰਕੇ A-4 ਸ਼ੀਟਾਂ ‘ਤੇ ਹੱਲ ਕੀਤਾ ਜਾਵੇਗਾ ਅਤੇ ਹੱਲ ਕੀਤੇ ਉੱਤਰ-ਪੰਨੇ ਵਿਦਿਆਰਥੀ ਵੱਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਅਪਲੋਡ ਕੀਤੇ ਜਾਣਗੇ।

ਪੇਪਰ ਹੱਲ ਕਰਨ ਦਾ ਸਮਾਂ 2 ਘੰਟੇ ਰਹੇਗਾ ਜਿਸ ਦੌਰਾਨ ਵਿਦਿਆਰਥੀ 50 ਪ੍ਰਤੀਸ਼ਤ ਪ੍ਰਸ਼ਨ ਪੱਤਰ ਹੱਲ ਕਰੇਗਾ ਅਤੇ ਧਿਆਨ ਰੱਖੇਗਾ ਕਿ ਉਸਨੇ ਕੁੱਲ ਅੰਕਾਂ ਦੇ 50 ਪ੍ਰਤੀਸ਼ਤ ਅੰਕਾਂ ਦਾ ਪ੍ਰਸ਼ਨ ਪੱਤਰ ਹੱਲ ਕੀਤਾ ਹੈ।  ਇਸ ਤੋਂ ਇਲਾਵਾ 2 ਘੰਟੇ ਦਾ ਸਮਾਂ ਪ੍ਰਸ਼ਨ ਪੱਤਰ ਡਾਊਨਲੋਡ ਅਤੇ ਉੱਤਰ ਪੰਨੇ ਅਪਲੋਡ ਕਰਨ ਦਾ ਸਮਾਂ ਦਿੱਤਾ ਜਾਵੇਗਾ।

ਜੇਕਰ ਵਿਦਿਆਰਥੀ ਵੱਲੋਂ ਉੱਤਰ ਪੰਨੇ ਅਪਲੋਡ ਕਰਨ ਵਿੱਚ ਦਿੱਕਤ ਆਉਂਦੀ ਹੈ ਤਾਂ ਉਮੀਦਵਾਰ ਨੂੰ ਕਿਸੇ ਨੇੜੇ ਦੇ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਿਤ ਕਾਲਜ ਵਿਖੇ  ਉੱਤਰ ਪੰਨੇ ਜਮ੍ਹਾਂ ਕਰਵਾਉਣ ਦੀ ਸਹੂਲਤ ਹੋਵੇਗੀ। ਜੇਕਰ ਵਿਦਿਆਰਥੀ ਦੇ ਘਰ ਦੇ ਨੇੜੇ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਿਤ ਕਾਲਜ ਨਹੀਂ ਹੈ ਤਾਂ ਉਮੀਦਵਾਰ ਨੂੰ ਸਪੀਡ ਪੋਸਟ/ਰਜਿਸਟਰਡ  ਪੋਸਟ ਰਾਹੀਂ ਉੱਤਰ ਪੰਨੇ ਕੰਟਰੋਲਰ(ਪ੍ਰੀਖਿਆਵਾਂ) ਨੂੰ ਭੇਜਣ ਦੀ ਆਪਸ਼ਨ ਦਿੱਤੀ ਜਾਵੇਗੀ। ਪ੍ਰੀਖਿਆਵਾਂ ਨਾਲ ਸਬੰਧਿਤ ਬਾਕੀਆਂ ਦੀਆਂ ਹਦਾਇਤਾਂ ਸਮੇਂ-ਸਮੇਂ ‘ਤੇ ਤੈਏ ਕਰਕੇ ਵੈਬਸਾਈਟ ‘ਤੇ ਪਾਈਆਂ ਜਾਣਗੀਆਂ।

Exit mobile version