The Khalas Tv Blog Punjab ਪੰਜਾਬੀ ਗਾਇਕ ਦੀ ਕਰਤੂਤ ! ਢਾਬੇ ‘ਤੇ ਜਾਕੇ ਕੀਤੀ ਇਹ ਹਰਕਤ
Punjab

ਪੰਜਾਬੀ ਗਾਇਕ ਦੀ ਕਰਤੂਤ ! ਢਾਬੇ ‘ਤੇ ਜਾਕੇ ਕੀਤੀ ਇਹ ਹਰਕਤ

ਬਿਉਰੋ ਰਿਪੋਰਟ : ਪੰਜਾਬ ਦੇ ਗਾਇਕ ਸਿਮਰ ਦੋਹਾਰਾ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵਿੱਚ ਉਹ ਢਾਬੇ ‘ਤੇ ਜਾਕੇ ਮੁਲਾਜ਼ਮਾਂ ਨਾਲ ਕੁੱਟਮਾਰ ਕਰਦਾ ਹੋਇਆ ਵਿਖਾਈ ਦੇ ਰਿਹਾ ਹੈ । ਢਾਬੇ ‘ਤੇ ਕੰਮ ਕਰਨ ਵਾਲੇ ਸੂਰਜ ਨੇ ਦੱਸਿਆ ਕਿ ਦੇਰ ਰਾਤ ਨੂੰ ਇੱਕ ਸ਼ਖ਼ਸ ਉਸ ਦੀ ਢਾਬੇ ‘ਤੇ ਆਇਆ । ਉਹ ਮਾਲਿਕ ਦੇ ਜਾਣ ਤੋਂ ਬਾਅਦ ਕੁਝ ਸਮਾਨ ਲੈਕੇ ਆਇਆ ਸੀ ।

ਤਕਰੀਬਨ 1 ਘੰਟੇ ਬਾਅਦ ਉਹ ਮੁੜ ਤੋਂ ਪਰਤਿਆ ਅਤੇ ਕਹਿਣ ਲੱਗਿਆ ਕਿ ਸਮਾਨ ਘੱਟ ਹੈ ਉਸ ਨੂੰ ਪੂਰਾ ਸਮਾਨ ਦਿੱਤਾ ਜਾਵੇਂ। ਜਿਸ ‘ਤੇ ਮੁਲਾਜ਼ਮ ਸੂਰਜ ਨੇ ਕਿਹਾ ਕਿ ਸਮਾਨ ਪੂਰਾ ਹੈ । ਸ਼ਖਸ ਜ਼ਿਦ ਦੇ ਅੜ ਗਿਆ ਕਿ ਕੈਮਰਾ ਚੈੱਕ ਕਰਵਾਉ। ਮੁਲਾਜ਼ਮ ਨੇ ਦੱਸਿਆ ਕਿ ਕੈਮਰਾ ਸਿਰਫ਼ ਮਾਲਿਕ ਹੀ ਚੈੱਕ ਕਰਵਾ ਸਕਦੇ ਹਨ। ਉਸ ਨੇ ਕਿਹਾ ਤੁਸੀਂ ਮਾਲਿਕ ਦੇ ਆਉਣ ਤੋਂ ਬਾਅਦ ਆਉ,ਇਸ ਤੋਂ ਬਾਅਦ ਸਿਮਰ ਦੋਹਾਰਾ ਗਾਲਾਂ ਕੱਢਣ ਲੱਗ ਗਿਆ ਅਤੇ ਹਮਲਾ ਕਰ ਦਿੱਤਾ । ਮੁਲਾਜ਼ਮ ਨੂੰ ਬਾਅਦ ਵਿੱਚੋ ਪਤਾ ਚੱਲਿਆ ਕਿ ਉਹ ਸ਼ਖ਼ਸ ਗਾਇਕ ਸੀ ।

Exit mobile version