The Khalas Tv Blog India ਹਰਿਆਣਾ ’ਚ ਜੇਜੇਪੀ ਲਵਾਏਗੀ ਸਿੱਧੂ ਮੂਸੇਵਾਲਾ ਦਾ ਬੁੱਤ! ਕਾਰਨ ਜਾਣ ਹੋ ਜਾਓਗੇ ਹੈਰਾਨ
India Manoranjan Punjab

ਹਰਿਆਣਾ ’ਚ ਜੇਜੇਪੀ ਲਵਾਏਗੀ ਸਿੱਧੂ ਮੂਸੇਵਾਲਾ ਦਾ ਬੁੱਤ! ਕਾਰਨ ਜਾਣ ਹੋ ਜਾਓਗੇ ਹੈਰਾਨ

ਬਿਉਰੋ ਰਿਪੋਰਟ: ਜਨ ਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਪ੍ਰਮੁੱਖ ਜਨਰਲ ਸਕੱਤਰ ਦਿਗਵਿਜੇ ਚੌਟਾਲਾ ਸਿਰਸਾ ਦੀ ਡੱਬਵਾਲੀ ਸੀਟ ਤੋਂ ਵਿਧਾਨ ਸਭਾ ਚੋਣ ਲੜ ਸਕਦੇ ਹਨ। ਇਨ੍ਹੀਂ ਦਿਨੀਂ ਉਹ ਡੱਬਵਾਲੀ ਸਰਕਲ ਵਿੱਚ ਕਾਫੀ ਸਰਗਰਮ ਹਨ ਅਤੇ ਲੋਕਾਂ ਦੇ ਦੁੱਖ-ਸੁੱਖ ਸਾਂਝੇ ਕਰ ਰਹੇ ਹਨ। ਇਸੇ ਦੌਰਾਨ ਦਿਗਵਿਜੇ ਚੌਟਾਲਾ ਨੇ ਇਹ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਕਿ ਉਹ ਡੱਬਵਾਲੀ ਵਿੱਚ ਸਿੱਧੂ ਮੂਸੇਵਾਲਾ ਦਾ ਬੁੱਤ ਲਗਵਾਉਣਗੇ।

ਦਿਗਵਿਜੇ ਚੌਟਾਲਾ ਦਾ ਕਹਿਣਾ ਹੈ ਕਿ ਇਹ ਮੂਰਤੀ ਅਗਲੇ 2 ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਵੇਗੀ। ਇਸ ਦੇ ਲਈ ਡੱਬਵਾਲੀ ਵਿੱਚ ਜਗ੍ਹਾ ਬਣਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਦਿਗਵਿਜੇ ਨੇ ਦੱਸਿਆ ਕਿ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੋਂ ਬੁੱਤ ਲਗਾਉਣ ਦੀ ਇਜਾਜ਼ਤ ਲਈ ਹੈ। ਬੁੱਤ ਲਗਾਉਣ ਤੋਂ ਬਾਅਦ ਬਲਕੌਰ ਸਿੰਘ ਖ਼ੁਦ ਆ ਕੇ ਸਿੱਧੂ ਮੂਸੇਵਾਲਾ ਦੇ ਬੁੱਤ ਦਾ ਆਪਣੇ ਹੱਥਾਂ ਨਾਲ ਉਦਘਾਟਨ ਕਰਨਗੇ।

ਉਨ੍ਹਾਂ ਕਿਹਾ ਕਿ ਇੱਕ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸਿੱਧੂ ਮੂਸੇਵਾਲਾ ਨੇ ਛੋਟੀ ਉਮਰ ਵਿੱਚ ਹੀ ਆਪਣੀ ਮਿਹਨਤ ਦੇ ਬਲਬੂਤੇ ਪੂਰੇ ਦੇਸ਼ ਅਤੇ ਦੁਨੀਆਂ ਵਿੱਚ ਨਾਮ ਕਮਾਇਆ ਜੋ ਕਿ ਸਾਰੇ ਨੌਜਵਾਨਾਂ ਲਈ ਇੱਕ ਮਿਸਾਲ ਹੈ। ਦਿਗਵਿਜੇ ਚੌਟਾਲਾ ਦਾ ਕਹਿਣਾ ਹੈ ਕਿ ਡੱਬਵਾਲੀ ਵਿੱਚ ਮੂਸੇਵਾਲਾ ਦੀ ਮੂਰਤੀ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ।

ਮੂਸੇਵਾਲਾ ਦਾ ਬੁੱਤ ਲਗਾਉਣ ਪਿੱਛੇ ਹਨ ਇਹ 3 ਕਾਰਨ
  1. ਡੱਬਵਾਲੀ ਵਿੱਚ ਪੰਜਾਬੀ ਵੋਟਰਾਂ ਦੀ ਕਾਫੀ ਗਿਣਤੀ ਹੈ। ਇਹ ਵੋਟਰ ਲੋਕ ਸਭਾ ਵਿੱਚ ਕਾਂਗਰਸ ਦੇ ਨਾਲ ਦੇਖੇ ਗਏ। ਸੁਖਬੀਰ ਬਾਦਲ ਓਪੀ ਚੌਟਾਲਾ ਦੀ ਪਾਰਟੀ ਇਨੈਲੋ ਦਾ ਸਮਰਥਨ ਕਰ ਰਹੇ ਹਨ। ਜਦੋਂ ਜੇਜੇਪੀ ਅਤੇ ਇਨੈਲੋ ਇਕੱਠੇ ਸਨ ਤਾਂ ਪੰਜਾਬ ਦੀਆਂ ਵੋਟਾਂ ਇਨੈਲੋ ਨੂੰ ਜਾਂਦੀਆਂ ਸਨ ਅਤੇ ਬਾਗੜੀ ਦੀਆਂ ਵੋਟਾਂ ਵੀ ਲਗਭਗ ਇੱਕੋ ਥਾਂ ’ਤੇ ਹੀ ਪੈਂਦੀਆਂ ਸਨ। ਪਰ ਪਾਰਟੀ ’ਚ ਫੁੱਟ ਤੋਂ ਬਾਅਦ ਸਥਿਤੀ ਬਦਲ ਗਈ।
  2. ਇਸ ਤੋਂ ਇਲਾਵਾ ਜੇਜੇਪੀ ਡੱਬਵਾਲੀ ਨੇੜੇ ਕਾਲਾਵਾਲੀ, ਰਾਣੀਆ, ਸਿਰਸਾ, ਫਤਿਹਾਬਾਦ, ਰਤੀਆ ਅਤੇ ਟੋਹਾਣਾ ਵਿੱਚ ਪੰਜਾਬੀ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਇਲਾਕਾ ਕਿਸੇ ਸਮੇਂ ਚੌਟਾਲਾ ਪਰਿਵਾਰ ਦਾ ਗੜ੍ਹ ਮੰਨਿਆ ਜਾਂਦਾ ਸੀ ਪਰ ਲੋਕ ਸਭਾ ਚੋਣਾਂ ਵਿੱਚ ਇਨ੍ਹਾਂ ਇਲਾਕਿਆਂ ਦੀ ਹਾਲਤ ਮਾੜੀ ਹੀ ਰਹੀ। ਸਿਰਸਾ ਲੋਕ ਸਭਾ ਵਿੱਚ ਜੇਜੇਪੀ ਅਤੇ ਇਨੈਲੋ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ।
  3. ਦਿਗਵਿਜੇ ਚੌਟਾਲਾ ਹੁਣ ਤੱਕ ਇੱਕ ਵੀ ਚੋਣ ਨਹੀਂ ਜਿੱਤ ਸਕੇ ਹਨ, ਪਿਛਲੀਆਂ ਦੋ ਚੋਣਾਂ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੇ ਸੋਨੀਪਤ ਸੀਟ ਤੋਂ ਭੂਪੇਂਦਰ ਸਿੰਘ ਹੁੱਡਾ ਖ਼ਿਲਾਫ਼ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ। ਇਸ ਤੋਂ ਇਲਾਵਾ ਉਨ੍ਹਾਂ ਜੀਂਦ ਉਪ ਚੋਣ ਵਿੱਚ ਵੀ ਆਪਣੀ ਕਿਸਮਤ ਅਜ਼ਮਾਈ ਪਰ ਇੱਥੇ ਵੀ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕੋਈ ਚੋਣ ਨਹੀਂ ਲੜੀ ਪਰ ਹੁਣ ਉਹ ਚੌਟਾਲਾ ਪਰਿਵਾਰ ਦੀ ਰਵਾਇਤੀ ਸੀਟ ਤੋਂ ਚੋਣ ਲੜਨਾ ਅਤੇ ਜਿੱਤਣਾ ਚਾਹੁੰਦੇ ਹਨ।
Exit mobile version