The Khalas Tv Blog Manoranjan ਪੰਜਾਬੀ ਗਾਇਕ ਕਾਸ਼ੀਨਾਥ ਨੇ ਫੈਨ ਨੂੰ ਵਾਪਸ ਮੋੜਿਆ 10 ਤੋਲੇ ਦਾ ਸੋਨੇ ਦਾ ਕੜਾ
Manoranjan Punjab

ਪੰਜਾਬੀ ਗਾਇਕ ਕਾਸ਼ੀਨਾਥ ਨੇ ਫੈਨ ਨੂੰ ਵਾਪਸ ਮੋੜਿਆ 10 ਤੋਲੇ ਦਾ ਸੋਨੇ ਦਾ ਕੜਾ

ਬਿਊਰੋ ਰਿਪੋਰਟ (ਲੁਧਿਆਣਾ, 11 ਨਵੰਬਰ 2025): ਲੁਧਿਆਣਾ ਦੇ ਇੱਕ ਧਾਰਮਿਕ ਸਮਾਗਮ ਦੌਰਾਨ ਪੰਜਾਬੀ ਗਾਇਕ ਕਾਸ਼ੀਨਾਥ ਨੂੰ ਇੱਕ ਸ਼ਖ਼ਸ ਨੇ 10 ਤੋਲੇ ਦਾ ਸੋਨੇ ਦਾ ਕੜਾ ਤੋਹਫ਼ੇ ਵਜੋਂ ਭੇਟ ਕੀਤਾ। ਕੜਾ ਹੱਥ ਵਿਚ ਲੈਂਦੇ ਹੀ ਕਾਸ਼ੀਨਾਥ ਨੇ ਮੰਚ ’ਤੇ ਹੀ ਕਿਹਾ, “ਇਹ ਤਾਂ ਸੋਨੇ ਦਾ ਕੜਾ ਹੈ, ਘੱਟੋ-ਘੱਟ 10 ਤੋਲੇ ਦਾ। ਇਸਦੀ ਕੀਮਤ ਲੱਖਾਂ ਵਿੱਚ ਹੋਵੇਗੀ। ਪਰ ਮੈਂ ਇਸਨੂੰ ਸਵੀਕਾਰ ਨਹੀਂ ਕਰ ਸਕਦਾ। ਜੇ ਮੈਂ ਇਹ ਲੈ ਲਿਆ ਤਾਂ ਮੇਰੇ ਗੁਰੂਆਂ ਤੇ ਪੀਰਾਂ ਦੀ ਸਿੱਖਿਆ ਖ਼ਤਮ ਹੋ ਜਾਵੇਗੀ।”

ਉਸਨੇ ਅੱਗੇ ਕਿਹਾ, “ਜੇ ਮੈਂ ਇਸ ਨਾਲ ਪਿਆਰ ਕਰ ਬੈਠਾ ਤਾਂ ਮੇਰੀ ਇਬਾਦਤ ਹੀ ਮਿੱਟੀ ਹੋ ਜਾਵੇਗੀ। ਮੈਂ ਗੁਰੂਆਂ ਦੀ ਸਿੱਖਿਆ ਲਾਲਚ ਲਈ ਨਹੀਂ ਲਈ ਸੀ।” ਇਹ ਕਹਿ ਕੇ ਕਾਸ਼ੀਨਾਥ ਨੇ ਕੜਾ ਵਾਪਸ ਕਰ ਦਿੱਤਾ ਤੇ ਕਿਹਾ, “ਮੈਂ ਇਹ ਕਲਗੀਧਰ ਪਾਤਸ਼ਾਹ ਨੂੰ ਕਿਵੇਂ ਜਵਾਬ ਦਿਆਂਗਾ, ਉਹ ਕਹੇਗਾ ਤੂੰ ਤਾਂ ਲਾਲਚੀ ਹੋ ਗਿਆ। ਤੈਨੂੰ ਆਹੀ ਚਾਹੀਦਾ ਸੀ? ਸੋਨਾ ਵੇਖ ਕੇ ਤੇਰਾ ਮਨ ਡੋਲ ਗਿਆ।”

ਹਰਿਆਣਾ ਦੇ ਕੈਥਲ ਵਿੱਚ ਜੰਮੇ ਕਾਸ਼ੀਨਾਥ ਇਸ ਸਮੇਂ ਮੋਹਾਲੀ ਵਿੱਚ ਰਹਿੰਦੇ ਹਨ ਅਤੇ ਆਪਣੇ ਆਤਮਕ ਸੁਰਾਂ ਤੇ ਗਹਿਰੀਆਂ ਗੱਲਾਂ ਲਈ ਜਾਣੇ ਜਾਂਦੇ ਹਨ।

Exit mobile version