ਮੁਹਾਲੀ : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਇੱਕ ਗਾਣੇ ਦੀ ਸ਼ੂਟਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਸ਼ੂਟਿੰਗ ਦੌਰਾਨ ਕਰਨ ਔਜਲਾ ਦੀ ਕਾਰ ਪਲਟ ਗਈ ਹੈ ਅਤੇ ਹਾਦਸੇ ਦੌਰਾਨ ਕਰਨ ਔਜਲਾ ਦੇ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਇਸ ਹਾਦਸੇ ਵਿੱਚ ਉਹਨਾਂ ਦੀ ਗਰਦਨ ਦੀ ਹੱਡੀ ਟੁੱਟਣੋ ਬਚ ਗਈ ਹੈ।
ਇਹ ਜਾਣਕਾਰੀ ਖੁਦ ਕਰਨ ਔਜਲਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ ਗਈ ਹੈ। ਕਰਨ ਔਜਲਾ ਨੇ ਦੱਸਿਆ ਕਿ ਇਕ ਗਾਣੇ ਦੀ ਸ਼ੂਟਿੰਗ ਦੌਰਾਨ ਉਹ ਹਦਸੇ ਦਾ ਸ਼ਿਕਾਰ ਹੋ ਗਏ ਹਨ ਅਤੇ ਉਨ੍ਹਾਂ ਦੀ ਗਰਦਨ ਟੁੱਟਣੋ ਮਸਾਂ ਬਚੀ ਹੈ। ਇੰਨਾ ਹੀ ਨਹੀਂ ਕਰਨ ਔਜਲਾ ਨੇ ਇਸ ਹਾਦਸੇ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ।
ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਵਿਦੇਸ਼ ਵਿੱਚ ਆਪਣੇ ਇੱਕ ਗੀਤ ਦੀ ਸ਼ੂਟਿੰਗ ਕਰ ਰਹੇ ਸਨ। ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ‘ਚ ਉਸ ਨੂੰ ਜ਼ਿਆਦਾ ਸੱਟ ਨਹੀਂ ਲੱਗੀ।
ਵੀਡੀਓ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਕਰਨ ਔਜਲਾ ਇੱਕ ਰੇਸਿੰਗ ਕਾਰ ਨੂੰ ਭਜਾ ਕੇ ਲਿਆ ਰਹੇ ਹਨ ਅਤੇ ਅਚਾਨਕ ਹੀ ਇਹ ਕਾਰ ਪਲਟ ਜਾਂਦੀ ਹੈ। ਇਹ ਸੀਨ ਗਾਣੇ ਦੀ ਸ਼ੂਟਿੰਗ ਦਾ ਹਿੱਸਾ ਸੀ ਪਰ ਕਾਰ ਅਸਲ ਵਿੱਚ ਹੀ ਪਲਟ ਗਈ। ਇਸ ਦੁਰਘਟਨਾ ਤੋਂ ਬਾਅਦ ਕਰਨ ਔਜਲਾ ਦੇ ਕੁਝ ਸੱਟਾਂ ਵੀ ਲੱਗੀਆਂ ਹਨ ਪਰ ਉਹਨਾਂ ਦੀ ਜਾਨ ਸੁਰੱਖਿਅਤ ਹੈ।