The Khalas Tv Blog Manoranjan ਪੰਜਾਬੀ ਗਾਇਕ ਹਰਭਜਨ ਮਾਨ ਦੀ ਕਾਰ ਹਾਦਸਾਗ੍ਰਸਤ, ਗਾਂ ਨਾਲ ਟਕਰਾ ਕੇ ਪਲ਼ਟੀ ਕਾਰ
Manoranjan Punjab

ਪੰਜਾਬੀ ਗਾਇਕ ਹਰਭਜਨ ਮਾਨ ਦੀ ਕਾਰ ਹਾਦਸਾਗ੍ਰਸਤ, ਗਾਂ ਨਾਲ ਟਕਰਾ ਕੇ ਪਲ਼ਟੀ ਕਾਰ

ਬਿਊਰੋ ਰਿਪੋਰਟ: ਮਸ਼ਹੂਰ ਪੰਜਾਬੀ ਗਾਇਕ ਹਰਭਜਨ ਮਾਨ ਨਾਲ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਇੱਕ ਹਾਦਸਾ ਵਾਪਰ ਗਿਆ। ਉਹ ਦਿੱਲੀ ਵਿੱਚ ਇੱਕ ਸ਼ੋਅ ਕਰਨ ਤੋਂ ਬਾਅਦ ਚੰਡੀਗੜ੍ਹ ਜਾ ਰਹੇ ਸਨ। ਜਦੋਂ ਉਹ ਸੋਮਵਾਰ ਸਵੇਰੇ 5 ਵਜੇ ਦੇ ਕਰੀਬ ਦਿੱਲੀ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗ-44 ‘ਤੇ ਪਿਪਲੀ ਫਲਾਈਓਵਰ ‘ਤੇ ਪਹੁੰਚੇ ਤਾਂ ਅਚਾਨਕ ਇੱਕ ਗਾਂ ਉਨ੍ਹਾਂ ਦੀ ਕਾਰ ਦੇ ਸਾਹਮਣੇ ਆ ਗਈ। ਗਾਂ ਨਾਲ ਟੱਕਰ ਤੋਂ ਬਾਅਦ, ਕਾਰ ਡਿਵਾਈਡਰ ਨਾਲ ਟਕਰਾ ਗਈ ਅਤੇ ਫਿਰ ਪਲ਼ਟ ਗਈ।

ਆਸ-ਪਾਸ ਦੇ ਲੋਕਾਂ ਨੇ ਤੁਰੰਤ ਉਨ੍ਹਾਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ। ਇਸ ਹਾਦਸੇ ਵਿੱਚ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ। ਕਿਹਾ ਜਾ ਰਿਹਾ ਹੈ ਕਿ ਹਰਭਜਨ ਮਾਨ ਦਾ ਡਰਾਈਵਰ, ਸੁਰੱਖਿਆ ਗਾਰਡ ਅਤੇ ਇੱਕ ਹੋਰ ਵਿਅਕਤੀ ਕਾਰ ਵਿੱਚ ਸਨ। ਹਾਦਸੇ ਵਿੱਚ ਸੁਰੱਖਿਆ ਗਾਰਡ ਜ਼ਖਮੀ ਹੋ ਗਿਆ। ਘਟਨਾ ਤੋਂ ਕੁਝ ਸਮੇਂ ਬਾਅਦ, ਹਰਭਜਨ ਮਾਨ ਇੱਕ ਹੋਰ ਕਾਰ ਵਿੱਚ ਚੰਡੀਗੜ੍ਹ ਲਈ ਰਵਾਨਾ ਹੋ ਗਏ।

Exit mobile version