The Khalas Tv Blog International ਹੁਣ ਕੈਨੇਡਾ ’ਚ ਏਪੀ ਢਿੱਲੋਂ ਦੇ ਘਰ ਦੇ ਬਾਹਰ ਚੱਲੀਆਂ ਗੋਲ਼ੀਆਂ, ਲਾਰੈਂਸ-ਰੋਹਿਤ ਗੈਂਗ ਨੇ ਲਈ ਜ਼ਿੰਮੇਵਾਰੀ
International Manoranjan Punjab

ਹੁਣ ਕੈਨੇਡਾ ’ਚ ਏਪੀ ਢਿੱਲੋਂ ਦੇ ਘਰ ਦੇ ਬਾਹਰ ਚੱਲੀਆਂ ਗੋਲ਼ੀਆਂ, ਲਾਰੈਂਸ-ਰੋਹਿਤ ਗੈਂਗ ਨੇ ਲਈ ਜ਼ਿੰਮੇਵਾਰੀ

ਬਿਉਰੋ ਰਿਪੋਰਟ: ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਤੇਜ਼ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ। ਗਾਇਕ ਦਾ ਕੈਨੇਡਾ ਦੇ ਵੈਨਕੂਵਰ ਵਿਕਟੋਰੀਆ ਆਈਲੈਂਡ ਵਿੱਚ ਘਰ ਹੈ। ਇਸ ਘਟਨਾ ਨਾਲ ਸਨਸਨੀ ਫੈਲ ਗਈ ਹੈ। ਗੋਲ਼ੀਬਾਰੀ ਦੀ ਵੀਡੀਓ ਵੀ ਸਾਹਮਣੇ ਆਈ ਹੈ। ਸੁਰੱਖਿਆ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਗੋਲ਼ੀਬਾਰੀ ਕਰਨ ਵਾਲਿਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਹਾਲਾਂਕਿ ਲਾਰੈਂਸ ਬਿਸ਼ਨੋਈ ਅਤੇ ਰੋਹਿਤ ਗੋਦਾਰਾ ਗੈਂਗ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ।

ਕੈਨੇਡਾ ’ਚ ਵਾਪਰੀ ਇਸ ਘਟਨਾ ਸਬੰਧੀ ਸੋਸ਼ਲ ਮੀਡੀਆ ’ਤੇ ਇਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਸ਼ਹੂਰ ਗਾਇਕ ਏਪੀ ਢਿੱਲੋਂ ਦੇ ਬੰਗਲੇ ’ਤੇ ਗੋਲ਼ੀਬਾਰੀ ਹੋਈ ਹੈ। ਇਸ ਤੋਂ ਇਲਾਵਾ ਕੈਨੇਡਾ ’ਚ ਇੱਕ ਹੋਰ ਥਾਂ ’ਤੇ ਵੀ ਗੋਲ਼ੀਬਾਰੀ ਕੀਤੀ ਗਈ ਹੈ। ਵਾਇਰਲ ਪੋਸਟ ’ਚ ਲਿਖਿਆ ਗਿਆ ਹੈ ਕਿ 1 ਸਤੰਬਰ ਦੀ ਰਾਤ ਨੂੰ ਕੈਨੇਡਾ ’ਚ ਦੋ ਥਾਵਾਂ ’ਤੇ ਗੋਲ਼ੀਬਾਰੀ ਕੀਤੀ।

Shots being fired outside a house in Canada

ਲਾਰੈਂਸ-ਰੋਹਿਤ ਗੈਂਗ ਨੇ ਲਈ ਜ਼ਿੰਮੇਵਾਰੀ

ਦੱਸ ਦੇਈਏ ਲਾਰੈਂਸ ਬਿਸ਼ਨੋਈ ਅਤੇ ਰੋਹਿਤ ਗੋਦਾਰਾ ਗੈਂਗ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਨੇ ਇੱਕ ਪੋਸਟ ਪਾ ਕੇ ਇਸ ਦਾ ਖ਼ੁਲਾਸਾ ਕੀਤਾ ਹੈ। ਇਸ ਵਿੱਚ ਵਿਕਟੋਰੀਆ ਆਈਲੈਂਡ ਅਤੇ ਵੁਡਬ੍ਰਿਜ, ਟੋਰਾਂਟੋ, ਕੈਨੇਡਾ ਸ਼ਾਮਲ ਹਨ। ਵਿਕਟੋਰੀਆ ਆਈਲੈਂਡ ਦਾ ਘਰ ਏ.ਪੀ ਢਿੱਲੋਂ ਦਾ ਹੈ। ਇਹ ਪੋਸਟ ਸਲਮਾਨ ਖਾਨ ਅਤੇ ਢਿੱਲੋਂ ਦੇ ਰਿਸ਼ਤੇ ਨੂੰ ਲੈ ਕੇ ਲਿਖੀ ਗਈ ਹੈ।

ਆਪਣੀ ਹੱਦ ਵਿੱਚ ਰਹੋ, ਨਹੀਂ ਤਾਂ ਮਾਰੇ ਜਾਵੋਗੇ

ਪੋਸਟ ’ਚ ਕਿਹਾ ਗਿਆ ਹੈ ਕਿ ਤੁਸੀਂ ਜਿਸ ਅੰਡਰਵਰਲਡ ਲਾਈਫ ਦੀ ਨਕਲ ਕਰਦੇ ਹੋ, ਅਸਲ ’ਚ ਉਹ ਜ਼ਿੰਦਗੀ ਹੈ ਜੋ ਅਸੀਂ ਜੀਅ ਰਹੇ ਹਾਂ। ਆਪਣੀ ਸੀਮਾ ਵਿੱਚ ਰਹੋ, ਨਹੀਂ ਤਾਂ ਮਾਰੇ ਜਾਵੋਗੇ। ਸੁਰੱਖਿਆ ਏਜੰਸੀਆਂ ਨੇ ਇਸ ਪੋਸਟ ਅਤੇ ਗੋਲੀਬਾਰੀ ਦੇ ਤੱਥਾਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਗੋਲਡੀ-ਲਾਰੈਂਸ ਗੈਂਗ ਨੇ ਕੁਝ ਮਹੀਨੇ ਪਹਿਲਾਂ ਵਿਦੇਸ਼ ’ਚ ਗਿੱਪੀ ਗਰੇਵਾਲ ਦੇ ਘਰ ’ਤੇ ਗੋਲ਼ੀਆਂ ਚਲਾਈਆਂ ਸਨ। ਕੈਨੇਡੀਅਨ ਪੁਲਿਸ ਨੇ ਅਜੇ ਤੱਕ ਇਸ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਇਸ ਸਾਲ 14 ਅਪ੍ਰੈਲ ਦੀ ਸਵੇਰ ਨੂੰ ਫਿਲਮ ਅਭਿਨੇਤਾ ਸਲਮਾਨ ਖਾਨ ਦੇ ਬਾਂਦਰਾ ਸਥਿਤ ਗਲੈਕਸੀ ਅਪਾਰਟਮੈਂਟ ’ਚ ਵੀ ਗੋਲ਼ੀਬਾਰੀ ਹੋਈ ਸੀ। ਇਸ ਸਨਸਨੀਖੇਜ਼ ਵਾਰਦਾਤ ਨੂੰ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਵੱਲੋਂ ਅੰਜਾਮ ਦਿੱਤਾ ਗਿਆ। ਪੁਲਿਸ ਨੇ ਵਿੱਕੀ ਗੁਪਤਾ ਅਤੇ ਸਾਗਰ ਪਾਲ ਨੂੰ ਘਟਨਾ ਦੇ ਦੋ ਦਿਨ ਬਾਅਦ ਯਾਨੀ 16 ਅਪ੍ਰੈਲ ਨੂੰ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਦੀ ਜ਼ਿੰਮੇਵਾਰੀ ਵੀ ਬਿਸ਼ਨੋਈ ਗੈਂਗ ਨੇ ਹੀ ਲਈ ਸੀ।

Exit mobile version