The Khalas Tv Blog International ਕੈਨੇਡਾ ‘ਚ ਪੰਜਾਬੀ ਦਾ ਗੋਲੀਆਂ ਮਾਰ ਕੇ ਕਤਲ
International Punjab

ਕੈਨੇਡਾ ‘ਚ ਪੰਜਾਬੀ ਦਾ ਗੋਲੀਆਂ ਮਾਰ ਕੇ ਕਤਲ

ਕੈਨੇਡਾ ਤੋਂ ਇੱਕ ਦੁਖਦਈ ਖ਼ਬਰ ਸਾਹਮਣੇ ਆਈ ਹੈ ਜਿੱਥੇ ਐਡਮਿੰਟਨ ‘ਚ ਇੱਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਦਿੱਤਾ ਗਿਆ ਹੈ। ਨੌਜਵਾਨ ਦੀ ਪਛਾਣ ਇੰਦਰਪਾਲ ਸਿੰਘ ਵਜੋਂ ਹੋਈ ਹੈ। ਜੋ ਕਿ ਲੁਧਿਆਣਾ ਨਾਲ ਦਾ ਰਹਿਣਾ ਵਾਲਾ ਸੀ।

ਮ੍ਰਿਤਕ ਨੌਜਵਾਨ ਟੈਕਸੀ ਚਲਾਉਂਦਾ ਸੀ। ਪੁਲਿਸ ਮੁਤਾਬਕ, ਇਹ ਘਟਨਾ ਐਡਮਿੰਟਨ ਦੇ ਦੱਖਣ ਪੱਛਮੀ ਹਿੱਸੇ ’ਚ ਬੀਤੀ ਰਾਤ ਨੂੰ ਵਾਪਰੀ। ਮੈਡੀਕਲ ਰਿਪੋਰਟ ਮੁਤਾਬਕ ਗੋਲ਼ੀਆਂ ਲੱਗਣ ਤੋਂ ਬਾਅਦ ਇੰਦਰਜੀਤ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਮ੍ਰਿਤਕ ਦੀ ਪਤਨੀ ਗਰਭਵਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ (Edmonton Punjabi murder Canada news) ਹੈ।

ਦੱਸ ਦੇਈਏ ਕਿ ਇੰਦਰਪਾਲ ਸਿੰਘ ਤਕਰੀਬਨ ਡੇਢ ਸਾਲ ਪਹਿਲਾਂ ਹੀ ਹਾਂਗਕਾਂਗ ਤੋਂ ਕੈਨੇਡਾ ਆਇਆ ਸੀ ਅਤੇ ਇਥੇ ਆਪਣਾ ਭਵਿੱਖ ਸੰਵਾਰਨ ਲਈ ਮਿਹਨਤ ਕਰ ਰਿਹਾ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

Exit mobile version