The Khalas Tv Blog International ਕੈਨੇਡਾ : ਬਰੈਂਪਟਨ ਸ਼ਹਿਰ ਦੇ ਪਾਰਕ ‘ਚ ਇੱਕ ਪੰਜਾਬੀ ਨੇ ਆਪਣੀ ਪਤਨੀ ਨਾਲ ਕੀਤਾ ਇਹ ਕਾਰਾ…ਵੀਡੀਓ ਵਾਇਰਲ
International Punjab

ਕੈਨੇਡਾ : ਬਰੈਂਪਟਨ ਸ਼ਹਿਰ ਦੇ ਪਾਰਕ ‘ਚ ਇੱਕ ਪੰਜਾਬੀ ਨੇ ਆਪਣੀ ਪਤਨੀ ਨਾਲ ਕੀਤਾ ਇਹ ਕਾਰਾ…ਵੀਡੀਓ ਵਾਇਰਲ

Murder Punjabi Lady In Canada; Punjabi Husband Stabbed Wife Brampton Park Video Viral | Police Arrest Accused

ਕੈਨੇਡਾ : ਬਰੈਂਪਟਨ ਸ਼ਹਿਰ ਦੇ ਪਾਰਕ 'ਚ ਇੱਕ ਪੰਜਾਬੀ ਨੇ ਆਪਣੀ ਪਤਨੀ ਨਾਲ ਕੀਤਾ ਇਹ ਕਾਰਾ...ਵੀਡੀਓ ਵਾਇਰਲ

ਕੈਨੇਡਾ ਦੇ ਬਰੈਂਪਟਨ ਸ਼ਹਿਰ (Brampton) ਵਿੱਚ ਇੱਕ ਪੰਜਾਬੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਇਸ ਮਾਮਲੇ ‘ਚ ਫਸਟ ਡਿਗਰੀ ਕਤਲ ਦੇ ਇਲਜ਼ਾਮ ਵਿੱਚ ਮ੍ਰਿਤਕਾ ਦੇ 44 ਸਾਲਾ ਪਤੀ ਨਵ ਨਿਸ਼ਾਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 43 ਸਾਲਾ ਮ੍ਰਿਤਕ ਪਤਨੀ ਦਾ ਨਾਮ ਦਵਿੰਦਰ ਕੌਰ ਹੈ।

ਦੱਸਿਆ ਜਾ ਰਿਹਾ ਹੈ ਕਿ ਦੋਵੇ ਪਿਛਲੇ ਛੇ ਮਹੀਨਿਆਂ ਤੋਂ ਇੱਕ ਦੂਜੇ ਤੋਂ ਵੱਖ ਰਹਿ ਰਹੇ ਸਨ ਅਤੇ ਪਤਨੀ ਤਲਾਕ ਲੈਣਾ ਚਾਹੁੰਦੀ ਸੀ। ਦੋਵੇਂ ਗੱਲ ਕਰਨ ਲਈ ਬੀਤੇ ਸ਼ੁੱਕਰਵਾਰ ਨੂੰ ਬਰੈਂਪਟਨ ਸ਼ਹਿਰ ਦੇ ਇੱਕ ਪਾਰਕ ਵਿੱਚ ਗੱਲਬਾਤ ਕਰਨ ਲਈ ਆਏ ਸਨ। ਇਸ ਦੌਰਾਨ ਅਚਾਨਕ ਪਤੀ ਨੇ ਆਪਣੀ ਪਤਨੀ ਉੱਤੇ ਚਾਕੂਆਂ ਨਾਲ ਵਾਰ ਕਰ ਦਿੱਤੇ। ਪੁਲੀਸ ਨੇ ਦਵਿੰਦਰ ਕੌਰ ਨੂੰ ਫੁੱਟਪਾਥ ’ਤੇ ਜ਼ਖ਼ਮੀ ਹਾਲਤ ਵਿੱਚ ਪਾਇਆ। ਉਸ ਨੂੰ ਬਚਾਉਣ ਲਈ ਕੋਸ਼ਿਸ਼ਾਂ ਸ਼ੁਰੂ ਕੀਤੀਆ ਪਰ ਫੁੱਟਪਾਥ ‘ਤੇ ਹੀ ਔਰਤ ਦੀ ਮੌਤ ਹੋ ਗਈ। ਪੁਲੀਸ ਨੇ ਮੌਕੇ ਤੋਂ ਕਰੀਬ ਦੋ ਕਿਲੋਮੀਟਰ ਦੀ ਦੂਰੀ ’ਤੇ ਨਵ ਨਿਸ਼ਾਨ ਸਿੰਘ ਨੂੰ ਕਾਬੂ ਕਰ ਲਿਆ। ਇਸ ਮਾਮਲੇ ਦੀ ਵੀਡੀਓ ਵਿੱਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।

ਪੁਲਿਸ ਜਾਂਚ ਵਿੱਚ ਇਹ ਗੱਲ ਆਈ ਸਾਹਮਣੇ

ਜਾਂਚ ‘ਚ ਪਤਾ ਲੱਗਾ ਕਿ ਦੋਵੇਂ ਪਤੀ-ਪਤਨੀ ਸਨ ਅਤੇ ਇਕ-ਦੂਜੇ ਤੋਂ ਵੱਖ ਰਹਿ ਰਹੇ ਸਨ। ਨਵ ਨਿਸ਼ਾਨ ਸਿੰਘ ਅਤੇ ਦਵਿੰਦਰ ਕੌਰ ਵਿਚਕਾਰ ਲੰਮੇ ਸਮੇਂ ਤੋਂ ਪਰਿਵਾਰਕ ਝਗੜਾ ਚੱਲ ਰਿਹਾ ਸੀ। ਦੋਵੇਂ ਇਕ-ਦੂਜੇ ‘ਤੇ ਦੋਸ਼ ਲਾਉਂਦੇ ਸਨ ਅਤੇ 6 ਮਹੀਨਿਆਂ ਤੋਂ ਵੱਖ ਰਹਿ ਰਹੇ ਸਨ। ਜਿਸ ਤੋਂ ਬਾਅਦ ਦਵਿੰਦਰ ਕੌਰ ਵੀ ਤਲਾਕ ਲੈਣ ਲਈ ਤਿਆਰ ਹੋ ਗਈ। ਉਹ ਤਲਾਕ ਦੇ ਸਿਲਸਿਲੇ ‘ਚ ਨਵ ਨਿਸ਼ਾਨ ਨਾਲ ਗੱਲ ਕਰਨ ਆਈ ਸੀ ਪਰ ਕਿਸੇ ਗੱਲ ਨੂੰ ਲੈ ਕੇ ਦੋਵਾਂ ‘ਚ ਤਕਰਾਰ ਹੋ ਗਈ।

ਵੀਡੀਓ ‘ਚ ਸਾਫ਼ ਸੁਣਿਆ ਜਾ ਸਕਦਾ ਹੈ ਕਿ ਨਵ ਨਿਸ਼ਾਨ ਉਸ ਨੂੰ ਪੁਲਿਸ ਕੋਲ ਜਾਣ ਬਾਰੇ ਰੋਕ ਰਿਹਾ ਹੈ ਅਤੇ ਕਿਸੇ ਹੋਰ ਦੇ ਪ੍ਰਭਾਵ ਹੇਠ ਉਸ ਨਾਲ ਗੱਲ ਨਾ ਕਰਨ ਦੀ ਗੱਲ ਵੀ ਕਰ ਰਿਹਾ ਹੈ। ਪੁਲਿਸ ਨੇ ਵੀਡੀਓ ਵੀ ਕਬਜ਼ੇ ਵਿੱਚ ਲੈ ਲਈ ਹੈ।

Exit mobile version