The Khalas Tv Blog International ਨਿਊਜ਼ੀਲੈਂਡ ‘ਚ ਇੱਕ ਸੜਕ ਹਾ ਦਸੇ ਵਿੱਚ ਪੰਜਾਬੀ ਦੀ ਮੌ ਤ
International

ਨਿਊਜ਼ੀਲੈਂਡ ‘ਚ ਇੱਕ ਸੜਕ ਹਾ ਦਸੇ ਵਿੱਚ ਪੰਜਾਬੀ ਦੀ ਮੌ ਤ

‘ਦ ਖ਼ਾਲਸ ਬਿਊਰੋ : ਨਿਊਜ਼ੀਲੈਂਡ ਵਸਦੇ ਪੰਜਾਬੀ ਭਾਈਚਾਰੇ ਵਿੱਚ ਸੋ ਗ ਦੀ ਲਹਿਰ ਛਾ ਗਈ ਹੈ ਕਿਉਂਕਿ ਇਥੇ ਵੱਸਦੇ ਇੱਕ ਪੰਜਾਬੀ ਨੌਜਵਾਨ ਦੀ ਇੱਕ ਸੜਕ ਹਾਦਸੇ ‘ਚ ਮੌ ਤ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਆਪਣੇ ਜੱਦੀ ਘਰ ਤੋਂ ਹਜ਼ਾਰਾਂ ਮੀਲ ਦੂਰ ਇਕ ਪੰਜਾਬੀ ਨੌਜਵਾਨ ਸਿਕੰਦਰ ਪਾਲ ਸਿੰਘ ਬੈਂਸ ਕ੍ਰਾਈਸਟਚਰਚ ਸ਼ਹਿਰ ਵਿੱਚ ਆਪਣੇ ਕਾਰੋਬਾਰੀ ਟਰੱਕ ਵਿੱਚ ਹਾਈਵੇਅ ਉਤੇ ਜਾ ਰਿਹਾ ਸੀ। ਅਚਾਨਕ ਇਕ ਮੋੜ ਉੱਤੇ ਉਸਦਾ ਟਰੱਕ ਦੂਸਰੇ ਵੱਡੇ ਟਰੱਕ ਦੇ ਨਾਲ ਜਾ ਟਕਰਾਇਆ ਤੇ ਇਸ ਨੌਜਵਾਨ ਦੀ ਜਾ ਨ ਚਲੀ ਗਈ। ਦੂਸਰੇ ਟਰੱਕ ਚਾਲਕ ਨੂੰ ਵੀ ਕਾਫੀ ਸੱ ਟਾਂ ਆਈਆਂ ਪਰ ਉਸਦੀ ਜਾਨ ਬਚ ਗਈ। ਸਿਕੰਦਰ ਪਾਲ ਬੈਂਸ ਆਪਣੇ ਟਰੱਕ ਵਿੱਚ ਉਹ ਇੱਕਲਾ ਹੀ ਸੀ ਤੇ ਘਟਨਾ ਸਥਾਨ ਤੇ ਹੀ ਉਸਦੀ ਮੌ ਤ ਹੋ ਗਈ। ਇਸ ਘਟ ਨਾ ਤੋਂ ਮਗਰੋਂ ਲਗਪਗ 5 ਘੰਟੇ ਤੱਕ ਹਾਈਵੇਅ ਬੰਦ ਰਿਹਾ। 

ਇਸ ਨੌਜਵਾਨ ਦਾ ਪਿਛੋਕੜ ਪਿੰਡ ਬਰਿਆਰਾ, ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਤੋਂ ਸੀ ਤੇ ਇਹ 2018 ਦੇ ਵਿਚ ਇਥੇ ਪੜ੍ਹਨ ਆਇਆ ਸੀ। ਨੌਜਵਾਨ ਦਾ ਸਰੀਰ ਵਾਪਿਸ ਪੰਜਾਬ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਉਹ ਕਿਸੀ ਕਾਰ ਵਾਲੇ ਨੂੰ ਬਚਾਅ ਰਿਹਾ ਸੀ, ਜਿਸ ਕਾਰਣ ਉਸਦਾ ਟਰੱਕ ਦੁਰਘਟਨਾ ਗ੍ਰਸਤ ਹੋ ਗਿਆ ਤੇ ਉਸ ਦੀ ਜਾ ਨ ਚਲੀ ਗਈ।   

Exit mobile version