ਬਠਿੰਡਾ ਤੋਂ ਕੈਨੇਡਾ ਗਈ ਇੱਕ ਕੁੜੀ ਲਾਪਤਾ ਹੋ ਗਈ। ਪਿੰਡ ਸੰਦੋਹਾ ਦੀ ਰਹਿਣ ਵਾਲੀ ਸੰਦੀਪ ਕੌਰ 15 ਜਨਵਰੀ ਤੋਂ ਲਾਪਤਾ ਹੈ। ਪਰਿਵਾਰ ਨੇ ਹੁਣ ਕੇਂਦਰ ਅਤੇ ਪੰਜਾਬ ਸਰਕਾਰਾਂ ਤੋਂ ਮਦਦ ਦੀ ਮੰਗ ਕੀਤੀ ਹੈ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਮੀਨ ਵੇਚ ਦਿੱਤੀ ਹੈ ਅਤੇ ਆਪਣੀ ਧੀ ਨੂੰ ਬਿਹਤਰ ਭਵਿੱਖ ਲਈ ਕੈਨੇਡਾ ਭੇਜ ਦਿੱਤਾ ਹੈ। ਸੰਦੀਪ ਪਹਿਲਾਂ ਹੀ ਕੈਨੇਡਾ ਵਿੱਚ ਆਪਣੀ ਪੜ੍ਹਾਈ ਪੂਰੀ ਕਰ ਚੁੱਕਾ ਸੀ ਅਤੇ ਰੁਜ਼ਗਾਰ ਦੀ ਭਾਲ ਵਿੱਚ ਸੀ।
ਲੜਕੀ ਸੰਦੀਪ ਕੌਰ ਨੂੰ ਉਸ ਦੇ ਮਾਪਿਆਂ ਅਤੇ ਨਾਨਕਿਆਂ ਨੇ ਰਲ ਮਿਲ ਕੇ ਆਪਣੀ ਜਮੀਨ ਵੇਚਣ ਤੋਂ ਬਾਅਦ ਉਸ ਦੇ ਵਿਦੇਸ਼ ਜਾਣ ਦੇ ਅਰਮਾਨ ਪੂਰੇ ਕਰਨ ਅਤੇ ਘਰ ਦੀ ਗਰੀਬੀ ਦੂਰ ਕਰਨ ਲਈ ਕੈਨੇਡਾ ਭੇਜਿਆ ਸੀ ਭਾਵੇਂ ਕਿ ਉੱਥੇ ਹੁਣ ਉਹ ਆਪਣੀ ਪੜ੍ਹਾਈ ਪੂਰੀ ਕਰ ਚੁੱਕੀ ਸੀ ਅਤੇ ਹੁਣ ਉਹ ਰੁਜ਼ਗਾਰ ਦੀ ਭਾਲ ਵਿੱਚ ਸੀ। ਪਰਿਵਾਰਿਕ ਮੈਂਬਰਾਂ ਮੁਤਾਬਕ ਪਰਿਵਾਰ ਨਾਲ ਉਸਦੀ ਅਕਸਰ ਗੱਲਬਾਤ ਹੁੰਦੀ ਰਹਿੰਦੀ ਸੀ ਅਤੇ ਉਹ ਪਰਿਵਾਰ ਨੂੰ ਉਹਨਾਂ ਦੀ ਗਰੀਬੀ ਦੂਰ ਕਰਨ ਦਾ ਭਰੋਸਾ ਦਿੰਦੀ ਸੀ ਅਤੇ ਮਿਹਨਤ ਕਰਕੇ ਪੈਸੇ ਕਮਾ ਕੇ ਉਹਨਾਂ ਦਾ ਕਰਜ਼ਾ ਵੀ ਚੁਕਾਉਣ ਦਾ ਵਾਅਦਾ ਕਰਦੀ ਸੀ।
15 ਜਨਵਰੀ ਤੋਂ ਲੜਕੀ ਦਾ ਫੋਨ ਬੰਦ ਆਉਣ ਤੋਂ ਬਾਅਦ ਜਦੋਂ ਲੜਕੀ ਬਾਰੇ ਪਰਿਵਾਰਿਕ ਮੈਂਬਰਾਂ ਨੇ ਪਤਾ ਕੀਤਾ ਤਾਂ ਉਥੋਂ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਕਿ ਲੜਕੀ ਬੀਚ ਤੇ ਆਪਣੇ ਦੋਸਤ ਨਾਲ ਫੋਟੋਆਂ ਖਿਚਾ ਰਹੀ ਸੀ ਤਾਂ ਸਮੁੰਦਰ ਦੀਆਂ ਲਹਿਰਾਂ ਆਉਣ ਕਾਰਨ ਉਹ ਸਮੁੰਦਰ ਵਿੱਚ ਬਹਿ ਗਈ। ਪਰਿਵਾਰਿਕ ਮੈਂਬਰਾਂ ਇਸ ਮਾਮਲੇ ‘ਤੇ ਸਵਾਲ ਚੁੱਕ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਲੜਕੀ ਦੀ ਇਸ ਘਟਨਾ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ।
ਲੜਕੀ ਦੇ ਭਰਾ ਨੇ ਦੱਸਿਆ ਕਿ ਉਸਨੇ ਕਰੀਬ ਤਿੰਨ ਮਹੀਨੇ ਪਹਿਲਾਂ ਆਪਣੇ ਸਾਰੇ ਸੋਸ਼ਲ ਅਕਾਊਂਟ ਵੀ ਬੰਦ ਕਰ ਦਿੱਤੇ ਸਨ ਤੇ ਪਰਿਵਾਰ ਨਾਲ ਵੀ ਬਹੁਤ ਘੱਟ ਗੱਲ ਕਰਦੀ ਸੀ ਤੇ ਉਸ ਦੀ ਉਸਦੇ ਮਾਮੇ ਨਾਲ ਇੱਕ ਜਨਵਰੀ ਨੂੰ ਗੱਲ ਹੋਈ ਸੀ ਅਤੇ ਉਸ ਸਮੇਂ ਵੀ ਉਹ ਕਾਫ਼ੀ ਨਰਵਸ ਲੱਗ ਰਹੀ ਸੀ ਤੇ ਕੰਮ ਨਾ ਮਿਲਣ ਦੀ ਚਿੰਤਾ ਜਰੂਰ ਪ੍ਰਗਟ ਕਰ ਰਹੀ ਸੀ। ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਹੁਣ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਦਖਲ ਦੇ ਕੇ ਲੜਕੀ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।