The Khalas Tv Blog Manoranjan ਅਦਾਕਾਰਾ ਸੋਨਮ ਬਾਜਵਾ ’ਤੇ ‘ਬੇਅਦਬੀ’ ਦੇ ਇਲਜ਼ਾਮ, ਬਿਨਾਂ ਇਜਾਜ਼ਤ ਗੁਪਤ ਸ਼ੂਟਿੰਗ ਦਾ ਮਾਮਲਾ
Manoranjan Punjab Religion

ਅਦਾਕਾਰਾ ਸੋਨਮ ਬਾਜਵਾ ’ਤੇ ‘ਬੇਅਦਬੀ’ ਦੇ ਇਲਜ਼ਾਮ, ਬਿਨਾਂ ਇਜਾਜ਼ਤ ਗੁਪਤ ਸ਼ੂਟਿੰਗ ਦਾ ਮਾਮਲਾ

ਬਿਊਰ ਰਿਪੋਰਟ (ਲੁਧਿਆਣਾ, 24 ਨਵੰਬਰ 2025): ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਅੱਜ ਇੱਕ ਕਥਿਤ ਧਾਰਮਿਕ ਵਿਵਾਦ ਵਿੱਚ ਫਸ ਗਈ ਹੈ। ਉਸਦੇ ਖ਼ਿਲਾਫ਼ ਫ਼ਤਿਹਗੜ੍ਹ ਸਾਹਿਬ ਦੇ ਸਰਹਿੰਦ ਕਸਬੇ ਵਿੱਚ ਸਥਿਤ ਇੱਕ ਸਦੀਆਂ ਪੁਰਾਣੀ ਅਤੇ ਪਵਿੱਤਰ ਮੰਨੀ ਜਾਂਦੀ ਮਸਜਿਦ ਵਿੱਚ ਚੁੱਪ-ਚੁਪੀਤੇ ਆਪਣੀ ਫ਼ਿਲਮ ਦੀ ਸ਼ੂਟਿੰਗ ਕਰਨ ਦਾ ਇਲਜ਼ਾਮ ਹੈ। ਮੁਸਲਿਮ ਧਾਰਮਿਕ ਆਗੂਆਂ ਨੇ ਇਸ ਕਾਰਵਾਈ ਨੂੰ ‘ਬੇਅਦਬੀ’ ਕਰਾਰ ਦਿੰਦਿਆਂ ਸਖ਼ਤ ਵਿਰੋਧ ਪ੍ਰਗਟਾਇਆ ਹੈ।

ਸੂਤਰਾਂ ਅਨੁਸਾਰ, ਫ਼ਿਲਮ ਯੂਨਿਟ ’ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਮਸਜਿਦ ਦੇ ਅੰਦਰ ਨਾ ਸਿਰਫ਼ ਸ਼ੂਟਿੰਗ ਕੀਤੀ, ਬਲਕਿ ਇਸ ਦੀ ਪਵਿੱਤਰ ਆਰਕੀਟੈਕਚਰ ਅਤੇ ਮਾਹੌਲ ਦੀ ਵਰਤੋਂ ਮਨੋਰੰਜਕ ਦ੍ਰਿਸ਼ਾਂ ਲਈ ਕੀਤੀ। ਦਾਅਵਾ ਕੀਤਾ ਗਿਆ ਹੈ ਕਿ ਇਸ ਲਈ ਜ਼ਰੂਰੀ ਧਾਰਮਿਕ ਇਜਾਜ਼ਤ ਵੀ ਨਹੀਂ ਲਈ ਗਈ। ਇਲਜ਼ਾਮ ਇਹ ਵੀ ਹਨ ਕਿ ਸ਼ੂਟਿੰਗ ਦੌਰਾਨ ਕੁਝ ਅਜਿਹੇ ਦ੍ਰਿਸ਼ ਫ਼ਿਲਮਾਏ ਗਏ ਜੋ ਮਸਜਿਦ ਦੀ ਮਰਿਆਦਾ ਦੇ ਖਿਲਾਫ਼ ਸਨ।

ਇਸ ਮਾਮਲੇ ਨੂੰ ਲੈ ਕੇ ਸ਼ਾਹੀ ਇਮਾਮ ਪੰਜਾਬ, ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਇਸ ਨੂੰ ਸਿੱਧੇ ਤੌਰ ’ਤੇ ਧਾਰਮਿਕ ਉਲੰਘਣਾ ਦੱਸਦੇ ਹੋਏ ਕਿਹਾ ਹੈ ਕਿ ਇਸ ਨਾਲ ਮੁਸਲਿਮ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਇਸ ਵਿਵਾਦ ’ਤੇ ਅੱਜ ਸ਼ਾਹੀ ਇਮਾਮ ਜਾਮਾ ਮਸਜਿਦ, ਲੁਧਿਆਣਾ ਵਿਖੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਉਹ ਸ਼ੂਟਿੰਗ ਨਾਲ ਜੁੜੇ ਕੁਝ ‘ਸੰਵੇਦਨਸ਼ੀਲ ਸਬੂਤ’ ਪੇਸ਼ ਕਰ ਸਕਦੇ ਹਨ ਅਤੇ ਫ਼ਿਲਮ ਯੂਨਿਟ ਦੀ ਕਥਿਤ ਲਾਪਰਵਾਹੀ ਤੇ ਵੱਡਾ ਖੁਲਾਸਾ ਕਰ ਸਕਦੇ ਹਨ।

Exit mobile version