The Khalas Tv Blog Punjab ਪੰਜਾਬੀ ਕਲਾਕਾਰਾਂ ਅਤੇ ਅਦਾਕਾਰਾਂ ਨੇ ਸਿੱਧੂ ਦੀ ਮੌ ਤ ‘ਤੇ ਪ੍ਰਗਟਾਇਆ ਦੁੱ ਖ
Punjab

ਪੰਜਾਬੀ ਕਲਾਕਾਰਾਂ ਅਤੇ ਅਦਾਕਾਰਾਂ ਨੇ ਸਿੱਧੂ ਦੀ ਮੌ ਤ ‘ਤੇ ਪ੍ਰਗਟਾਇਆ ਦੁੱ ਖ

ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌ ਤ ‘ਤੇ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਕਿਹਾ ਕਿ ਪੰਜਾਬ ਬਦਨਸੀਬ ਬਣ ਗਿਆ ਤੇ ਸਿੱਧੂ ਦਾ ਚੱਲੇ ਜਾਣਾ ਪੰਜਾਬ ਲਈ ਤੇ ਪੰਜਾਬੀ Industry ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਨੇ ਕਿਹਾ ਮਾਂ-ਬਾਪ ਲਈ ਵੀ ਇਹ ਘਾਟਾ ਕਦੀ ਨਹੀ ਪੂਰਾ ਹੋਵੇਗਾ। ਉਨ੍ਹਾਂ  ਨੇ ਕਿਹਾ ਕਿ ਜੇ ਇਸ ਚ ਸਿਆਸਤ ਹੈ ਤਾਂ ਪੰਜਾਬ ‘ਚ ਆਉਣ ਵਾਲਾ ਸਮਾਂ ਹੋਰ ਵੀ ਮਾੜਾ ਹੋਵੇਗਾ। ਪ੍ਰੀਤ ਹਰਪਾਲ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਤੁਰ ਜਾਣਾ ਹੀ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਅੱਜ ਜੋ ਹਾਲਾਤ ਬਣ ਰਹੇ ਹਨ ਇਹ 1947 ਤੋਂ 1984 ਦੇ ਸਮੇਂ ਦੀ ਯਾਦ ਦਿਵਾ ਰਹੇ ਹਨ।

ਪੰਜਾਬੀ ਗਾਇਕ ਪ੍ਰੀਤ ਹਰਪਾਲ

ਸਿੱਧੂ ਮੂਸੇਵਾਲਾ ਦੇ ਕਾਲਜ ਦੇ ਪ੍ਰਿਸੀਪਲ ਸਹਿਜਪਾਲ ਸਿੰਘ ਨੇ ਮੂਸੇਵਾਲਾ ਦੀ ਮੌ ਤ ‘ਤੇ ਦੁੱਖ ਜ਼ਾਹਿਰ ਕਰਦਿਆਂ ਹੋਏ ਕਿਹਾ ਕਿ ਸਿੱਧੂ ਬਹੁਤ ਸ਼ਰੀਫ ਸੀ ਅਤੇ ਗਾਉਣ ਦਾ ਸ਼ੌਕ ਰਖਦਾ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਸਾਡੇ ਕਾਲਜ ਦਾ ਮਾਣ ਸੀ ਤੇ ਉਸਦਾ ਇਸ ਤਰ੍ਹਾਂ ਜਾਣਾ ਸਾਡੇ ਲਈ ਬਹੁਤ ਦੁਖਦਾਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸਾਰੇ ਟੀਚਰਾਂ ਦਾ ਹਮੇਸ਼ਾ ਮਾਣ-ਸਤਿਕਾਰ ਕਰਦਾ ਸੀ।

ਪੰਜਾਬੀ ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਨੇ ਵੀ ਸਿੱਧੂ ਮੂਸੇਵਾਲਾ ਦੀ ਮੌ ਤ ‘ਤੇ ਦੁੱਖ ਜ਼ਾਹਿਰ ਕਰਦਿਆਂ  ਕਿਹਾ ਕਿ ਸਿੱਧੂ ਨੇ ਪੰਜਾਬੀ ਗਾਇਕੀ ਨੂੰ ਵਿਦੇਸਾਂ ਤੱਕ ਪਹੁੰਚਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਪੰਜਾਬ ਅਤੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਸਿੱਧੂ ਉੱਤੇ ਬਹੁਤ ਮਾਣ ਸੀ ਪਰ ਉਸਦਾ ਇਸ ਤਰ੍ਹਾਂ ਜਾਣਾ ਸਾਡੇ ਲਈ ਬਹੁਤ ਦੁਖਦਾਈ ਹੈ। ਉਨ੍ਹਾਂ ਨੇ ਦੱਸਿਆ ਸਿੱਧੂ ਮੂਸੇਵਾਲਾ Down To earth ਇੰਨਸਾਨ ਸੀ।

ਪੰਜਾਬੀ ਅਦਾਕਾਰ ਅਤੇ ਗੀਤਕਾਰ ਕਰਮਜੀਤ ਅਨਮੋਲ

ਪੰਜਾਬੀ ਗਾਇਕ ਪੰਮੀ ਬਾਈ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਮਿਲਣਸਾਰ ਤੇ ਅਪਣੱਤ ਵਾਲਾ ਇਨਸ਼ਾਨ ਸੀ। ਉਨ੍ਹਾਂ  ਨੇ ਪੰਜਾਬ ਵਿੱਚ ਚੱਲ ਰਹੇ ਗੈਂਗਵਾਰ ‘ਤੇ ਵੀ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਇਸ ਗੈਂਗਵਾਰ ਮਸਲੇ ‘ਤੇ ਗੌਰ ਕਰਨ ਲਈ ‘ਤੇ ਇਸ ਨੂੰ ਨੱਥ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਇੱਕ ਮਹਿਨਤੀ ਅਤੇ ਆਪਣੀ ਧਰਤੀ ਨਾਲ ਪਿਆਰ ਕਰਨ ਵਾਲਾ ਇੰਨਸਾਨ ਸੀ।

ਪੰਜਾਬੀ ਗਾਇਕ ਪੰਮੀ ਬਾਈ

ਪੰਜਾਬ ਪ੍ਰਦੇਸ ਕਾਂਗਰਸ ਦ ਪ੍ਰਧਾਨ ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਅਤੇ ਸਿੱਧੂ ਮੂਸੇ ਵਾਲਾ ਦੇ ਅੰਤਿਮ ਦਰਸ਼ਨ ਕੀਤੇ। ਇਸੇ ਨਾਲ ਹੀ ਰਾਜਾ ਵੜਿੰਗ ਨੇ ਟਵਿਟ ਕਰਦਿਆਂ ਕਿਹਾ ਕਿ ਸਿੱਧੂ ਦੁਨੀਆ ਵਿੱਚੋਂ ਚਲਾ ਗਿਆ ਪਰ ਉਹ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਰਹੇਗਾ।

ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਮੌ ਤ ਪੰਜਾਬ ਲਈ ਬਹੁਤ ਵੱਡਾ ਦੁਖਾਂਤ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਤੋਂ ਬਾਹਰ ਵਿਦੇਸ਼ ਚ ਵੀ ਸਿੱਧੂ ਦੀ ਮੌ ਤ ਤੇ ਲੋਕ ਸਦਮੇ ਵਿੱਚ ਨੇ। ਉਨ੍ਹਾਂ ਨੇ ਕਿਹਾ ਪੰਜਾਬ ਦਾ ਮਾੜਾ ਦੌਰ ਚੱਲ ਰਿਹਾ। ਗੁਰਪ੍ਰੀਤ ਘੁੱਗੀ ਨੇ ਇਹ ਵੀ ਕਿਹਾ ਕਿ ਸਿੱਧੂ ਦਾ ਸੁਭਾਅ ਗਾਣਿਆ ਤੋਂ ਬਿਲਕੁਲ ਉਲਟ ਸੀ। 

ਅਦਾਕਾਰ ਗੁਰਪ੍ਰੀਤ ਘੁੱਗੀ

ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਸਿੱਧੂ ਮੂਸੇਵਾਲਾ ਦੀ ਮੌ ਤ ‘ਤੇ ਕਿਹਾ ਕਿ ਇਸ ਤੋਂ ਘਨੌਣੀ ਅਤੇ ਮਾੜੀ ਹੋਰ ਕੋਈ ਗੱਲ ਨਹੀਂ ਹੈ ਕਿਸੇ ਦੇ ਇੱਕਲੇ ਪੁੱਤ ਨੂੰ ਦਿਨ ਦਿਹਾੜੇ ਸ਼ਰੇ ਆਮ ਗੋ ਲੀਆਂ ਮਾ ਰ ਕੇ ਕਤਲ ਦਿੱਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਯੂਥ Mislead ਹੋਇਆ ਹੈ ਤੇ ਸਰਕਾਰ ਨੂੰ ਸਖਤੀ ਵਰਤਣ ਦੀ ਲੋੜ ਹੈ।

ਕਾਂਗਰਸੀ ਆਗੂ ਪ੍ਰਗਟ ਸਿੰਘ

ਸਿੱਧੂ ਮੂਸੇਵਾਲਾ ਦੀ ਮੌ ਤ ਉਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬੀ ਗਾਇਕ ਗੁਰਦਾਸ ਮਾਨ ਪਿੰਡ ਮੂਸਾ ਪੁੱਜੇ। ਉਨ੍ਹਾਂ ਕਾਫੀ ਸਮਾਂ ਦੁਖੀ ਪਰਿਵਾਰ ਨਾਲ ਬਿਤਾਇਆ। ਇਸ ਤੋਂ ਬਾਅਦ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰੇ ਕੋਲ ਬੋਲਣ ਲਈ ਕੋਈ ਸ਼ਬਦ ਨਹੀਂ।

ਗੁਰਦਾਸ ਮਾਨ

ਉਨ੍ਹਾਂ ਨੇ ਕਿਹਾ ਕਿ ਮੂਸੇਵਾਲਾ ਦੇ ਮਾਪੇ ਉਸ ਦੀਆਂ ਬਚਪਨ ਦੀਆਂ ਯਾਦਾਂ ਸੁਣਾ ਕੇ ਇੰਨਾ ਰੋਏ ਹਨ ਕਿ ਦੁੱਖ ਝੱਲਿਆ ਨਹੀਂ ਜਾਂਦਾ। ਲੋਕਾਂ ਦਾ ਇੰਨਾ ਵੱਡਾ ਇਕੱਠ ਦੱਸਦਾ ਹੈ ਕਿ ਉਨ੍ਹਾਂ ਨੂੰ ਲੋਕ ਕਿੰਨਾ ਪਿਆਰ ਕਰਦੇ ਸਨ। ਉਨ੍ਹਾਂ ਨੇ  ਕਿਹਾ ਮੈਂ ਇਨ੍ਹਾਂ ਲੋਕਾਂ ਤੋਂ ਕੁਰਬਾਨ ਜਾਂਦਾ ਹੈ ਕਿ ਉਹ ਇਕ ਕਲਾਕਾਰ ਨੂੰ ਕਿੰਨਾ ਪਿਆਰ ਕਰਦੇ ਸਨ। ਗੁਰਦਾਸ ਨੇ ਕਿਹਾ ਕਿ ਇਸ ਉਮਰੇ ਕੋਈ ਐਡਾ ਨਾਮ ਕਮਾ ਨਹੀਂ ਸਕਦਾ, ਧੰਨ ਨੇ ਮੂਸੇਵਾਲਾ ਦੇ ਮਾਪੇ ਤੇ ਫੈਨਸ।

ਪੰਜਾਬ ਦੇ ਗਾਇਕ ਕਰਨ ਔਜਲਾ ਨੇ ਵੀ ਸਿੱਧੂ ਮੂਸੇਵਾਲਾ ਦੀ ਮੌ ਤ ‘ਤੇ ਦੁੱਖ ਪ੍ਰਗਟਾਇਆ ਹੈ। ਉਨਾਂ ਨੇ  ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਭਾਵੁਕ ਪੋਸਟ ਪਾਉਂਦਿਆਂ ਕਿਹਾ ਕਿ ਕੁਝ ਵੀ ਕਰਨ ਨੂੰ ਅਤੇ ਕੁਝ ਕਹਿਣ ਨੂੰ ਦਿਲ ਨਹੀਂ ਕਰ ਰਿਹਾ । ਔਜਲਾ ਨੇ ਸਿੱਧੂ ਮੌ ਤ ਤੋਂ ਬਾਅਦ ਅੱਜ ਮਾਂ ਬਾਪ ਦੀ ਬਹੁਤ ਯਾਦ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮਾਂ ਬਾਪ ਤੋਂ ਪੁੱਤ ਅਤੇ ਪੁੱਤ ਤੋਂ ਮਾਂ ਬਾਪ ਦੇ ਵਿਛੋੜੇ ਨੂੰ ਮੈ ਬਹੁਤ ਨੇੜੇ ਤੋਂ ਮਹਿਸੂਸ ਕੀਤਾ ਹੈ।

Exit mobile version