The Khalas Tv Blog Manoranjan ਪੰਜਾਬੀ ਅਦਾਕਾਰ ਨੇ ਅੰਮ੍ਰਿਤਸਰ ਦੁਨੀਆ ਨੂੰ ਅਲਵਿਦਾ ਕਿਹਾ ! ਦੇਸ਼ ਦੀ ਦੂਜੀ ਔਰਤ IPS ਦੀ ਭੈਣ ਸੀ,ਉਸੇ ਨੂੰ ਪਰਦੇ ‘ਤੇ ਨਿਭਾਇਆ !
Manoranjan Punjab

ਪੰਜਾਬੀ ਅਦਾਕਾਰ ਨੇ ਅੰਮ੍ਰਿਤਸਰ ਦੁਨੀਆ ਨੂੰ ਅਲਵਿਦਾ ਕਿਹਾ ! ਦੇਸ਼ ਦੀ ਦੂਜੀ ਔਰਤ IPS ਦੀ ਭੈਣ ਸੀ,ਉਸੇ ਨੂੰ ਪਰਦੇ ‘ਤੇ ਨਿਭਾਇਆ !

ਬਿਉਰੋ ਰਿਪੋਰਟ : ਮਸ਼ਹੂਰ ਪੰਜਾਬੀ ਅਦਾਕਾਰਾ ਕਵਿਤਾ ਚੌਧਰੀ ਦਾ 62 ਸਾਲ ਦੀ ਉਮਰ ਵਿੱਚ ਅੰਮ੍ਰਿਤਸਰ ਵਿੱਚ ਦੇਹਾਂਤ ਹੋ ਗਿਆ ਹੈ । ਦੂਰਦਰਸ਼ਨ ਦੇ ‘ਉੜਾਨ’ ਸੀਰੀਅਲ ਨਾਲ ਮਸ਼ਹੂਰ ਹੋਈ ਕਵਿਤਾ ਲੰਮੇ ਸਮੇਂ ਤੋਂ ਕੈਂਸਰ ਦੇ ਨਾਲ ਜੂਝ ਰਹੀ ਸੀ। ਉਨ੍ਹਾਂ ਦਾ ਅੰਤਿਮ ਸਸਕਾਰ ਅੰਮ੍ਰਿਤਸਰ ਵਿੱਚ ਹੀ ਕੀਤਾ ਗਿਆ ਹੈ । ਜ਼ਿੰਦਗੀ ਦਾ ਅਖੀਰਲਾ ਸਮਾਂ ਉਨ੍ਹਾਂ ਨੇ ਮਨਾਵਾਲਾ ਵਿੱਚ 2018 ਵਿੱਚ ਆਪਣਾ ਘਰ ਖਰੀਦ ਦੇ ਗੁਜ਼ਾਰਿਆ ਹੈ ।

ਦੇਸ਼ ਦੀ ਦੂਜੀ ਮਹਿਲਾ IPS ਦੀ ਭੈਣ ਸੀ ਕਵਿਤਾ

35 ਸਾਲ ਪਹਿਲਾਂ ਦੂਰਦਰਸ਼ਨ ‘ਤੇ ਸੀਰੀਅਲ ‘ਉੜਾਨ’ ਆਉਂਦਾ ਸੀ । ਇਸ ਦੀ ਕਹਾਣੀ ਅਤੇ ਸੈਟ ਦੋਵੇ ਅਸਲੀ ਸਨ । ਇਸ ਸੀਰੀਅਲ ਵਿੱਚ ਕਵਿਤਾ ਚੌਧਰੀ ਨੇ ਆਪਣੀ ਭੈਣ IPS ਕੰਚਨ ਚੌਧਰੀ ਭਟਿਆਚਾਰਿਆ ਤੋਂ ਪ੍ਰਭਾਵਿਤ ਹੋ ਕੇ ਬਣਾਇਆ ਸੀ । ਉਸ ਦੀ ਭੈਣ ਦੇਸ਼ ਦੀ ਪਹਿਲੀ IPS ਬਣੀ ਕਿਰਨ ਬੇਦੀ ਦੇ ਬਾਅਦ ਦੂਜੀ ਔਰਤ IPS ਅਧਿਕਾਰੀ ਸੀ । ਦੋਵਾਂ ਵਿੱਚ ਖਾਸ ਗੱਲ ਇਹ ਸੀ ਦੋਵੇ ਮਹਿਲਾ IPS ਆਫਿਸਰ ਅੰਮ੍ਰਿਤਸਰ ਦੀਆਂ ਸਨ ।

‘ਉੜਾਨ’ ਸੀਰੀਅਲ ਵਿੱਚ ਕਾਫੀ ਸ਼ੌਹਰਤ ਮਿਲੀ

ਕਵਿਤਾ ਨੇ ਆਪਣੀ IPS ਭੈਣ ਦੇ ਜੀਵਨ ਨੂੰ ‘ਉੜਾਨ’ ਸੀਰੀਅਲ ਦੇ ਜ਼ਰੀਏ ਲੋਕਾਂ ਦੇ ਸਾਹਮਣੇ ਰੱਖਿਆ। ਸਾਲ 1989 ਵਿੱਚ ਦੂਰਦਰਸ਼ਨ ‘ਤੇ ਆਏ ਇਸ ਟੀਵੀ ਸੀਰੀਅਲ ਦੀ ਕਹਾਣੀ ਕਵਿਤਾ ਚੌਧਰੀ ਨੇ ਆਪ ਹੀ ਲਿਖੀ, ਡਾਇਰੈਕਸ਼ਨ ਦੇ ਨਾਲ ਕਿਰਦਾਰ ਵੀ ਨਿਭਾਇਆ ਸੀ । ਕਵਿਤਾ ਨੇ ਆਪਣੀ ਭੈਣ ਕੰਚਨ ਚੌਧਰੀ ਦਾ ਨਾਂ ਸੀਰੀਅਲ ਵਿੱਚ ਕਲਿਆਣੀ ਸਿੰਘ ਰੱਖਿਆ ਸੀ । 30 ਐਪੀਸੋਡ ਵਾਲੇ ਇਸ ਸੀਰੀਅਲ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ।

ਕਵਿਤਾ ਨੇ ਇਸ ਦੇ ਬਾਅਦ 2 ਸੀਰੀਅਲ ਵੀ ਕੀਤੇ, ਜਿਸ ਇੱਕ ‘ਯੂਅਰ ਆਨਰ’ 2000 ਵਿੱਚ ਦੂਰਦਰਸ਼ਨ ‘ਤੇ ਵਿਖਾਇਆ ਗਿਆ ਸੀ । ਇਸ ਦੇ ਬਾਅਦ 2015 ਵਿੱਚ ਦੂਰਦਰਸ਼ਨ ਵਿੱਚ ਕਵਿਤਾ ਨੇ ਇੱਕ ਵਾਰ ਮੁੜ ਤੋਂ IPS ਵਿੱਚ ਵਿਖਾਈ ਦਿੱਤ । ਇਹ ਅਪਰਾਧ ਨਾਲ ਜੁੜਿਆ ਸੀਰੀਅਲ ਸੀ ਜਿਸ ਦੀ ਐਂਕਰ ਕਵਿਤਾ ਚੌਧਰੀ ਆਪ ਸੀ । ਇਸ ਤੋਂ ਇਲਾਾਵਾ ਕਵਿਤਾ ਚੌਧਰੀ ਕੁਝ ਫਿਲਮਾਂ ਵਿੱਚ ਵੀ ਨਜ਼ਰ ਆਈ ।

Exit mobile version