The Khalas Tv Blog Punjab ਪੰਜਾਬ ਦੇ ਸਭ ਤੋਂ ਮਸ਼ਹੂਰ ਤੇ ਵਿਵਾਦਿਤ ਕਮਿਸ਼ਨ ਨੂੰ ਮਿਲਿਆ ਨਵਾਂ ਚੀਫ਼ !
Punjab

ਪੰਜਾਬ ਦੇ ਸਭ ਤੋਂ ਮਸ਼ਹੂਰ ਤੇ ਵਿਵਾਦਿਤ ਕਮਿਸ਼ਨ ਨੂੰ ਮਿਲਿਆ ਨਵਾਂ ਚੀਫ਼ !

ਬਿਉਰੋ ਰਿਪੋਰਟ : ਪਿਛਲੇ 5 ਸਾਲਾਂ ਵਿੱਚ ਪੰਜਾਬ ਦੇ ਸਭ ਤੋਂ ਮਸ਼ਹੂਰ ਅਤੇ ਵਿਵਾਦਿਤ ਪੰਜਾਬ ਮਹਿਲਾ ਕਮਿਸ਼ਨ ਨੂੰ ਆਪਣਾ ਨਵਾਂ ਚੇਅਰਪਰਸਨ ਮਿਲ ਗਿਆ ਹੈ । ਰਾਜ ਲਾਲੀ ਗਿੱਲ ਨੂੰ ਇਸ ਦਾ ਜ਼ਿੰਮਾ ਸੌਂਪਿਆ ਗਿਆ ਹੈ ਜਿੰਨਾਂ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ । ਸਾਬਕਾ ਚੇਅਰਪਰਸਨ ਮਨੀਸ਼ਾ ਗੁਲਾਟੀ ਆਪਣੇ ਕਾਰਜਕਾਲ ਦੌਰਾਨ ਕਈ ਕੇਸਾਂ ਨੂੰ ਲੈਕੇ ਸੁਰੱਖਿਆ ਵਿੱਚ ਰਹੀ, ਇਸ ਨੂੰ ਨਵੀਂ ਪਛਾਣ ਦਵਾਈ ਅਤੇ ਅਹੁਦਾ ਛੱਡਣ ਤੱਕ ਸਰਕਾਰ ਦੀ ਨੱਕ ਵਿੱਚ ਦਮ ਕਰਕੇ ਰੱਖ ਦਿੱਤਾ । ਜਦੋਂ ਸਰਕਾਰ ਨੇ ਹਟਾਇਆ ਤਾਂ ਹਾਈਕੋਰਟ ਪਹੁੰਚ ਗਈ,ਮਾਨ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਅਤੇ ਫਿਰ ਪੂਰੀ ਤਿਆਰੀ ਦੇ ਨਾਲ ਮਨੀਸ਼ਾ ਗੁਲਾਟੀ ਨੂੰ ਮਾਨ ਸਰਕਾਰ ਨੇ ਅਹੁਦੇ ਤੋਂ ਹਟਾਇਆ ਗਿਆ ।

ਨਵੀਂ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਜਦੋਂ ਅਹੁਦਾ ਸੰਭਾਲਿਆ ਤਾਂ ਕੈਬਨਿਟ ਮੰਤਰੀ ਮੀਤ ਹੇਅਰ ਵੀ ਮੌਜੂਦ ਸਨ । ਉਨ੍ਹਾਂ ਕਿਹਾ ਲਾਲੀ ਗਿੱਲ ਇਮਾਨਦਾਰ, ਮਿਹਨਤੀ, ਨਿਰਪੱਖ ਅਤੇ ਅਗਾਂਹਵਧੂ ਸੋਚ ਵਾਲੇ ਹਨ । ਉਹ ਔਰਤਾਂ ਪੱਖੀ ਨੀਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਰਕਾਰ ਅਤੇ ਸੰਸਥਾਵਾਂ ਵਿਚਕਾਰ ਇੱਕ ਪੁੱਲ ਵਜੋਂ ਕੰਮ ਕਰਨਗੇ।

ਚੇਅਰਪਰਸਨ ਬਣਨ ਤੋਂ ਬਾਅਦ ਲਾਲੀ ਗਿੱਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਜਿੰਮੇਵਾਰੀ ਸੌਪੀ ਗਈ ਹੈ, ਉਸ ਨੂੰ ਉਹ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣਗੇ । ਉਨ੍ਹਾਂ ਅਹੁੱਦਾ ਸੰਭਾਲਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਡਿਊਟੀ ਔਰਤਾਂ ਦੀ ਭਲਾਈ ਲਈ ਲਗਾਈ ਗਈ ਹੈ। ਇਸ ਡਿਊਟੀ ਨੂੰ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਲਾਲੀ ਗਿੱਲ ਐਸ.ਏ.ਐਸ.ਨਗਰ ਦੇ ਵਸਨੀਕ ਹਨ ਅਤੇ ਉਹ ਕਾਫੀ ਲੰਬੇ ਅਰਸੇ ਤੋਂ ਔਰਤਾਂ ਦੀ ਭਲਾਈ ਲਈ ਐਨ.ਜੀ.ੳਜ਼਼ ਨਾਲ ਜੁੜ੍ਹੇ ਹੋਏ ਹਨ।

Exit mobile version