The Khalas Tv Blog Punjab 2 ਵਿਆਹ ਤੇ ਅਸ਼ਲੀਲ ਵੀਡੀਓ ‘ਚ ਘਿਰੇ AAP MLA ਪਠਾਨਮਾਜਰਾ ‘ਤੇ ਮਹਿਲਾ ਕਮਿਸ਼ਨ ਸਖ਼ਤ,ਪ੍ਰਸ਼ਾਸਨ ਨੂੰ ਦਿੱਤੇ ਸਖਤ ਨਿਰਦੇਸ਼
Punjab

2 ਵਿਆਹ ਤੇ ਅਸ਼ਲੀਲ ਵੀਡੀਓ ‘ਚ ਘਿਰੇ AAP MLA ਪਠਾਨਮਾਜਰਾ ‘ਤੇ ਮਹਿਲਾ ਕਮਿਸ਼ਨ ਸਖ਼ਤ,ਪ੍ਰਸ਼ਾਸਨ ਨੂੰ ਦਿੱਤੇ ਸਖਤ ਨਿਰਦੇਸ਼

ਪੰਜਾਬ ਮਹਿਲਾ ਕਮਿਸ਼ਨ ਨੇ ਆਪ ਦੇ ਵਿਧਾਇਕ ਪਠਾਨਮਾਜਰਾ ਦੇ ਦੂਜੇ ਵਿਆਹ ਮਾਮਲੇ ਵਿੱਚ  ਹਫ਼ਤੇ ਅੰਦਰ ਰਿਪੋਰਟ ਮੰਗੀ

‘ਦ ਖ਼ਾਲਸ ਬਿਊਰੋ : ਸਨੌਰ ਤੋਂ ਆਪ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀਆਂ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ।  ਦੂਜੀ ਪਤਨੀ ਦੇ ਇਲ ਜ਼ਾਮਾਂ ਅਤੇ ਅਸ਼ ਲੀਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੁਣ ਪੰਜਾਬ ਮਹਿਲਾ ਕਮਿਸ਼ਨ ਨੇ ਵੀ ਇਸ ਮਾਮਲੇ ਵਿੱਚ ਪ੍ਰਸ਼ਾਸਨ ਤੋਂ ਰਿਪੋਰਟ ਮੰਗੀ ਹੈ।  ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਮੀਡੀਆ ਰਿਪੋਰਟ ਦੇ ਅਧਾਰ ‘ਤੇ ਆਪ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਇੱਕ ਹਫ਼ਤੇ ਦੇ ਅੰਦਰ ਪ੍ਰਸਾਸ਼ਨ ਨੂੰ ਰਿਪੋਰਟ ਸੌਂਪਣ ਲਈ ਕਿਹਾ ਹੈ। ਉਨ੍ਹਾਂ ਕਿਹਾ ਮਾਮਲਾ ਵਿਧਾਇਕ ਨਾਲ ਜੁੜਿਆਂ ਹੋਇਆ ਹੈ । ਇਸ ਲਈ ਬਿਨਾਂ ਕਿਸੇ ਦਬਾਅ ਅਤੇ ਪੱਖਪਾਤ ਦੇ ਪ੍ਰਸਾਸ਼ਨ ਵੱਲੋਂ ਰਿਪੋਰਟ ਪੇਸ਼ ਕੀਤੀ ਜਾਵੇ। ਮਨੀਸ਼ਾ ਗੁਲਾਟੀ ਨੇ ਕਿਹਾ ਰਿਪੋਰਟ ਆਉਣ ਤੋਂ ਬਾਅਦ ਜ਼ਰੂਰਤ ਪਈ ਤਾਂ ਵਿਧਾਇਕ ਪਠਾਨਮਾਜਰਾ ਅਤੇ ਉਨ੍ਹਾਂ ਦੂਜੀ ਪਤਨੀ ਨੂੰ ਵੀ ਕਮਿਸ਼ਨ ਵੱਲੋਂ ਸੱਦਿਆ ਜਾਵੇਗਾ। ਉਨ੍ਹਾਂ ਨੇ ਪਠਾਨਮਾਜਰਾ ਵੱਲੋਂ ਪਤਨੀ ਦੇ ਨਾਲ ਪੰਚਾਇਤ ਵਿੱਚ ਤਲਾਕ ਲੈਣ ‘ਤੇ ਵੀ ਸਵਾਲ ਚੁੱਕੇ,ਉਨ੍ਹਾਂ ਕਿਹਾ ਪੰਚਾਇਤ ਤੋਂ ਤਲਾਕ ਲੈਣ ਦੇ ਬਾਅਦ ਵੀ ਜਦੋਂ ਤੱਕ ਕਾਨੂੰਨੀ ਪ੍ਰਕਿਆ ਪੂਰੀ ਨਹੀਂ ਹੁੰਦੀ ਹੈ ਤਾਂ ਤੱਕ ਇਸ ਨੂੰ ਤਲਾਕ ਨਹੀਂ ਮੰਨਿਆ ਜਾ ਸਕਦਾ ਹੈ।

ਦੂਜੀ ਪਤਨੀ ਦਾ ਇਲਜ਼ਾਮ

ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਦੂਜੀ ਪਤਨੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਵਿਧਾਇਕ ਉਨ੍ਹਾਂ ਨੂੰ ਮਾ ਰਨ ਦੀ ਧਮਕੀ ਦੇ ਰਿਹਾ ਹੈ। ਦੂਜੀ ਪਤਨੀ ਨੇ ਇਲਜ਼ਾਮ ਲਗਾਇਆ ਸੀ ਕਿ ਪਠਾਨਮਾਜਰਾ ਨੇ 14 ਅਗਸਤ 2021 ਨੂੰ ਇਹ ਕਹਿਕੇ ਉਸ ਨਾਲ ਵਿਆਹ ਕਰਵਾਇਆ ਸੀ ਕਿ ਉਹ ਪਹਿਲੀ ਪਤਨੀ ਨੂੰ ਤਲਾਕ ਦੇ ਚੁੱਕਾ ਹੈ,ਸਾਰੇ ਕਾਗਜ਼ਾਤ ਘਰ ਵਿੱਚ ਹਨ ਪਰ ਚੋਣਾਂ ਵੇਲੇ ਵੀ ਪਠਾਨਮਾਜਰਾ ਨੇ ਆਪਣੀ ਪਹਿਲੀ ਪਤਨੀ ਦਾ ਨਾਂ ਹੀ ਨਾਮਜ਼ਦਗੀ ਵਿੱਚ ਦਾਖਲ ਕੀਤਾ ਸੀ। ਦੂਜੀ ਪਤਨੀ ਨੇ ਕਿਹਾ ਉਸ ਨੂੰ ਜ਼ੀਰਕਪੁਰ ਵਿੱਚ ਫਲੈਟ ਲੈ ਕੇ ਦਿੱਤਾ ਸੀ ਜਦਕਿ ਹੁਣ ਵੀ ਉਹ ਆਪਣੀ ਪਤਨੀ ਨਾਲ ਹੀ ਰਹਿ ਰਿਹਾ ਹੈ। ਸਿਰਫ਼ ਇੰਨਾਂ ਹੀ ਨਹੀਂ ਉਸਨੇ ਇਹ ਵੀ ਕਿਹਾ ਕਿ  ਪਠਾਨਮਾਜਰਾ ਉਸ ਨੇ ਆਪਣੇ ਨਾਲ ਪੁਰਾਣੀਆਂ ਫੋਟੋਆਂ ਡਿਲੀਟ ਕਰਨ ਦਾ ਦਬਾਅ ਪਾ ਰਿਹਾ ਸੀ,ਉਧਰ ਪਠਾਨਮਾਜਰਾ ਦਾ ਦੂਜੀ ਪਤਨੀ ਨਾਲ ਅਸ਼ ਲੀਲ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ‘ਤੇ ਹੁਣ ਪਠਾਨਮਾਜਰਾ ਸਫਾਈ ਦੇ ਰਹੇ ਹਨ।

ਪਠਾਨਮਾਜਰਾ ਦੀ ਸਫਾਈ

ਦੂਜੀ ਪਤਨੀ ਨਾਲ ਅਸ਼ਲੀਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪਠਾਨਮਾਜਰਾ ਨੇ ਮੰਨਿਆ ਹੈ ਕਿ ਉਸ ਨੇ ਦੂਜਾ ਵਿਆਹ ਕੀਤਾ ਸੀ ਪਰ ਵੀਡੀਓ ਦੇ ਲੀਕ ਹੋਣ ਨੂੰ ਲੈਕੇ ਪਠਾਨਮਾਜਰਾ ਨੇ ਆਪਣੀ ਦੂਜੀ ਪਤਨੀ ਖਿਲਾਫ਼ ਮਾਨਹਾਨੀ ਦਾ ਕੇਸ ਦਰਜ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵੀਡੀਓ ਕਾਲਿੰਗ ਦੇ ਜ਼ਰੀਏ ਉਹ ਆਪਣੇ ਸਰੀਰ ਵਿੱਚ ਹੋਏ ਇਨਫੈਕਸ਼ਨ ਵਿਖਾ ਰਹੇ ਸਨ,ਕਿਉਂਕਿ ਉਹ ਵਾਰ-ਵਾਰ ਘਰ ਬੁਲਾ ਰਹੀ ਸੀ। ਪਠਾਨਮਾਜਰਾ ਨੇ ਕਿਹਾ ਪਤਨੀ ਨੇ ਮੇਰਾ ਵਿਸ਼ਵਾਸ ਤੋੜਿਆ ਹੈ,ਉਨ੍ਹਾਂ ਨੇ ਕਿਹਾ ਜੇਕਰ ਪਤਨੀ ਨੇ ਵੀਡੀਓ ਬਣਾਇਆ ਅਤੇ ਇਸ ਨੂੰ ਲੀਕ ਕੀਤਾ ਹੈ ਤਾਂ ਮੈਂ ਕਿਵੇਂ ਮੁਲਜ਼ਮ ਹੋ ਸਕਦਾ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿ ਵੀਡੀਓ ਬਣਾਈ ਜਾ ਰਹੀ ਹੈ,ਵਿਧਾਇਕ ਨੇ ਮੰਨਿਆ ਕਿ 2012-13 ਤੋਂ ਦੂਜੀ ਮਹਿਲਾ ਦੇ ਸੰਪਰਕ ਵਿੱਚ ਸੀ।

Exit mobile version