The Khalas Tv Blog India ਪਟਿਆਲਾ ਲਾਅ ਯੂਨੀਵਰਸਿਟੀ ਦੇ VC ਨੂੰ ਰਾਸ਼ਟਰਪਤੀ ਹਟਾਉਣਗੇ! ਮਹਿਲਾ ਕਮਿਸ਼ਨ ਦਾ ਸਖ਼ਤ ਐਕਸ਼ਨ
India Punjab

ਪਟਿਆਲਾ ਲਾਅ ਯੂਨੀਵਰਸਿਟੀ ਦੇ VC ਨੂੰ ਰਾਸ਼ਟਰਪਤੀ ਹਟਾਉਣਗੇ! ਮਹਿਲਾ ਕਮਿਸ਼ਨ ਦਾ ਸਖ਼ਤ ਐਕਸ਼ਨ

ਬਿਉਰੋ ਰਿਪੋਰਟ – ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ (PATIALA RAJIV GANDHI NATIONAL UNIVERSITY OF LAW) ਦੇ ਵਾਈਸ ਚਾਂਸਲਰ (VC) ਜੈ ਸ਼ੰਕਰ ਸਿੰਘ (JAI SHANKAR SINGH) ਮਾਮਲੇ ਵਿੱਚ ਹੁਣ ਪੰਜਾਬ ਮਹਿਲਾ ਕਮਿਸ਼ਨ (PUNJAB WOMEN COMMISSION) ਦੀ ਚੇਅਰਪਰਸਨ ਰਾਜ ਲਾਲੀ ਗਿੱਲ (RAJ LALI GILL) ਨੇ ਸਖ਼ਤ ਕਾਰਵਾਈ ਕਰਨ ਦਾ ਫੈਸਲਾ ਲਿਆ ਹੈ।

ਵੀਸੀ ਦਾ ਅਲਟੀਮੇਟਮ ਖ਼ਤਮ

ਰਾਜ ਲਾਲੀ ਗਿੱਲ ਨੇ ਕਿਹਾ ਅਸੀਂ ਵੀਸੀ ਨੂੰ ਸਮਾਂ ਦਿੱਤਾ ਸੀ ਕਿ ਉਹ ਮੁਆਫ਼ੀ ਮੰਗ ਲੈਣ ਪਰ ਉਨ੍ਹਾਂ ਨੇ ਇਸ ਬਾਰੇ ਕੁਝ ਨਹੀਂ ਕੀਤਾ ਹੈ। ਇਸ ਲਈ ਮੈਂ ਹੁਣ ਵੀਸੀ ਜੈ ਸ਼ੰਕਰ ਸਿੰਘ ਦੇ ਅਸਤੀਫ਼ੇ ਦੀ ਮੰਗ ਕਰਦੀ ਹਾਂ, ਇਸ ਸਿਲਸਿਲੇ ਵਿੱਚ ਕਮਿਸ਼ਨ ਵੱਲੋਂ ਦੇਸ਼ ਦੇ ਰਾਸ਼ਟਰਪਤੀ ਨੂੰ ਇੱਕ ਚਿੱਠੀ ਲਿਖੀ ਜਾਵੇਗੀ ਜਿਸ ਦੀ ਕਾਪੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੀ ਜਾਵੇਗੀ ਤਾਂਕੀ ਇਸ ’ਤੇ ਤਤਕਾਲ ਕਾਰਵਾਈ ਹੋ ਸਕੇ।

ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕਿਹਾ ਕਿ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਦੇ ਵੀਸੀ ਨੇ ਬਿਨਾਂ ਇਜਾਜ਼ਤ ਵਿਦਿਆਰਥਣਾਂ ਦੇ ਹੋਸਟਲ ਵਿੱਚ ਦਾਖ਼ਲ ਹੋ ਕੇ ਉਨ੍ਹਾਂ ਦੀ ਨਿੱਜਤਾ ਨੂੰ ਭੰਗ ਕੀਤਾ ਹੈ। ਬੀਤੇ ਦਿਨ ਮਹਿਲਾ ਕਮਿਸ਼ਨ ਦੀ ਚੇਅਰਪਰਸ ਯੂਨੀਵਰਸਿਟੀ ਗਈ ਸੀ ਅਤੇ ਉਨ੍ਹਾਂ ਵਿਦਿਆਰਥਣਾਂ ਅਤੇ ਵੀਸੀ ਨਾਲ ਵੀ ਇਸ ਸਿਲਸਿਲੇ ਵਿੱਚ ਗੱਲ ਕੀਤੀ ਸੀ।

22 ਸਤੰਬਰ ਐਤਰਵਾਰ ਤੋਂ ਵਿਦਿਆਰਥਣਾਂ ਵੀਸੀ ਦੇ ਬਿਨਾਂ ਇਜਾਜ਼ਤ ਹੋਸਟਲ ਵਿੱਚ ਦਾਖਲ ਹੋਣ ਅਤੇ ਚੈਕਿੰਗ ਕਰਨ ਖਿਲਾਫ ਪ੍ਰ੍ਦਰਸ਼ਨ ਕਰ ਰਹੀਆਂ ਹਨ। ਜਿਸ ਤੋਂ ਬਾਅਦ ਯੂਨੀਵਰਸਿਟੀ ਵਿੱਚ ਪਹਿਲਾਂ ਛੁੱਟੀਆਂ ਕੀਤੀਆਂ ਗਈਆਂ ਫਿਰ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਰਜਿਸਟਰਾਰ ਤੋਂ ਪੂਰੀ ਰਿਪੋਰਟ ਮੰਗੀ।

ਮਾਮਲੇ ’ਤੇ ਹੋ ਰਹੀ ਸਿਆਸਤ

ਇਸ ਮਾਮਲੇ ਵਿੱਚ ਕਾਂਂਗਰਸ ਆਗੂ ਪ੍ਰਿਯੰਕਾ ਗਾਂਧੀ ਤੋਂ ਲੈਕੇ ਸ਼ਸ਼ੀ ਥਰੂਰ ਨੇ ਵੀ ਵੀਸੀ ਦਾ ਅਸਤੀਫ਼ਾ ਮੰਗਿਆ ਹੈ। ਯੂਨੀਵਰਸਿਟੀ ਨੇ ਮਾਮਲੇ ਦੀ ਜਾਂਚ ਲਈ 9 ਮੈਂਬਰੀ ਕਮੇਟੀ ਦਾ ਗਠਨ ਕੀਤਾ, ਜਿਸ ਨੂੰ ਵਿਦਿਆਰਥਣਾਂ ਨੇ ਨਾ ਮਨਜ਼ੂਰ ਕਰ ਦਿੱਤਾ ਹੈ। ਉਨ੍ਹਾਂ ਦੀ ਮੰਗ ਸੀ ਕਿ ਕਮੇਟੀ ਵਿੱਚ ਬਾਹਰ ਦੇ ਲੋਕਾਂ ਨੂੰ ਵੀ ਸ਼ਾਮਲ ਕੀਤਾ ਜਾਵੇ।

ਵਿਦਿਆਰਥਣਾਂ ਦੇ ਵੱਲੋਂ ਕਮੇਟੀ ਦੇ ਵਿਰੋਧ ਤੋਂ ਬਾਅਦ 9 ਵਿੱਚੋਂ ਤਿੰਨ ਮੈਂਬਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਇਸ ਤੋਂ ਬਾਅਦ ਰਜਿਸਟਰਾਰ ਦਾ ਵੀ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਗ਼ਲਤਫਹਿਮੀ ਕਰਕੇ ਹੋਇਆ ਸੀ, ਅਸੀਂ ਉਨ੍ਹਾਂ ਦਾ ਅਸਤੀਫਾ ਰੱਦ ਕਰ ਦਿੱਤਾ ਹੈ।

VC ਦਾ ਪੱਖ

ਵਾਈਸ ਚਾਂਸਲਰ ਜੈ ਸ਼ੰਕਰ ਸਿੰਘ ਨੇ ਕਿਹਾ ਵਿਦਿਆਰਥਣਾਂ ਦੇ ਹੋਸਟਲ ਦੇ ਵਿੱਚ ਰਹਿਣ ਨੂੰ ਲੈ ਕੇ ਵਿਦਿਆਰਥਣਾਂ ਵੱਲੋਂ ਲਗਾਤਾਰ ਸਾਡੇ ਕੋਲ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸੀ। ਫਸਟ ਈਅਰ ਦੀਆਂ ਵਿਦਿਆਰਥਣਾਂ ਦਾ ਕਹਿਣਾ ਸੀ ਕਿ ਅਸੀਂ ਇੰਨੇ ਛੋਟੇ ਕਮਰੇ ਦੇ ਵਿੱਚ ਦੋ ਵਿਦਿਆਰਥੀ ਨਹੀਂ ਰਹਿ ਸਕਦੇ। ਜਿਸ ਨੂੰ ਦੇਖਣ ਦੇ ਲਈ ਮੈਂ ਮਹਿਲਾ ਵਾਰਡਨ ਦੇ ਨਾਲ ਹੋਸਟਲ ਦੇ ਵਿੱਚ ਜਾਂਚ ਕਰਨ ਗਿਆ ਸੀ।

ਵਾਈਸ ਚਾਂਸਲਰ ਜੈ ਸ਼ੰਕਰ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਕੈਂਪਸ ਦੀ ਕਮੇਟੀ ਬਣ ਗਈ ਹੈ ਜੋ ਕਿ ਬੱਚਿਆਂ ਨਾਲ ਲਗਾਤਾਰ ਤਾਲਮੇਲ ਕਰ ਰਹੇ ਹਨ। ਜਲਦ ਮਸਲੇ ਦਾ ਹੱਲ ਕਰ ਲਿਆ ਜਾਵੇਗਾ। 90% ਵਿਦਿਆਰਥੀਆਂ ਦੀਆਂ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਹੈ। ਵਿਦਿਆਰਥੀਆਂ ਦੀਆਂ ਸਾਰੀਆਂ ਦਿੱਕਤਾਂ ਦਾ ਜਲਦ ਹੱਲ ਕਰ ਲਿਆ ਜਾਵੇਗਾ।

Exit mobile version