The Khalas Tv Blog Punjab 24 ਘੰਟੇ ਦੇ ਅੰਦਰ ਪੰਜਾਬ ਦੇ ਮੌਸਮ ‘ਚ ਆਵੇਗੀ ਜ਼ਬਰਦਸਤ ਤਬਦੀਲੀ !
Punjab

24 ਘੰਟੇ ਦੇ ਅੰਦਰ ਪੰਜਾਬ ਦੇ ਮੌਸਮ ‘ਚ ਆਵੇਗੀ ਜ਼ਬਰਦਸਤ ਤਬਦੀਲੀ !

ਬਿਉਰੋ ਰਿਪੋਰਟ : ਪੰਜਾਬ ਦੇ ਤਾਪਮਾਨ ਵਿੱਚ ਅਗਲੇ 24 ਘੰਟੇ ਦੇ ਅੰਦਰ ਜ਼ਬਰਦਸਤ ਤਬਦੀਲੀ ਵੇਖਣ ਨੂੰ ਮਿਲੇਗੀ । ਰਾਤ ਦੇ ਤਾਪਮਾਨ ਵਿੱਚ 2 ਡਿਗਰੀ ਦਾ ਬਦਲਾਅ ਵੇਖਣ ਨੂੰ ਮਿਲੇਗਾ। ਮੌਸਮ ਵਿਭਾਗ ਦੇ ਮੁਤਾਬਿਕ ਆਉਣ ਵਾਲੇ ਦਿਨਾਂ ਵਿੱਚ ਮੌਸਮ ਹੋਰ ਠੰਡਾ ਹੋਵੇਗਾ । 14 ਦਸੰਬਰ ਤੱਕ ਪੂਰੇ ਪੰਜਾਬ ਵਿੱਚ ਧੁੰਦ ਅਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ । ਦਿਨ ਵਿੱਚ ਧੁੱਪ ਦਾ ਅਸਰ ਵੇਖਣ ਨੂੰ ਮਿਲੇਗਾ। ਜਿਸ ਨਾਲ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੇਗੀ ।

ਮੌਸਮ ਵਿਭਾਗ ਦੇ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਿਕ ਪੰਜਾਬ ਦੇ ਕੁਝ ਸ਼ਹਿਰਾਂ ਦਾ ਤਾਪਮਾਨ ਬੁੱਧਵਾਰ 5 ਡਿਗਰੀ ਹੇਠਾਂ ਦਰਜ ਕੀਤਾ ਗਿਆ ਹੈ । ਜਿਸ ਵਿੱਚ ਜਲੰਧਰ ਦਾ ਤਾਪਮਾਨ ਸਭ ਤੋਂ ਘੱਟ 4.4 ਡਿਗਰੀ ਦਰਜ ਕੀਤਾ ਗਿਆ ਹੈ । ਜੋ ਬੀਤੇ ਦਿਨ ਦੇ ਮੁਕਾਬਲੇ 3.3 ਡਿਗਰੀ ਘੱਟ ਰਿਹਾ ਹੈ। ਉਧਰ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 4.7 ਡਿਗਰੀ ਰਿਹਾ ਹੈ ਜੋ ਬੀਤੇ ਦਿਨ ਦੇ ਮੁਕਾਬਲੇ 2.1 ਡਿਗਰੀ ਘੱਟ ਹੈ ।

ਇੰਨਾਂ ਇਲਾਕਿਆਂ ਵਿੱਚ ਧੁੰਦ ਰਹੇਗੀ

ਉਧਰ ਪੰਜਾਬ ਵਿੱਚ 14 ਦਸੰਬਰ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ । ਮੌਸਮ ਵਿਭਾਗ ਦੇ ਮੁਤਾਬਿਕ ਮਾਝਾ,ਦੋਆਬਾ ਅਤੇ ਮਾਲਵਾ ਤਿੰਨਾਂ ਇਲਾਕਿਆਂ ਵਿੱਚ ਧੁੰਦ ਵੇਖਣ ਨੂੰ ਮਿਲੇਗੀ । ਅਜਿਹੇ ਵਿੱਚ ਟਰੈਫਿਕ ਪੁਲਿਸ ਨੇ ਲੋਕਾਂ ਨੂੰ ਸੜਕ ‘ਤੇ ਡਰਾਇਵਿੰਗ ਦੌਰਾਨ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਹਨ ।

ਸਵੇਰ ਵੇਲੇ ਖੁੱਲੇ ਇਲਾਕਿਆਂ ਵਿੱਚ ਧੁੰਦ ਦਾ ਅਸਰ

ਮੌਸਮ ਵਿਭਾਗ ਨੇ ਸਾਫ ਕੀਤਾ ਹੈ ਕਿ ਦਸੰਬਰ ਵਿੱਚ ਧੁੰਦ ਦਾ ਅਸਰ ਕਾਫੀ ਘੱਟ ਵੇਖਣ ਨੂੰ ਮਿਲੇਗਾ । ਧੁੰਦ ਦਾ ਅਸਰ ਸਵੇਰ ਵੇਲੇ ਹੀ ਵਿਖਾਈ ਦੇਵੇਗਾ। ਆਉਣ ਵਾਲੇ ਦਿਨਾਂ ਵਿੱਚ ਅਸਮਾਨ ਸਾਫ ਰਹਿਣ ਦੀ ਭਵਿੱਖਵਾੜੀ ਹੈ । ਦਿਨ ਵੇਲੇ ਧੁੱਪ ਰਹੇਗੀ ਜੋ ਠੰਡ ਤੋਂ ਰਾਹਤ ਦੇਵੇਗੀ।

ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦਾ ਤਾਪਮਾਨ

ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 4.7 ਡਿਗਰੀ ਦਰਜ ਕੀਤਾ ਗਿਆ ਹੈ ਜੋ ਨਾਰਮਲ ਤੋਂ 0.2 ਡਿਗਰੀ ਡਿਗਰੀ ਅਤੇ ਬੀਤੇ ਦਿਨ ਦੇ ਮੁਕਾਬਲੇ 2.1 ਡਿਗਰੀ ਘੱਟ ਹੈ । ਬੁੱਧਵਾਰ ਨੂੰ ਦਿਨ ਦਾ ਤਾਪਮਾਨ 21 ਡਿਗਰੀ ਦੇ ਕਰੀਬ ਰਹੇਗਾ ।

ਜਲੰਧਰ ਪੰਜਾਬ ਦਾ ਸਭ ਤੋਂ ਠੰਡਾ ਸ਼ਹਿਰ ਰਿਹਾ । ਇੱਥੇ ਘੱਟੋ-ਘੱਟ ਤਾਪਮਾਨ 4.4 ਡਿਗਰੀ ਦਰਜ ਕੀਤਾ ਗਿਆ ਹੈ । ਦਿਨ ਦਾ ਤਾਪਮਾਨ 21 ਡਿਗਰੀ ਦੇ ਕਰੀਬ ਰਿਹਾ ਹੈ

ਲੁਧਿਆਣਾ ਵਿੱਚ ਘੱਟੋ-ਘੱਟ ਤਾਪਮਾਨ 6.2 ਡਿਗਰੀ ਦਰਜ ਕੀਤਾ ਗਿਆ। ਦਿਨ ਦਾ ਤਾਪਮਾਨ 22 ਡਿਗਰੀ ਰਹਿਣ ਦਾ ਅਨੁਮਾਨ ਹੈ ।

Exit mobile version