The Khalas Tv Blog Punjab ਪੰਜਾਬ ਦੇ 5 ਜ਼ਿਲਿਆਂ ’ਚ ਮੀਂਹ ਦਾ ਅਲਰਟ! ਫਰੀਦਕੋਟ ’ਚ 40 ਡਿਗਰੀ ਟੱਪਿਆ ਪਾਰਾ
Punjab

ਪੰਜਾਬ ਦੇ 5 ਜ਼ਿਲਿਆਂ ’ਚ ਮੀਂਹ ਦਾ ਅਲਰਟ! ਫਰੀਦਕੋਟ ’ਚ 40 ਡਿਗਰੀ ਟੱਪਿਆ ਪਾਰਾ

weather update todays weather weather today weather update today

ਚੰਡੀਗੜ੍ਹ: ਪੰਜਾਬ ਦੇ ਤਾਪਮਾਨ ’ਚ ਕਰੀਬ 3 ਦਿਨਾਂ ਬਾਅਦ ਵੀ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਦੇ ਬਾਵਜੂਦ ਤਾਪਮਾਨ ਆਮ ਨਾਲੋਂ 3.1 ਡਿਗਰੀ ਵੱਧ ਦਰਜ ਕੀਤਾ ਗਿਆ। ਲੋੜੀਂਦੀ ਬਾਰਿਸ਼ ਨਾ ਹੋਣ ਕਾਰਨ ਤਾਪਮਾਨ ਫਿਰ 40 ਡਿਗਰੀ ਨੂੰ ਪਾਰ ਕਰ ਗਿਆ ਹੈ। ਇਸ ਦੇ ਨਾਲ ਹੀ ਜਲੰਧਰ, ਕਪੂਰਥਲਾ, ਮੋਗਾ, ਫ਼ਿਰੋਜ਼ਪੁਰ ਅਤੇ ਲੁਧਿਆਣਾ ਵਿੱਚ ਰਾਤ 10 ਵਜੇ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਦਰਮਿਆਨੇ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ (30-40 kmph) ਜੀ ਸੰਭਾਵਨਾ ਜਤਾਈ ਗਈ ਹੈ। ਐਤਵਾਰ ਨੂੰ ਵੀ ਕੁਝ ਇਲਾਕਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।

ਮੌਸਮ ਵਿਗਿਆਨ ਕੇਂਦਰ (ਆਈਐਮਡੀ) ਅਨੁਸਾਰ ਕੱਲ੍ਹ ਲੁਧਿਆਣਾ ਵਿੱਚ 9.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਜਦਕਿ ਬਾਕੀ ਰਾਜ ਵਿੱਚ ਸੋਕਾ ਰਿਹਾ। ਮੀਂਹ ਨਾ ਪੈਣ ਕਰਕੇ ਫਰੀਦਕੋਟ ਵਿੱਚ ਤਾਪਮਾਨ 40.3 ਡਿਗਰੀ ਦਰਜ ਕੀਤਾ ਗਿਆ। ਅੱਜ IMD ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਚਿਤਾਵਨੀ ਨਹੀਂ ਹੈ। ਪਰ, ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਖੇਤਰਾਂ ਵਿੱਚ ਮੀਂਹ ਦੀ ਪ੍ਰਬਲ ਸੰਭਾਵਨਾ 25 ਤੋਂ 50% ਬਣੀ ਹੋਈ ਹੈ।

ਐਤਵਾਰ ਨੂੰ ਪਠਾਨਕੋਟ ਅਤੇ ਹੁਸ਼ਿਆਰਪੁਰ ’ਚ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ ਮਾਝੇ ਅਤੇ ਦੁਆਬੇ ਦੇ ਹੋਰ ਜ਼ਿਲਿਆਂ ’ਚ ਮੀਂਹ ਪੈਣ ਦੀ ਸੰਭਾਵਨਾ 50 ਫੀਸਦੀ ਹੈ।

ਪੰਜਾਬ ਵਿੱਚ ਦਰਜ ਕੀਤੀ ਗਈ ਸਭ ਤੋਂ ਘੱਟ ਬਾਰਿਸ਼

ਇਸ ਸੀਜ਼ਨ ਵਿੱਚ ਪੰਜਾਬ ਵਿੱਚ ਪੂਰੇ ਦੇਸ਼ ਵਿੱਚ ਸਭ ਤੋਂ ਘੱਟ ਮੀਂਹ ਦਰਜ ਕੀਤਾ ਗਿਆ ਹੈ। 1 ਜੂਨ ਤੋਂ ਸ਼ੁਰੂ ਹੋਏ ਇਸ ਸੀਜ਼ਨ ਮੁਤਾਬਕ ਹੁਣ ਤੱਕ ਪੰਜਾਬ ਵਿੱਚ ਸਿਰਫ਼ 107.3 ਮਿਲੀਮੀਟਰ ਵਰਖਾ ਹੀ ਦਰਜ ਕੀਤੀ ਗਈ ਹੈ, ਜੋ ਦੇਸ਼ ਵਿੱਚ ਸਭ ਤੋਂ ਘੱਟ ਹੈ। ਜਦੋਂ ਕਿ ਪੰਜਾਬ ਵਿੱਚ ਹੁਣ ਤੱਕ 189 ਮਿਲੀਮੀਟਰ ਮੀਂਹ ਪੈ ਜਾਣਾ ਚਾਹੀਦਾ ਸੀ। ਦੂਜੇ ਨੰਬਰ ’ਤੇ ਹਰਿਆਣਾ ਹੈ, ਜਿੱਥੇ ਸਿਰਫ 109.4 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ, ਜਦੋਂ ਕਿ ਇੱਥੇ 179.9 ਮਿਲੀਮੀਟਰ ਆਮ ਵਰਖਾ ਹੁੰਦੀ ਹੈ।

ਇਹ ਵੀ ਪੜ੍ਹੋ – ਪਠਾਨਕੋਟ ਮਗਰੋਂ ਹੁਣ ਅੰਮ੍ਰਿਤਸਰ ’ਚ ਵੀ ਘੁਸਪੈਠ! ਸਰਹੱਦ ’ਤੇ ਫੜਿਆ ਪਾਕਿ ਘੁਸਪੈਠੀਆ!
Exit mobile version