The Khalas Tv Blog Punjab 5 ਦਿਨ ਦੀ ਰਾਹਤ ਤੋਂ ਬਾਅਦ ਪੰਜਾਬੀਓ ਮੁੜ ਤੋਂ ਅੱਤ ਦੀ ਗਰਮੀ ਲਈ ਲਈ ਤਿਆਰ ਹੋ ਜਾਓ ! ਤਾਪਮਾਨ ਤੋੜੇਗਾ ਰਿਕਾਰਡ
Punjab

5 ਦਿਨ ਦੀ ਰਾਹਤ ਤੋਂ ਬਾਅਦ ਪੰਜਾਬੀਓ ਮੁੜ ਤੋਂ ਅੱਤ ਦੀ ਗਰਮੀ ਲਈ ਲਈ ਤਿਆਰ ਹੋ ਜਾਓ ! ਤਾਪਮਾਨ ਤੋੜੇਗਾ ਰਿਕਾਰਡ

ਬਿਉਰੋ ਰਿਪੋਰਟ – ਪੰਜਾਬ ਵਿੱਚ ਗਰਮੀ ਤੋਂ ਇੱਕ ਹਫਤੇ ਦੀ ਰਾਹਤ ਤੋਂ ਬਾਅਦ ਹੁਣ ਅਗਲੇ 24 ਘੰਟੇ ਦੇ ਅੰਦਰ ਅੱਤ ਦੀ ਗਰਮੀ ਦੇ ਲਈ ਮੁੜ ਤੋਂ ਤਿਆਰ ਹੋ ਜਾਉ । ਮੌਸਮ ਵਿਭਾਗ ਮੁਤਾਬਿਕ ਹੁਣ ਮੀਂਹ ਦੀ ਕੋਈ ਸੰਭਾਵਨਾ ਨਹੀਂ । ਪੰਜਾਬ ਦਾ ਤਾਪਮਾਨ ਸ਼ਨਿੱਚਰਵਾਰ ਸਵੇਰ ਤੋਂ 1.5 ਡਿਗਰੀ ਵੱਧ ਗਿਆ ਹੈ । ਜਿਸ ਦੀ ਵਜ੍ਹਾ ਕਰਕੇ ਮੁਹਾਲੀ ਅਤੇ ਚੰਡੀਗੜ੍ਹ ਦਾ ਸਭ ਤੋਂ ਵੱਧ ਤਾਪਮਾਨ 28 ਡਿਗਰੀ ਦਰਜ ਕੀਤਾ ਗਿਆ ਹੈ । ਅੰਮ੍ਰਿਤਸਰ,ਲੁਧਿਆਣਾ,ਪਟਿਆਲਾ ਦਾ ਤਾਪਮਾਨ ਵੀ 26 ਤੋਂ 27 ਡਿਗਰੀ ਦਰਜ ਕੀਤਾ ਗਿਆ ਹੈ । ਸਭ ਤੋਂ ਘੱਟ ਤਾਪਮਾਨ ਰੋਪੜ ਦਾ 23.8 ਡਿਗਰੀ ਦਰਜ ਕੀਤਾ ਗਿਆ ।

ਸੁਸਤ ਹੋਏ ਪੱਛਮੀ ਗੜਬੜੀ ਦਾ ਅਸਰ ਮਾਲਵਾ ਦੇ 6 ਜ਼ਿਲ੍ਹਿਆਂ ਫਿਰੋਜ਼ਪੁਰ,ਫਾਜ਼ਿਲਕਾ,ਮੁਕਤਸਰ,ਫਰੀਦਕੋਟ,ਮੋਗਾ ਅਤੇ ਬਠਿੰਡਾ ਵਿੱਚ ਵੇਖਣ ਨੂੰ ਅੱਜ ਮਿਲੇਗਾ । ਇੱਥੇ ਅੱਜ ਮੀਂਹ ਅਤੇ ਹਵਾਵਾਂ ਚੱਲਣਗੀਆਂ ।

ਪਛਮੀ ਗੜਬੜੀ ਦੇ ਸ਼ਾਂਤ ਹੋਣ ਦੇ ਬਾਅਦ ਪੰਜਾਬ ਵਿੱਚ ਮੁੜ ਤੋਂ ਹੀਟਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ । ਐਤਵਾਰ 9 ਜੂਨ ਤੋਂ ਬਾਅਦ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ । ਮੌਸਮ ਵਿਭਾਗ ਦੇ ਵੱਲੋਂ ਜਾਰੀ ਅੰਕੜਿਆ ਮੁਤਾਬਿਕ ਅਗਲੇ 6 ਦਿਨ ਤਾਪਮਾਨ 45 ਡਿਗਰੀ ਪਾਰ ਚੱਲਾ ਜਾਵੇਗਾ । ਮਈ ਮਹੀਨ ਵਾਂਗ ਜੂਨ ਵਿੱਚ ਵੀ ਗਰਮੀ ਤੋਂ ਰਾਹਤ ਨਹੀਂ ਮਿਲਣ ਵਾਲੀ ਹੈ ।

ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ

ਅੰਮ੍ਰਿਤਸਰ – ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 40.1 ਡਿਗਰੀ ਦਰਜ ਕੀਤਾ ਗਿਆ ਹੈ, ਜੋ ਆਮ ਨਾਲੋ 1 ਡਿਗਰੀ ਘੱਟ ਸੀ । ਪਰ ਅੱਜ ਤਾਪਮਾਨ 41 ਡਿਗਰੀ ਪਹੁੰਚ ਗਿਆ ਹੈ ।

ਜਲੰਧਰ – ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਦਰਜ ਕੀਤਾ ਗਿਆ ਹੈ । ਅੱਜ ਤਾਪਮਾਨ 3 ਡਿਗਰੀ ਤੱਕ ਵੱਧ ਜਾਵੇਗਾ ਅਤੇ 41 ਡਿਗਰੀ ਦੇ ਕਰੀਬ ਪਹੁੰਚ ਜਾਣ ਦਾ ਅੰਦਾਜ਼ਾ ਹੈ ।

ਲੁਧਿਆਣਾ- ਸ਼ੁੱਕਰਵਾਰ ਦਾ ਵੱਧ ਤਾਪਮਾਨ 39.4 ਡਿਗਰੀ ਦਰਜ ਕੀਤਾ ਗਿਆ ਹੈ । ਜਦਕਿ ਅੱਜ ਦਾ ਤਾਪਮਾਨ ਤਕਰੀਬਨ 3 ਡਿਗਰੀ ਤੱਕ ਵੱਧ ਸਕਦਾ ਹੈ । ਅੰਦਾਜ਼ ਮੁਤਾਬਿਕ ਅੱਜ ਲੁਧਿਆਣਾ ਦਾ ਤਾਪਮਾਨ 43 ਡਿਗਰੀ ਦੇ ਕਰੀਬ ਰਹਿ ਸਕਦਾ ਹੈ ।

ਪਟਿਆਲਾ – ਬੀਤੇ ਦਿਨ ਵੱਧ ਤੋ ਵੱਧ ਤਾਪਮਾਨ 40.7 ਡਿਗਰੀ ਦਰਜ ਕੀਤਾ ਗਿਆ ਹੈ । ਮੌਸਮ ਵਿਭਾਗ ਮੁਤਾਬਿਕ ਤਾਪਮਾਨ 42 ਡਿਗਰੀ ਤੱਕ ਪਹੁੰਚ ਸਕਦਾ ਹੈ ।

ਮੁਹਾਲੀ – ਸ਼ੁੱਕਰਵਾਰ ਦਾ ਵੱਧ ਤਾਪਮਾਨ 39.5 ਡਿਗਰੀ ਦਰਜ ਕੀਤਾ ਗਿਆ ਹੈ । ਅੱਜ ਦੇ ਤਾਪਮਾਨ 42 ਡਿਗਰੀ ਤੱਕ ਪਹੁੰਚ ਸਕਦਾ ਹੈ ।

Exit mobile version