The Khalas Tv Blog Punjab ਸਾਲ ਦੇ ਅਖੀਰਲੇ ਹਫ਼ਤੇ ਠੰਡ ਕੱਢੇਗੀ ਵੱਟ !
Punjab

ਸਾਲ ਦੇ ਅਖੀਰਲੇ ਹਫ਼ਤੇ ਠੰਡ ਕੱਢੇਗੀ ਵੱਟ !

ਬਿਉਰੋ ਰਿਪੋਰਟ : ਪੰਜਾਬ ਵਿੱਚ ਸਾਲ ਦੇ ਅਖੀਰਲੇ ਹਫਤੇ ਦੀ ਸ਼ੁਰੂਆਤ ਜ਼ਬਰਦਸਤ ਸੰਘਣੀ ਧੁੰਦ ਦੇ ਨਾਲ ਹੋਈ । ਅੰਮ੍ਰਿਤਸਰ ਵਿੱਚ ਸਭ ਤੋਂ ਘੱਟ ਵਿਜੀਬਿਲਿਟੀ 25 ਮੀਟਰ ਰਹੀ ਹੈ।ਸ਼੍ਰੀ ਦਰਬਾਰ ਸਾਹਿਬ ਵਿੱਚ ਵੀ ਧੁੰਦ ਇੰਨੀ ਜ਼ਿਆਦਾ ਸੀ ਕਿ ਪਰਿਕਰਮਾ ਤੋਂ ਦਰਬਾਰ ਸਾਹਿਬ ਦੀ ਇਮਾਰਤ ਵੀ ਧੁੰਦਲੀ ਵਿਖਾਈ ਦੇ ਰਹੀ ਸੀ । ਮੌਸਮ ਵਿਭਾਗ ਨੇ ਪੰਜਾਬ ਵਿੱਚ ਸੰਘਣੀ ਧੁੰਦ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿਹਾ ਸੀ ਕਿ ਦੁਪਹਿਰ ਤੱਕ ਧੁੰਦ ਰਹੇਗੀ ਅਤੇ ਫਿਰ ਸ਼ਾਮ ਨੂੰ ਮੁੜ ਤੋਂ ਧੁੰਦ ਪਰਤੇਗੀ ਜਿਸ ਨਾਲ ਗੱਡੀ ਚਲਾਉਣ ਵਿੱਚ ਪਰੇਸ਼ਾਨੀ ਹੋ ਸਕਦੀ ਹੈ । ਮੌਸਮ ਵਿਭਾਗ ਮੁਤਾਬਿਕ ਮਾਨਸਾ, ਸੰਗਰੂਰ , ਬਰਨਾਲਾ, ਪਟਿਆਲਾ, ਫਤਹਿਗੜ੍ਹ ਸਾਹਿਬ, ਬਠਿੰਡਾ, ਲੁਧਿਆਣਾ, ਮੋਗਾ, ਫਿਰੋਜ਼ਪੁਰ, ਜਲੰਧਰ, ਤਰਨ ਤਾਰਨ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਅੰਮ੍ਰਿਤਸਰ, ਗੁਰਦਾਸਪੁਰ,ਬਹੁਤ ਸੰਘਣੀ ਧੁੰਦ ਦੀ 27 ਦਸੰਬਰ ਤੱਕ ਸੰਭਾਵਨਾ ਹੈ

ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਦੇ ਮੁਕਾਬਲੇ ਪੰਜਾਬ ਦਾ ਰਾਤ ਦਾ ਤਾਪਮਾਨ 0.3 ਡਿਗਰੀ ਵਧਿਆ ਹੈ। ਜੋ ਬੀਤੇ ਸਾਲ ਦੇ ਮੁਕਾਬਲੇ 1.9 ਡਿਗਰੀ ਵੱਧ ਹੈ । ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ 5.8 ਡਿਗਰੀ ਦਰਜ ਕੀਤਾ ਗਿਆ ਹੈ। ।ਰੋਪੜ,ਮੁਹਾਲੀ,ਬਲਾਚੋਰ,ਪਠਾਨਕੋਟ,ਗੁਰਦਾਸਪੁਰ,ਬਠਿੰਡਾ,ਨਵਾਂ ਸ਼ਹਿਰ,ਵਿੱਚ ਤਾਪਮਾਨ 6.4 ਦੇ ਆਲੇ ਦੁਆਲੇ ਹੈ । ਇਸ ਦੌਰਾਨ ਮੁਹਾਲੀ ਦੇ ਮੌਸਮ ਵਿੱਚ ਵੱਡੀ ਤਬਦੀਲੀ ਵੇਖਣ ਨੂੰ ਮਿਲੀ ਹੈ,ਇੱਥੇ ਪੂਰੇ ਸੂਬੇ ਵਿੱਚ ਸਭ ਤੋਂ ਜ਼ਿਆਦਾ ਤਾਪਮਾਨ ਦਰਜ ਕੀਤਾ ਜਾ ਰਿਹਾ ਸੀ ਪਰ ਹੁਣ ਇੱਥੇ ਪਹਿਲੀ ਵਾਰ 6.7 ਡਿਗਰੀ ਰਾਤ ਦਾ ਤਾਪਮਾਨ ਦਰਜ ਕੀਤੀ ਗਿਆ ਹੈ । ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 7.2 ਡਿਗਰੀ ਹੈ ਜੋ ਨਾਰਮਲ ਤੋਂ 3.6 ਡਿਗਰੀ ਘੱਟ ਹੈ ।
ਧੁੰਦ ਦੀ ਵਜ੍ਹਾ ਕਰਕੇ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਜੀ ਕੌਮਾਂਤਰੀ ਏਅਰੋਪਰਟ ਤੋਂ ਫਲਾਇਟਾਂ ਪ੍ਰਭਾਵਿਤ ਹੋਇਆਂ ਹਨ । ਅੰਮ੍ਰਿਤਸਰ-ਦੋਹਾ ਜਾਣ ਵਾਲੀ ਕਤਰ ਏਅਰਵੇਜ ਦੀ ਫਲਾਈਟ ਲੇਟ ਹੋਈ ਹੈ । ਇਸ ਫਲਾਈਟ ਨੇ ਸਵੇਰ 4.10 ‘ਤੇ ਉਡਾਨ ਭਰਨੀ ਸੀ ਪਰ ਇਹ ਸਵੇਰ 11.45 ‘ਤੇ ਰਵਾਨਾ ਕੀਤੀ ਗਈ । ਉਧਰ ਧੁੰਦ ਦੀ ਵਜ੍ਹਾ ਕਰਕੇ ਪੰਜਾਬ ਵਿੱਚ ਕਈ ਥਾਵਾਂ ਤੋਂ ਗੰਭੀਰ ਹਾਦਸੇ ਦੀ ਖਬਰਾਂ ਵੀ ਮਿਲ ਰਹੀਆਂ ਹਨ।

ਧੁੰਦ ਦੀ ਵਜ੍ਹਾ ਕਰਕੇ 3 ਵੱਡੇ ਹਾਦਸੇ

ਧੁੰਦ ਦੀ ਵਜ੍ਹਾ ਤਿੰਨ ਵੱਡੇ ਹਾਦਸਿਆਂ ਦੀ ਖਬਰਾਂ ਹਨ । ਮੋਗਾ ਦੇ ਪਿੰਡ ਲੋਹਾਰਾ ਨੇੜੇ ਵੱਡਾ ਹਾਦਸਾ ਹੋਇਆ ਹੈ । ਸਾਢੇ 8 ਅਤੇ 9 ਵਜੇ ਦੇ ਵਿਚਾਲੇ ਇਹ ਹਾਦਸਾ ਹੋਇਆ ਹੈ। ਸਿੰਗਲ ਰੋਡ ਹੋਣ ਦੀ ਵਜ੍ਹਾ ਕਰਕੇ ਟਰਾਲਾ ਅਤੇ ਗੱਡੀ ਆਪਸ ਵਿੱਚ ਆਹਮੋ ਸਾਹਮਣੇ ਟੱਕਰ ਹੋਈ ਫਿਰ ਇੱਕ ਤੋਂ ਬਾਅਦ ਇੱਕ 4 ਗੱਡੀਆਂ ਵਿੱਚ ਟੱਕਰ ਹੋਈ । ਬੋਲੈਰੋ ਸਵਾਰ 2 ਲੋਕ ਬੁਰੀ ਤਰ੍ਹਾਂ ਨਾਲ ਜਖਮੀ ਹੋਏ ਸਨ ਜਿੰਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਧਰ ਬਿਆਸ ਵਿੱਚ ਵੀ ਧੁੰਦ ਦੀ ਵਜ੍ਹਾ ਕਰਕੇ 10 ਗੱਡੀਆਂ ਦੀ ਵਾਪਸ ਵਿੱਚ ਟੱਕਰ ਹੋਈ ਹੈ। ਇਸ ਵਿੱਚ ਇੱਕ ਟਰਕ ਪੁੱਲ ਤੋਂ ਹੇਠਾਂ ਡਿੱਗ ਗਿਆ,ਕਈ ਕਾਰਾਂ ਪੂਰੀ ਤਰ੍ਹਾਂ ਨਾਲ ਅੱਗੇ ਅਤੇ ਪਿੱਛੋ ਤਬਾਅ ਹੋ ਗਈਆਂ ਹਨ,ਕਈ ਯਾਤਰੀਆਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਜਲੰਧਰ -ਅੰਮ੍ਰਿਤਸਰ ਰੋਡ ‘ਤੇ ਸਵੇਰ ਵੇਲੇ ਜ਼ੀਰੋ ਵਿਜ਼ੀਬਿਲਟੀ ਸੀ । ਕ੍ਰੇਨ ਦੇ ਜ਼ਰੀਏ ਸੜਕਾਂ ਤੋਂ ਹਾਦਸੇ ਦਾ ਸ਼ਿਕਾਰ ਹੋਈਆਂ ਗੱਡੀਆਂ ਹਟਾਇਆ ਜਾ ਰਹੀਆਂ ਹਨ ਤਾਂਕੀ ਜਾਮ ਨੂੰ ਖੋਲਿਆ ਜਾ ਸਕੇ। ਉਧਰ ਜੀਂਦ ਵਿੱਚ ਵੀ ਸੰਘਣੀ ਧੁੰਦ ਨਾਲ ਬੱਸ ਦੀ ਟਰਾਲੇ ਨਾਲ ਜ਼ਬਰਦਸਤ ਟੱਕਰ ਹੋਈ ਹੈ । ਇਹ ਬੱਸ ਹਰਿਆਣਾ ਰੋਡਵੇਜ਼ ਦੀ ਬੱਸ ਸੀ । ਹਾਦਸੇ ਦੌਰਾਨ ਕਈ ਬੱਸ ਯਾਤਰੀਆਂ ਨੂੰ ਸੱਟਾਂ ਵੀ ਲੱਗੀਆਂ ਹਨ । ਰਾਹਤ ਦੀ ਗੱਲ ਇਹ ਹੈ ਕਿ ਇੰਨਾਂ ਹਾਦਸਿਆਂ ਵਿੱਚ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ।

Exit mobile version