ਬਿਉਰੋ ਰਿਪੋਰਟ : ਚੰਡੀਗੜ੍ਹ ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਦੇ ਲਈ 3 ਅਤੇ 4 ਫਰਵਰੀ ਨੂੰ ਮੁੜ ਮੀਂਹ ਅਤੇ ਗੜੇਮਾਰੀ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਦੋਵੇਂ ਸੂਬਿਆਂ ਵਿੱਚ ਕਿਤੇ ਕਿਤੇ ਗਰਜ ਚਮਕ ਨਾਲ ਮੀਂਹ ਅਤੇ ਗੜੇਮਾਰੀ ਹੋ ਸਕਦੀ ਹੈ, 5,6 ਅਤੇ 7 ਫਰਵਰੀ ਨੂੰ ਕੋਈ ਚਿਤਾਵਨੀ ਜਾਰੀ ਨਹੀਂ ਹੋਈ ਹੈ। ਇਨ੍ਹਾਂ ਤਿੰਨ ਦਿਨਾਂ ਵਿੱਚ ਮੌਸਮ ਖ਼ੁਸ਼ਕ ਰਹਿਣ ਬਾਰੇ ਦੱਸਿਆ ਗਿਆ ਹੈ। ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਵਿੱਚ 04 ਫਰਵਰੀ 2024 ਨੂੰ ਵੱਖ-ਵੱਖ ਥਾਵਾਂ ‘ਤੇ ਗਰਜ਼ ਚਮਕ ਨਾਲ ਬਿਜਲੀ ਦੇ ਨਾਲ 30-40kmph ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। 05 ਫਰਵਰੀ 2024 ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵੱਖ-ਵੱਖ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਸੰਭਾਵਨਾ ਹੈ।
ਬੀਤੇ ਦਿਨ ਮੀਂਹ ਅਤੇ ਗੜੇਮਾਰੀ ਨਾਲ 2 ਫਰਵਰੀ ਨੂੰ ਪੰਜਾਬ ਦੇ ਤਾਪਮਾਨ ਵਿੱਚ ਬਦਲਾਅ ਆ ਗਿਆ ਹੈ। ਸੂਬੇ ਦੇ ਘੱਟੋ-ਘੱਟ ਤਾਪਮਾਨ ਵਿੱਚ 3.8 ਡਿਗਰੀ ਦੀ ਜ਼ਬਰਦਸਤ ਕਮੀ ਦਰਜ ਕੀਤੀ ਗਈ ਹੈ । ਪਿਛਲ਼ੇ 2 ਦਿਨਾਂ ਦੇ ਅੰਦਰ ਪੰਜਾਬ ਦਾ ਤਾਪਮਾਨ 3 ਡਿਗਰੀ ਵਧਿਆ ਸੀ ਪਰ ਸ਼ੁੱਕਰਵਾਰ ਨੂੰ ਮੁੜ ਤੋਂ ਪਾਰਾ ਡਿੱਗਿਆ ਹੈ । ਕੱਲ ਤੱਕ ਅੰਮ੍ਰਿਤਸਰ ਸਭ ਤੋਂ ਵੱਧ ਤਾਪਮਾਨ ਵਾਲੇ ਜ਼ਿਲ੍ਹਿਆਂ ਵਿੱਚ ਸੀ ਪਰ 24 ਘੰਟੇ ਦੇ ਅੰਦਰ ਅੰਮ੍ਰਿਤਸਰ 4.8 ਡਿਗਰੀ ਦੇ ਨਾਲ ਸਭ ਤੋਂ ਘੱਟ ਤਾਪਮਾਨ ਦਰਜ ਹੋਇਆ । ਦੂਜੇ ਸੂਬਿਆਂ ਦੇ ਰਾਤ ਅਤੇ ਸਵੇਰ ਦੇ ਤਾਪਮਾਨ ਵਿੱਚ ਬੀਤੇ ਦਿਨ ਦੇ ਮੁਕਾਬਲੇ ਜ਼ਮੀਨ ਅਸਮਾਨ ਦਾ ਫਰਕ ਵੇਖਿਆ ਜਾ ਰਿਹਾ ਹੈ । ਪਠਾਨਕੋਟ,ਲੁਧਿਆਣਾ,ਗੁਰਦਾਸਪੁਰ,ਜਲੰਧਰ,ਚੰਡੀਗੜ੍ਹ ਵਿੱਚ ਰਾਤ ਦਾ ਤਾਪਮਾਨ 6 ਡਿਗਰੀ ਦੇ ਆਲੇ ਦੁਆਲੇ ਦਰਜ ਕੀਤਾ ਗਿਆ ਹੈ,ਜਦਕਿ ਬੀਤੇ ਦਿਨੀ ਇਹ ਡਬਲ ਅੰਕੜਿਆ ਵਿੱਚ ਸੀ ।ਫਰੀਦਕੋਟ ਵਿੱਚ ਸਭ ਤੋਂ ਵੱਧ 11.5 ਡਿਗਰੀ ਤਾਪਮਾਨ ਦਰਜ ਕੀਤਾ ਹੈ ।
ਚੰਡੀਗੜ੍ਹ ਵਿੱਚ 2 ਦਿਨਾਂ ਬਾਅਦ ਮੌਸਮ ਸਾਫ਼ ਰਿਹਾ,ਧੁੱਪ ਤੜਕੇ ਹੀ ਨਿਕਲ ਆਈ ਸੀ,ਸ਼ਨਿੱਚਰਵਾਰ ਤੋਂ ਤਿੰਨ ਦਿਨ ਮੁੜ ਬੱਦਲ ਛਾਏ ਰਹਿਣਗੇ। ਮੌਸਮ ‘ਚ ਇਹ ਬਦਲਾਅ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਦੇਖਿਆ ਜਾ ਰਿਹਾ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅਗਲੇ 4-5 ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ।
ਸ਼ਿਮਲਾ ਦੇ ਮੌਸਮ ਵਿਭਾਗ ਨੇ ਦੋ ਫਰਵਰੀ ਨੂੰ ਨੀਵੀਂਆਂ,ਮੱਧ ਪਹਾੜੀਆਂ ਅਤੇ ਮੈਦਾਨੀ ਇਲਾਕਿਆਂ ਵਿੱਚ ਮੌਸਮ ਖ਼ੁਸ਼ਕ ਰਹਿਣ ਬਾਰੇ ਭਵਿੱਖਬਾਣੀ ਕੀਤੀ ਹੈ,ਹਾਲਾਂਕਿ 48 ਘੰਟੇ ਦੌਰਾਨ ਚੰਗੀ ਬਰਫਬਾਰੀ ਹੋਣ ਦੀ ਭਵਿੱਖਬਾੜੀ ਕੀਤੀ ਹੈ । ਬਰਫ ਡਿੱਗਣ ਦੇ ਨਾਲ ਸ਼ਿਮਲਾ ਦੇ ਚਿੜਪਿੰਡ ਵਿੱਚ ਬਾਗਵਾਨ ਦੀ ਖੁਸ਼ੀ ਦਾ ਟਿਕਾਣਾ ਨਹੀਂ ਹੈ । ਦੱਸਿਆ ਜਾ ਰਿਹਾ ਹੈ ਕਿ ਇੱਕ ਬਾਗਵਾਨ ਨੇ ਖੁਸ਼ੀ ਵਿੱਚ ਮਾਇਨਸ 3 ਡਿਗਰੀ ਤਾਪਮਾਨ ਵਿੱਚ ਕੱਪੜੇ ਉਤਾਰ ਕੇ ਸੇਬ ਦੇ ਬਗੀਚੇ ਵਿੱਚ ਗਿਆ ਅਤੇ ਬਰਫ ਨਾਲ ਨਹਾਉਣ ਲਗਿਆ । ਬਾਗਵਾਨ ਪੰਜ ਮਿੰਟ ਤੱਕ ਬਗੀਚੇ ਵਿੱਚ ਰਿਹਾ,ਕਦੇ ਉਹ ਬਗੀਚੇ ਬਰਫ ਆਪਣੇ ਸਰੀਰ ‘ਤੇ ਪਾਉਂਦਾ ਸੀ ਕਦੇ ਦਰੱਖਤ ਨਾਲ ਲਟਕੇ ਸੇਬ ਦੇ ਦਰੱਖਤ ਦੀ ਟਹਿਣੀਆਂ ਨੂੰ ਹਿਲਾਉਂਦਾ ਸੀ। ਦਰਅਸਲ ਹਿਮਾਚਲ ਸੇਬ ਦੀ ਸਨਅਤ 5500 ਕਰੋੜ ਰੁਪਏ ਤੋਂ ਜ਼ਿਆਦਾ ਹੈ । ਸੇਬ ਦੇ ਲਈ ਬਰਫ ਸੰਜੀਵਨੀ ਮੰਨੀ ਜਾਂਦੀ ਹੈ । ਸੂਬੇ ਵਿੱਚ ਇਸ ਵਾਰ ਬਰਫ ਨਹੀਂ ਡਿੱਗੀ ਸੀ ਜਿਸ ਦੀ ਵਜ੍ਹਾ ਕਰਕੇ ਸੇਬ ਦੀ ਫਸਲ ਦੇ ਬਰਬਾਦ ਹੋਣਦਾ ਖਤਰਾ ਮੰਡਰਾ ਰਿਹਾ ਸੀ,ਪਰ ਬਾਗਵਾਨਾ ਵਿੱਚ ਖੁਸ਼ੀ ਦੀ ਲਹਿਰ ਹੈ।
ਮੱਧ ਪ੍ਰਦੇਸ਼ ਵਿੱਚ ਸਰਦੀ ਅਲਵਿਦਾ ਕਹਿ ਰਹੀ ਹੈ … ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਦਿਨ ਦਾ ਤਾਪਮਾਨ 30 ਡਿਗਰੀ ਦੇ ਆਲੇ-ਦੁਆਲੇ ਹੈ ਅਤੇ ਰਾਤ ਦਾ ਤਾਪਮਾਨ ਵੀ 10 ਤੋਂ ਵੱਧ ਹੈ । ਕੁਝ ਥਾਵਾਂ ਤੇ ਬੱਦਲ ਛਾਏ ਹੋਏ ਹਨ । ਪਿਛਲੇ 10 ਸਾਲਾ ਦੇ ਅੰਕੜਿਆ ਮੁਤਾਬਿਕ ਫਰਵਰੀ ਵਿੱਚ ਰਾਤਾਂ ਠੰਡੀਆਂ ਹੁੰਦੀਆਂ ਹਨ ਜਦਕਿ ਦਿਨ ਗਰਮ ਹੁੰਦੇ ਹਨ ।
ਰਾਜਸਥਾਨ ਵਿੱਚ ਕੱਲ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜੈਪੁਰ ਸਮੇਤ 17 ਜ਼ਿਲ੍ਹਿਆਂ ਵਿੱਚ ਬਰਸਾਤ ਹੋ ਸਕਦੀ ਹੈ । ਸਵੇਰ ਤੋਂ ਹੀ ਬੱਦਲ ਛਾਏ ਹੋਏ ਹਨ । ਜੈਸਰਮੇਰ,ਬਾੜਮੇਰ ਵਿੱਚ ਅੱਜ ਦਾ ਘੱਟੋ-ਘੱਟ ਤਾਪਮਾਨ 2 ਡਿਗਰੀ ਹੈ ਜਦਕਿ ਜੋਧਪੁਰ,ਅਜਮੇਰ,ਬੀਕਾਨੇਰ ਅਤੇ ਚੁਰੂ ਵਿੱਚ ਰਾਤ ਦਾ ਤਾਪਮਾਨ 15 ਡਿਗਰੀ ਦੇ ਆਲੇ ਦੁਆਲੇ ਹੈ।