The Khalas Tv Blog Punjab “ਪੰਜਾਬ ਯੂਨੀਵਰਸਿਟੀ ਸਾਡੀ ਹੈ, ਸਾਡੇ ਤੋਂ ਕੋਈ ਖੋਹ ਨਹੀਂ ਸਕਦਾ” : ਇਸ਼ਮੀਤ ਸਿੰਘ
Punjab

“ਪੰਜਾਬ ਯੂਨੀਵਰਸਿਟੀ ਸਾਡੀ ਹੈ, ਸਾਡੇ ਤੋਂ ਕੋਈ ਖੋਹ ਨਹੀਂ ਸਕਦਾ” : ਇਸ਼ਮੀਤ ਸਿੰਘ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ (Punjab University ) ਦੀਆਂ ਸੈਨੇਟ ਤੇ ਸਿੰਡੀਕੇਟ ਚੋਣਾਂ (Senate and Syndicate elections ) ਨੂੰ ਲੈ ਕੇ ਚੱਲ ਰਹੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਸੰਘਰਸ਼ ਦੀ ਵੱਡੀ ਜਿੱਤ ਹੋਈ ਹੈ। ਵਿਦਿਆਰਥੀਆਂ ਵੱਲੋਂ ਸੈਨੇਟ ਚੋਣਾਂ ਦੀ ਤਾਰੀਖਾਂ ਨੂੰ ਲੈ ਕੇ ਕੀਤੇ ਪ੍ਰਦਰਸ਼ਨਾਂ ਤੋਂ ਬਾਅਦ ਭਾਰਤ ਦੇ ਉਪ ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਨੇ ਸੈਨੇਟ ਚੋਣਾਂ ਦੇ ਸ਼ਡਿਊਲ ਨੂੰ ਆਧਿਕਾਰਿਕ ਤੌਰ ‘ਤੇ ਮਨਜ਼ੂਰੀ ਦੇ ਦਿੱਤੀ ਹੈ।

ਪੰਜਾਬ ਯੂਨੀਵਰਸਿਟੀ ਵੱਲੋਂ ਮੋਰਚਾ ਫ਼ਤਿਹ ਕਰਨ ਤੋਂ ਬਾਅਦ ਇਸ਼ਮੀਤ ਸਿੰਘ ਨੇ ਖਾਲਸ ਟੀਵੀ ਨਾਲ ਗੱਲਬਾਤ ਕਰਦਿਆਂ ਸਾਥ ਦੇਣ ਵਾਲਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਕੋਈ ਵੀ ਪੰਜਾਬ ਯੂਨੀਵਰਸਿਟੀ ਸਾਡੇ ਤੋਂ ਕੋਈ ਖੋਹ ਨਹੀਂ ਸਕਦਾ। ਉਨ੍ਹਾਂ ਆਖਿਆ ਕਿ ਪੰਜਾਬ ਯੂਨੀਵਰਸਿਟੀ ਨਾ ਤਾਂ ਕੇਂਦਰੀਕਰਨ ਤੇ ਨਾ ਹੀ ਭਗਵਾਕਰਨ ਪੰਜਾਬੀਆਂ ਨੇ ਕਰਨ ਦਿੱਤਾ ਹੈ। ਖ਼ਾਕੀ ਕੱਛਾ ਧਾਰਕਾਂ ਨੂੰ ਪੰਜਾਬੀਆਂ ਨੇ ਰੋਕ ਕੇ ਰੱਖ ਦਿੱਤਾ ਹੈ।

ਇਸ਼ਮੀਤ ਸਿੰਘ ਨੇ ਕਿਹਾ ਕਿ ਸਾਡੀ ਜਥੇਬੰਦੀ ਸੱਥ ਪੰਜਾਬ ਚ ਹੁਣ ਲਾਮਬੰਦੀ ਕਰੇਗੀ ਹਰ ਟਾਕਰੇ ਦਾ ਸਾਹਮਣਾ ਕਰੇਗੀ ਤੇ ਚੰਡੀਗੜ ਦੇ ਮੁੱਦੇ ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਸੱਥ ਖੁਦਮੁਖਤਿਆਰੀ ਤੇ ਵੱਧ ਅਧਿਕਾਰੀ ਚੰਡੀਗੜ ਪੰਜਾਬ ਨੂੰ ਦਿਵਾਉਣ ਦੀ ਲੜਾਈ ਆਉਣ ਵਾਲੇ ਸਮੇਂ ਲੜੇਗੀ।

ਇਸ਼ਮੀਤ ਸਿੰਘ ਨੇ ਕਿਹਾ ਕਿ ਜੇਕਰ ਕੇਂਦਰ ਨੇ ਦੁਬਾਰਾ ਕੋਈ ਹਰਕਤ ਕੀਤੀ ਤਾਂ ਅਸੀਂ ਤਿਆਰ ਬਰ ਤਿਆਰ ਬੈਠੇ ਹਾਂ। ਜੇਕਰ ਕੇਂਦਰ ਨੇ ਚੰਡੀਗੜ ਨੂੰ ਪੰਜਾਬ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਉਸ ਖਿਲਾਫ਼ ਸੰਘਰਸ਼ ਕੀਤਾ ਜਾਵੇਗਾ ।

ਸਤੰਬਰ 2026 ਚ ਸੈਨੇਟ ਤੇ ਸਿੰਡੀਕੇਟ ਚੋਣਾਂ ਦੇ ਲੰਬੇ ਸਮੇਂ ਦੇ ਸਵਾਲ ਤੇ ਇਸ਼ਮੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਚੋਣਾਂ ਨੂੰ ਕਰਵਾਉਣ ਲਈ ਨਿਯਮਾਂ ਮੁਤਾਬਕ 240 ਦਿਨਾਂ ਦੀ ਲੋੜ ਹੁੰਦੀ ਹੈ, ਜਿਸ ਵਿਚ ਵੋਟਾਂ ਬਣਾਉਣ ਕੱਟਣ ਤੇ ਹੋਰ ਕੰਮ ਕਰਨੇ ਹੁੰਦੇ ਨੇ ਇਸ ਕਰਕੇ ਇਹ ਚੋਣਾਂ ਸਤੰਬਰ ਚ ਹੋਣਗੀਆਂ।

Exit mobile version