The Khalas Tv Blog Punjab ਪੰਜਾਬ ਦੇ 2 ਸ਼ਹਿਰ !ਪਤੀ-ਪਤਨੀ ਦੇ ਰਿਸ਼ਤਿਆਂ ਦਾ ਸਭ ਤੋਂ ਮਾੜਾ ਰੂਪ !
Punjab

ਪੰਜਾਬ ਦੇ 2 ਸ਼ਹਿਰ !ਪਤੀ-ਪਤਨੀ ਦੇ ਰਿਸ਼ਤਿਆਂ ਦਾ ਸਭ ਤੋਂ ਮਾੜਾ ਰੂਪ !

ਬਿਉਰੋ ਰਿਪੋਰਟ : ਪੰਜਾਬ ਦੇ 2 ਸ਼ਹਿਰਾਂ ਤੋਂ ਪਤੀ-ਪਤਨੀ ਦੇ ਰਿਸ਼ਤਿਆਂ ਦਾ ਖੌਫਨਾਕ ਰੂਪ ਸਾਹਮਣੇ ਆਇਆ ਹੈ । ਇੱਕ ਥਾਂ ਪਤਨੀ ਨੇ ਪਤੀ ਦਾ ਕਤਲ ਕਰ ਦਿੱਤਾ ਜਦਕਿ ਦੂਜੇ ਵਾਰਦਾਤ ਵਿੱਚ ਪਤੀ ਨੇ ਪਤਨੀ ਦਾ ਕਤਲ ਕਰ ਦਿੱਤਾ ।ਲੁਧਿਆਣਾ ਵਿੱਚ ਪਤਨੀ ਨੇ ਕਰਵਾ ਚੌਥ ਦੇ 2 ਦਿਨ ਪਹਿਲਾਂ ਹੀ ਆਪਣੇ ਪਤੀ ਦਾ ਪ੍ਰੇਮੀ ਨਾਲ ਮਿਲ ਕੇ ਕਤਲ ਕਰ ਦਿੱਤਾ ਹੈ । ਇਨ੍ਹਾਂ ਹੀ ਨਹੀਂ ਪੂਰੀ ਘਟਨਾ ਨੂੰ ਇਸ ਤਰ੍ਹਾਂ ਵਿਖਾਇਆ ਗਿਆ ਜਿਵੇਂ ਪਤੀ ਨੇ ਆਪਣੀ ਜਾਨ ਆਪ ਹੀ ਲਈ ਹੈ । ਪਤੀ ਦੇ ਗਲ ਵਿੱਚ ਰਸੀ ਪਾਈ ਹੋਈ ਸੀ । ਪਿੰਡ ਦੇ ਲੋਕਾਂ ਨੇ ਉਸ ਨੂੰ ਅਜਿਹਾ ਕਰਦੇ ਹੋਏ ਵੇਖਿਆ । ਦੱਸਿਆ ਗਿਆ ਹੈ ਕਿ ਪੁਲਿਸ ਨੇ ਇਸ ਮਾਮਲੇ ਵਿਚ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ । ਇਹ ਪੂਰੀ ਵਾਰਦਾਤ ਸਿਘਵਾਂ ਬੇਟ ਦੇ ਪਿੰਡ ਮਦੇਪੁਰ ਦੀ ਹੈ । ਮ੍ਰਿਤਕ ਦੀ ਪਛਾਣ ਗੁਰਦੀਪ ਸਿੰਘ ਉਰਫ ਨਿੱਕਾ ਦੇ ਰੂਪ ਵਿੱਚ ਹੋਈ ਹੈ ਜਿਸ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ ।

ਸੁੱਤੇ ਹੋਏ ਚੁੰਨੀ ਨਾਲ ਦਬਾਇਆ ਗਲਾਂ

DSP ਸਤਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਔਰਤ ਤਿੰਨ ਬੱਚਿਆਂ ਦੀ ਮਾਂ ਹੈ । ਉਸ ਦੇ ਕਾਫੀ ਸਮੇਂ ਤੋਂ ਨੌਜਵਾਨ ਨਾਲ ਇਤਰਾਜ਼ ਯੋਗ ਸਬੰਧ ਸਨ । ਪਤੀ ਨੂੰ ਇਸ ਗੱਲ ਦਾ ਪਤਾ ਚੱਲ ਗਿਆ ਜਿਸ ਦੇ ਚੱਲ ਦੇ ਦੋਵਾਂ ਦੇ ਵਿਚਾਲੇ ਅਕਸਰ ਝਗੜਾ ਹੁੰਦਾ ਸੀ। ਸੋਮਵਾਰ ਨੂੰ ਬਲਜੀਤ ਕੌਰ ਨੇ ਪਤੀ ਨਿੱਕਾ ਦੇ ਸੌ ਜਾਣ ਦੇ ਬਾਅਦ ਪ੍ਰੇਮੀ ਚਰਨਜੀਤ ਸਿੰਘ ਸੋਨੂੰ ਨੂੰ ਘਰ ਬੁਲਾਇਆ ਸੀ। ਦੋਵਾਂ ਨੇ ਚੁੰਨੀ ਦੇ ਨਾਲ ਗਲਾਂ ਦਬਾਕੇ ਗੁਰਦੀਪ ਸਿੰਘ ਦਾ ਕਤਲ ਕਰ ਦਿੱਤਾ ਫਿਰ ਇਸ ਨੂੰ ਖੁਦ ਕੁਸ਼ੀ ਵਿਖਾਉਣ ਦੇ ਲਈ ਲਟਕਾ ਦਿੱਤਾ। ਪਰ ਉਹ ਸਾਜਿਸ਼ ਵਿੱਚ ਨਾਕਾਮ ਹੋ ਗਏ ਅਤੇ ਸਾਰਾ ਭੇਦ ਖੁੱਲ ਗਿਆ । ਉਧਰ ਕਪੂਰਥਲਾ ਵਿੱਚ ਪਤੀ ਨੇ ਪਤਨੀ ਦਾ ਕਤਲ ਕਰ ਦਿੱਤਾ।

ਪਤੀ ਨੇ ਪਤਨੀ ਦਾ ਕਤਲ ਕੀਤਾ

ਕਪੂਰਥਲਾ ਦੇ ਪਿੰਡ ਸੰਧੂ ਚੱਠਾ ਵਿੱਚ ਮੰਗਲਵਾਰ ਸਵੇਰ ਪਤੀ ਸੁਖਦੇਵ ਸਿੰਘ ਨੇ ਬਹਿਸ ਤੋਂ ਬਾਅਦ ਪਤਨੀ ਹਰਪ੍ਰੀਤ ਕੌਰ ਦਾ ਬੇਰਹਮੀ ਦੇ ਨਾਲ ਕਤਲ ਕਰ ਦਿੱਤਾ। ਪਤੀ ਬੀਤੇ ਦਿਨ ਹੀ ਸੁਖਦੇਵ ਸਿੰਘ ਇਟਲੀ ਤੋਂ ਪਰਤਿਆ ਸੀ । ਮਾਮੂਲੀ ਵਿਵਾਦ ਦੀ ਵਜ੍ਹਾ ਕਰਕੇ ਪਤੀ ਨੇ ਉਸ ਦੇ ਗਲੇ ਵਿੱਚ ਪਰਨਾ ਪਾਕੇ ਸਿਰ ਨੂੰ ਜ਼ਮੀਨ ‘ਤੇ ਮਾਰਿਆ। ਜਿਸ ਵਿੱਚ ਪਤਨੀ ਦੀ ਮੌਤ ਹੋ ਗਈ । ਪੁਲਿਸ ਨੇ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ।

ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪਤੀ ਸੁਖਦੇਵ ਸਿੰਘ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ । ਪਤਨੀ ਹਰਪ੍ਰੀਤ ਕੌਰ ਦੇ ਭਰਾ ਲਖਬੀਰ ਸਿੰਘ ਦੀ ਸ਼ਿਕਾਇਤ ‘ਤੇ ਪੁਲਿਸ ਨੇ ਪਤੀ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ । SHO ਸਦਰ ਸੋਨਮਦੀਪ ਕੌਰ ਨੇ ਦੱਸਿਆ ਮੁਲਜ਼ਮ ਪਤੀ ਦੀ ਤਲਾਸ਼ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ । ਜਲਦੀ ਹੀ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ ।

ਸੁਖਦੇਵ ਸਿੰਘ ਦਾ ਦੂਜਾ ਵਿਆਹ ਹੋਇਆ ਸੀ

ਹਰਪ੍ਰੀਤ ਕੌਰ ਪਿੰਡ ਸੰਧੂਚੱਠਾ ਦੇ ਘਰ ਵਿੱਚ ਇਕੱਲੀ ਰਹਿੰਦੀ ਸੀ । ਉਸ ਦਾ ਪਤੀ ਸੁਖਦੇਵ ਸਿੰਘ ਉਰਫ ਮਖਨ ਸਿੰਘ ਜੋ ਕਿ ਇਟਲੀ ਰਹਿੰਦਾ ਸੀ । ਇੰਨ੍ਹਾਂ ਦੋਵਾਂ ਦਾ ਦੂਜਾ ਵਿਆਹ ਹੋਇਆ ਸੀ । ਵਿਆਹ ਨੂੰ 17 ਸਾਲ ਹੋ ਗਏ ਸਨ ਪਰ ਕੋਈ ਔਲਾਦ ਨਹੀਂ ਸੀ । ਜਦਕਿ ਸੁਖਦੇਵ ਦਾ ਪਹਿਲੇ ਵਿਆਹ ਤੋਂ ਇੱਕ ਪੁੱਤਰ ਸੀ । ਦੱਸਿਆ ਜਾਂਦਾ ਹੈ ਕਿ ਪੁੱਤਰ ਪਹਿਲੀ ਪਤਨੀ ਕੋਲ ਰਹਿੰਦਾ ਸੀ । ਆਪਣੇ ਪੁੱਤਰ ਨੂੰ ਮਿਲਣ ਤੋਂ ਬਾਅਦ ਜਦੋਂ ਸੁਖਦੇਵ ਘਰ ਆਇਆ ਤਾਂ ਪਤਨੀ ਹਰਪ੍ਰੀਤ ਕੌਰ ਨਾਲ ਝਗੜਾ ਹੋ ਗਿਆ । ਸੁਖਦੇਵ ਨੇ ਪਤਨੀ ਦੇ ਗਲ ਵਿੱਚ ਕੱਪੜਾ ਪਾਇਆ ਅਤੇ ਉਸ ਦਾ ਸਿਰ ਜ਼ਮੀਨ ‘ਤੇ ਮਾਰਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ । ਮ੍ਰਿਤਕ ਪਤਨੀ ਹਰਪ੍ਰੀਤ ਕੌਰ ਵੀ ਕੁਝ ਹੀ ਸਮੇਂ ਪਹਿਲਾਂ ਇਟਲੀ ਤੋਂ ਵਾਪਸ ਆ ਸੀ ।

Exit mobile version