The Khalas Tv Blog Punjab ਇਸ ਨੰਬਰ ਦੀਆਂ ਗੱਡੀਆਂ ਹੁਣ ਪੰਜਾਬ ‘ਚ ਹੋਣਗੀਆਂ ਜ਼ਬਤ, ਪੰਜਾਬ ਸਰਕਾਰ ਨੇ ਸੁਰੱਖਿਆ ਨੂੰ ਦੱਸਿਆ ਵੱਡਾ ਖ਼ ਤਰਾ
Punjab

ਇਸ ਨੰਬਰ ਦੀਆਂ ਗੱਡੀਆਂ ਹੁਣ ਪੰਜਾਬ ‘ਚ ਹੋਣਗੀਆਂ ਜ਼ਬਤ, ਪੰਜਾਬ ਸਰਕਾਰ ਨੇ ਸੁਰੱਖਿਆ ਨੂੰ ਦੱਸਿਆ ਵੱਡਾ ਖ਼ ਤਰਾ

ਪੰਜਾਬ ਵਿੱਚ ਛੋਟੇ VIP ਨੰਬਰਾਂ ‘ਤੇ ਸੂਬਾ ਸਰਕਾਰ ਦਾ ਐਕਸ਼ਨ

‘ਦ ਖ਼ਾਲਸ ਬਿਊਰੋ : ਸੁਰੱਖਿਆ ਨੂੰ ਵੇਖ ਦੇ ਹੋਏ ਪੰਜਾਬ ਸਰਕਾਰ ਦੇ  ਟਰਾਂਸਪੋਰਟ ਵਿਭਾਗ ਨੇ ਵੱਡਾ ਫੈਸਲਾ ਲਿਆ ਹੈ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪੰਜਾਬ ਵਿੱਚ ਛੋਟੇ VIP ਨੰਬਰਾਂ ‘ਤੇ ਪੂਰੀ ਤਰ੍ਹਾਂ ਨਾਲ ਬੈਨ ਲੱਗਾ ਦਿੱਤਾ ਹੈ,ਜੇਕਰ ਸੜਕ ‘ਤੇ ਇਹ ਗੱਡੀਆਂ ਨਜ਼ਰ ਆਈਆ ਤਾਂ ਇਸ ਦਾ ਚਲਾਨ ਨਹੀਂ ਬਲਕਿ ਗੱਡੀ ਸਿੱਧਾ ਜ਼ਬਤ ਕੀਤੀ ਜਾਵੇਗੀ। 30 ਦਸੰਬਰ 2022 ਤੋਂ ਛੋਟੇ VIP ਨੰਬਰ ਦੀਆਂ ਗੱਡੀਆਂ ‘ਤੇ ਬੈਨ ਸੀ ਪਰ ਇਸ ਦੇ ਬਾਵਜੂਦ ਜ਼ਮੀਨੀ ਪੱਧਰ ‘ਤੇ ਕੋਈ ਕਾਰਵਾਈ ਨਹੀਂ ਹੋਈ ਸੀ ਪਰ ਜਿਸ ਤਰ੍ਹਾਂ ਨਾਲ ਪੰਜਾਬ ਵਿੱਚ ਲਗਾਤਾਰ ਕ੍ਰਾਈਮ ਦੀਆਂ ਵਾਰਦਾਤਾਂ ਵਧ ਰਹੀਆਂ ਨੇ ਉਸ ਤੋਂ ਬਾਅਦ ਇਸ ਨੂੰ ਫੌਰਨ ਜ਼ਬਤ ਕਰਨ ਦਾ ਫੈਸਲਾ ਲਿਆ ਗਿਆ ਹੈ।

ਇੰਨਾਂ  ਨੰਬਰਾਂ ਦੀਆਂ ਗੱਡੀਆਂ ਜ਼ਬਤ ਹੋਣਗੀਆਂ 

 1989 ਵਿੱਚ ਜਦੋਂ MOTOR VEHICLE ACT ਆਇਆ ਸੀ ਤਾਂ ਪੰਜਾਬ ਵਿੱਚ ਗੱਡੀਆਂ ਦਾ ਨੰਬਰ  PB ਨੰਬਰ ਤੋਂ ਸ਼ੁਰੂ ਹੋਣ ਲੱਗ ਗਿਆ ਸੀ। PB ਨੰਬਰ ‘ਤੇ ਅੱਗੇ ਲੱਗਣ ਵਾਲੇ  CODE  01,02 ਤੋਂ ਜ਼ਿਲ੍ਹੇ ਦੀ ਪਛਾਣ ਹੁੰਦੀ ਹੈ, ਇਸ ਨੰਬਰ ਦੇ ਜ਼ਰੀਏ ਗੱਡੀ ਦੇ ਮਾਲਕ ਦਾ ਪਤਾ ਅਸਾਨੀ ਨਾਲ ਲਗਾਇਆ ਜਾ ਸਕਦਾ ਹੈ। ਪਰ ਇਸ ਤੋਂ ਪਹਿਲਾਂ PIB,PAK,PIM ਸੀਰੀਜ਼ ਦੇ ਛੋਟੇ VIP ਨੰਬਰ ਪੰਜਾਬ ਵਿੱਚ ਚੱਲ ਦੇ ਸਨ । ਇੰਨਾਂ ਨੰਬਰਾਂ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਬੈਨ ਕੀਤਾ ਗਿਆ ਸੀ ਪਰ ਹੁਣ ਵੀ ਇੰਨਾਂ ਨੰਬਰਾਂ ਦੀਆਂ ਗੱਡੀਆਂ VIP ਨੰਬਰਾਂ ਦੇ ਚੱਕਰ ਵਿੱਚ ਚੱਲ ਰਹੀਆਂ ਸਨ ਇਸ ਲਈ ਸਰਕਾਰ ਨੇ ਹੁਣ ਇੰਨਾਂ ਨੰਬਰ ਦੀਆਂ ਗੱਡੀਆਂ ਨੂੰ ਜ਼ਬਤ ਕਰਨ ਦਾ ਫੈਸਲਾ ਕੀਤਾ ਹੈ। PIB, PAK, PIM ਨੰਬਰ ਸੀਰੀਜ਼ ਦੀਆਂ ਗੱਡੀਆਂ ਨੂੰ ਆਲ ਇੰਡੀਆ WEB SITE ‘ਤੇ ਵੀ ਬਲਾਕ ਕਰ ਦਿੱਤਾ ਗਿਆ ਹੈ। ਟਰਾਂਸਪੋਰਟ ਵਿਭਾਗ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਛੋਟੇ ਨੰਬਰ ਨੂੰ ਵਾਪਸ ਕਰਕੇ ਨਵੇਂ ਫੈਂਸੀ ਨੰਬਰ ਲੈ ਸਕਦੇ ਨੇ 

ਸੁਰੱਖਿਆ ਲਈ ਖ਼ਤਰਾਂ ਛੋਟੇ VIP ਨੰਬਰ

ਕੁਝ ਰਸੂਖ਼ਦਾਰ  ਲੋਕਾਂ ਨੇ ਪੁਰਾਣੇ VIP ਨੰਬਰ ਲੈਕੇ ਆਪਣੀ ਨਵੀਂ ਗੱਡੀਆਂ ‘ਤੇ ਲਗਾਉਣਾ ਸ਼ੁਰੂ ਕਰ ਦਿੱਤਾ ਸੀ ਜੋ ਕੀ ਸੁਰੱਖਿਆ ਨੂੰ ਲੈਕੇ ਵੱਡਾ ਖ਼ਤਰਾ ਬਣ ਗਿਆ ਹੈ,  ਜੇਕਰ ਛੋਟੇ VIP ਨੰਬਰ ਦੀਆਂ ਗੱਡੀ ਨਾਲ ਕਿਸੇ ਕ੍ਰਾਈਮ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਟਰਾਂਸਪੋਰਟ ਵਿਭਾਗ ਤੋਂ ਇਸ ਦੀ ਡਿਟੇਲ ਨਹੀਂ ਮਿਲ ਸਕੇਗੀ

Exit mobile version