ਬਿਊਰੋ ਰਿਪੋਰਟ : ਪੰਜਾਬ ਪੁਲਿਸ ਦਾ ਸਭ ਤੋਂ ਬਦਨਾਮ ਵਿਭਾਗ ਹੁਣ ਮੁੜ ਤੋਂ ਸੁਰਜੀਤ ਹੋਣ ਜਾ ਰਿਹਾ ਹੈ । 30 ਸਾਲ ਬਾਅਦ ਇਸ ਦਾ ਬਨਵਾਸ ਖਤਮ ਹੋਵੇਗਾ । ਜਨਵਰੀ ਦੇ ਪਹਿਲੇ ਹਫਤੇ ਤੁਹਾਨੂੰ ਇਹ ਸੜਕਾਂ ‘ਤੇ ਨਜ਼ਰ ਵੀ ਆਵੇਗਾ। ਪੰਜਾਬ ਸਰਕਾਰ ਨੇ ਪੁਲਿਸ ਦੇ ਟਰੈਫਿਕ ਵਿੰਗ ਨੂੰ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ । ਸਰਕਾਰ ਨੇ ਟਰੈਫਿਕ ਪੁਲਿਸ ਦੇ ਸੀਨੀਅਰ ਅਧਿਕਾਰ ਨਾਲ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ ਹੈ । ਪੰਜਾਬ ਦੀਆਂ ਸੜਕਾਂ ‘ਤੇ ਲਗਾਤਾਰ ਵਧ ਰਹੇ ਟਰੈਫਿਕ ਦੇ ਬੋਝ ਤੋਂ ਬਾਅਦ ਕੰਟਰੋਲ ਕਰਨ ਦੇ ਲਈ ਪੁਲਿਸ ਦੇ ਟਰੈਫਿਕ ਵਿੰਗ ਨੂੰ ਮੁੜ ਤੋਂ ਐਕਟਿਵ ਕੀਤਾ ਜਾ ਰਿਹਾ ਹੈ । 1992-93 ਵਿੱਚ ਟਰੈਫਿਕ ਵਿੰਗ ਖਿਲਾਫ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਇਸ ਨੂੰ ਬੰਦ ਕੀਤਾ ਗਿਆ ਸੀ ।
ਮੁੱਖ ਮੰਤਰੀ ਬੇਅੰਤ ਸਿੰਘ ਨੇ ਬੰਦ ਕੀਤਾ ਸੀ
1992-93 ਵਿੱਚ ਜਦੋਂ ਕਾਂਗਰਸ ਦੀ ਸਰਕਾਰ ਵਿੱਚ ਬੇਅੰਤ ਸਿੰਘ ਮੁੱਖ ਮਤੰਰੀ ਬਣੇ ਸਨ ਤਾਂ ਰਿਸ਼ਵਤਖੌਰੀ ਦੀਆਂ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਤੋਂ ਬਾਅਦ ਟਰੈਫਿਕ ਵਿੰਗ ਨੂੰ ਬੰਦ ਕਰ ਦਿੱਤਾ ਗਿਆ ਸੀ । ਇਸ ਦੌਰਾਨ ਪੰਜਾਬ ਵਿੱਚ ਕਈ ਸਰਕਾਰਾਂ ਬਦਲਿਆਂ ਪਰ ਟਰੈਫਿਕ ਵਿੰਗ ਨੂੰ ਸ਼ੁਰੂ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਮਾਨ ਸਰਕਾਰ ਹੁਣ ਮੁੜ ਤੋਂ ਟਰੈਫਿਕ ਵਿੰਗ ਨੂੰ ਸ਼ੁਰੂ ਤਾਂ ਕਰਨ ਜਾ ਰਹੀ ਹੈ ਪਰ ਇਸ ਦੇ ਕੰਮਕਾਜ ‘ਤੇ ਪੂਰੀ ਤਰ੍ਹਾਂ ਨਰਜ਼ ਰੱਖਣ ਦੀ ਗੱਲ ਕਹੀ ਜਾ ਰਹੀ ਹੈ । ਤਾਂਕੀ ਟਰੈਫਿਕ ਵਿੰਗ ਪੈਸੇ ਵਸੂਲਣ ਵਾਲਾ ਵਿੰਗ ਨਾ ਬਣ ਜਾਏ।
90 ਦੇ ਦਹਾਕੇ ਵਿੱਚ ਰਿਸ਼ਵਤ ਲਈ ਬਦਨਾਮ ਸੀ
ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਜਦੋਂ ਜਲੰਧਰ ਦੇ ਚਹੇਡੂ ਪੁੱਲ ਤੋਂ ਗੁਜਰ ਰਹੇ ਸਨ ਤਾਂ ਉਨ੍ਹਾਂ ਦਾ ਕਾਫਿਲਾ ਜਾਮ ਵਿੱਚ ਫਸ ਗਿਆ,ਜਦੋਂ ਸੀਐੱਮ ਨੇ ਜਾਮ ਦਾ ਕਾਰਨ ਪੁੱਛਿਆ ਤਾਂ ਦੱਸਿਆ ਗਿਆ ਅੱਗੇ ਟਰੈਫਿਕ ਪੁਲਿਸ ਦਾ ਨਾਕਾ ਲੱਗਿਆ ਹੈ ਉਹ ਲੋਕਾਂ ਕੋਲੋ ਵਸੂਲੀ ਕਰ ਰਹੇ ਹਨ। ਬਾਅਦ ਵਿੱਚੋਂ ਵਿੰਗ ਨੂੰ ਲੈਕੇ ਲਗਾਤਾਰ ਰਿਸ਼ਵਤ ਦੀਆਂ ਸ਼ਿਕਾਇਤਾਂ ਨੇ ਜ਼ੋਰ ਫੜ ਲਿਆ ਅਤੇ ਵਿੰਗ ਨੂੰ ਭੰਗ ਕਰ ਦਿੱਤਾ ਗਿਆ ।
ਪੰਜਾਬ ਪੁਲਿਸ ਵੱਲੋ ਭੇਜੇ ਗਏ ਮਤੇ ‘ਤੇ ਸਰਕਾਰ ਨੇ ਵਿਚਾਰ ਕਰਕੇ ਟਰੈਫਿਕ ਵਿੰਗ ਦੀ ਬਹਾਲੀ ‘ਤੇ ਸਹਿਮਤੀ ਜਤਾਈ ਹੈ ਹੁਣ ਇਸ ਨੂੰ ਕੈਬਨਿਟ ਵਿੱਚ ਮੋਹਰ ਲਗਾਈ ਜਾਵੇਗੀ। ਜਿੰਮੇਵਾਰੀ ਇੱਕ ਸੀਨੀਅ ADGP ਰੈਂਕ ਦੇ ਅਧਿਕਾਰੀ ਨੂੰ ਦਿੱਤੀ ਜਾਵੇਗੀ ਅਤੇ ਇਸ ‘ਤੇ ਨਜ਼ਰ ਵੀ ਰੱਖੀ ਜਾਵੇਗੀ । 1992-93 ਵਿੱਚ ਜਿਸ ਵੇਲੇ ਵਿੰਗ ਨੂੰ ਭੰਗ ਕੀਤਾ ਗਿਆ ਸੀ ਉਸ ਵੇਲੇ 1250 ਪੁਲਿਸ ਮੁਲਾਜ਼ਮ ਸਨ । ਫਿਲਹਾਲ ਇੰਨੇ ਹੀ ਮੁਲਾਜ਼ਮਾਂ ਨਾਲ ਵਿੰਗ ਨੂੰ ਬਹਾਰ ਕੀਤਾ ਜਾਵੇਗਾ ।
ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਸੂਬੇ ਵਿੱਚ ਟਰੈਫਿਕ ਦੀ ਪਰੇਸ਼ਾਨੀ ਨੂੰ ਦੂਰ ਕਰਨ ਵਿੱਚ ਮਦਦ ਮਿਲੇਗੀ । ਇਸ ਵੇਲੇ ਟਰੈਫਿਕ ਨੂੰ ਕੰਟਰੋਲ ਕਰਨ ਦੇ ਲਈ ਪੁਲਿਸ ਮੁਲਾਜ਼ਮਾਂ ਦੀ ਮਦਦ ਵੀ ਲੈਣੀ ਪੈਂਦੀ ਹੈ। ਵਿੰਗ ਬਹਾਲ ਹੋਣ ਤੋਂ ਬਾਅਦ ਟਰੈਫਿਕ ਮੁਲਾਜ਼ਮਾਂ ਦੀ ਸਹੀ ਤਰੀਕੇ ਨਾਲ ਤਾਇਨਾਤੀ ਹੋ ਸਕੇਗੀ।
ਭਾਸਕਰ ਵਿੱਚ ਛੱਪੀ ਰਿਪੋਰਟ ਦੇ ਮੁਤਾਬਿਕ ਪੰਜਾਬ ਵਿੱਚ ਇਸ ਵਕਤ 1 ਲੱਖ ਲੋਕਾਂ ਦੇ ਪਿੱਛੇ ਸਿਰਫ਼ 4 ਟਰੈਫਿਕ ਪੁਲਿਸ ਮੁਲਾਜ਼ਮ ਹਨ। ਜਦਕਿ ਚੰਡੀਗੜ੍ਹ ਵਿੱਚ 1 ਲੱਖ ਦੇ ਪਿੱਛੇ 60 ਟਰੈਫਿਕ ਮੁਲਾਜ਼ਮ, ਦਿੱਲੀ ਵਿੱਚ 30 ਦੀ ਤਾਇਨਾਤੀ ਹੈ। ਇਸ ਹਿਸਾਬ ਨਾਲ ਪੰਜਾਬ ਵਿੱਚ ਟਰੈਫਿਕ ਪੁਲਿਸ ਦੇ ਮੁਲਾਜ਼ਮਾਂ ਦੀ ਗਿਣਤੀ ਕਾਫੀ ਘੱਟ ਹੈ । 1992 ਵਿੱਚ ਸੂਬੇ ਵਿੱਚ 37 ਲੱਖ ਗਡੀਆਂ ਰਜਿਸਟਰਡ ਸੀ ਹੁਣ ਇਹ ਅੰਕੜਾ ਡੇਢ ਕਰੋੜ ਪਹੁੰਚ ਗਿਆ ਹੈ।