The Khalas Tv Blog Punjab ਪੰਜਾਬ ਨੂੰ ਅਕਤੂਬਰ ’ਚ ਮਿਲਣਗੇ 400 ਡਾਕਟਰ! ਪੈਰਾ ਮੈਡੀਕਲ ਅਸਾਮੀਆਂ ਦੀ ਵੀ ਚੱਲ ਰਹੀ ਹੈ ਭਰਤੀ
Punjab

ਪੰਜਾਬ ਨੂੰ ਅਕਤੂਬਰ ’ਚ ਮਿਲਣਗੇ 400 ਡਾਕਟਰ! ਪੈਰਾ ਮੈਡੀਕਲ ਅਸਾਮੀਆਂ ਦੀ ਵੀ ਚੱਲ ਰਹੀ ਹੈ ਭਰਤੀ

ਬਿਉਰੋ ਰਿਪੋਰਟ: ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਚੱਲ ਰਿਹਾ ਹੈ। ਇਸ ਮੌਕੇ ਐਲਾਨ ਕੀਤਾ ਗਿਆ ਹੈ ਕਿ ਅਗਲੇ ਮਹੀਨੇ ਪੰਜਾਬ ਦੇ ਲੋਕਾਂ ਨੂੰ 400 ਡਾਕਟਰ ਮਿਲਣਗੇ। ਸੈਸ਼ਨ ਦੌਰਾਨ ਪੰਜਾਬ ਵਿੱਚ ਡਾਕਟਰਾਂ ਦੀ ਘਾਟ ਦੇ ਮੁੱਦੇ ’ਤੇ ਪ੍ਰਤੀਕਿਰਿਆ ਦਿੰਦਿਆਂ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਅਕਤੂਬਰ ਵਿੱਚ 400 ਮਾਹਿਰ ਡਾਕਟਰ ਮਿਲਣ ਜਾ ਰਹੇ ਹਨ। ਇਸ ਲਈ ਭਰਤੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

ਉਨ੍ਹਾਂ ਦੱਸਿਆ ਕਿ ਇਸ ਸਬੰਦੀ ਪੇਪਰ ਯੂਨੀਵਰਸਿਟੀ ਨੂੰ ਭੇਜ ਦਿੱਤੇ ਗਏ ਹਨ। ਇਸ ਦੇ ਨਾਲ ਹੀ 1866 ਪੈਰਾ ਮੈਡੀਕਲ ਅਸਾਮੀਆਂ ਦੀ ਵੀ ਭਰਤੀ ਚੱਲ ਰਹੀ ਹੈ। ਦਸਤਾਵੇਜ਼ਾਂ ਦੀ ਪੜਤਾਲ ਚੱਲ ਰਹੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਕੋਈ ਡਾਕਟਰ ਕਿਸੇ ਖੇਤਰ ਦਾ ਮਾਹਿਰ ਹੈ ਤਾਂ ਉਹ ਉਸ ਨੂੰ ਨੌਕਰੀ ’ਤੇ ਰੱਖਿਆ ਜਾ ਸਕਦਾ ਹੈ। ਇਸ ਲਈ ਭੁਗਤਾਨ ਕੀਤਾ ਜਾ ਸਕਦਾ ਹੈ। ਕੁਝ ਜ਼ਿਲ੍ਹਿਆਂ ਵਿੱਚ ਇਹ ਪ੍ਰਯੋਗ ਚੱਲ ਰਿਹਾ ਹੈ।

Exit mobile version