The Khalas Tv Blog Punjab ਪੰਜਾਬ ਦੇ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੋਰ ਹੋਇਆ ਮਹਿੰਗਾ !
Punjab

ਪੰਜਾਬ ਦੇ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੋਰ ਹੋਇਆ ਮਹਿੰਗਾ !

ਬਿਉਰੋ ਰਿਪੋਰਟ : ਸੜਕੀ ਮਾਰਗ ਰਾਹੀ ਪੰਜਾਬ ਤੋਂ ਦਿੱਲੀ ਅਤੇ ਦਿੱਲੀ ਤੋਂ ਪੰਜਾਬ ਆਉਣ ਵਾਲੇ ਯਾਤਰੀਆਂ ਨੂੰ 1 ਸਤੰਬਰ ਤੋਂ ਹੋਰ ਜੇਬ੍ਹ ਢਿੱਲੀ ਕਰਨੀ ਪਏਗੀ। ਕਮਰਸ਼ਲ ਅਤੇ ਨਾਨ ਕਮਰਸ਼ਲ ਗੱਡੀਆਂ ਨੂੰ ਹੋਰ ਟੋਲ ਟੈਕਸ ਦੇਣਾ ਹੋਵੇਗਾ । ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਨੇ ਪੰਜਾਬ ਵਿੱਚ ਸਭ ਤੋਂ ਮਹਿੰਗੇ ਲੁਧਿਆਣਾ ਲਾਡੋਵਾਲ ਅਤੇ ਕਰਨਾਲ ਦੇ ਘਰੌਂਡਾ ਟੋਲ ਪਲਾਜ਼ਾ ਵਿੱਚ ਟੈਕਸ ਵਿੱਚ ਵਾਧਾ ਕੀਤਾ ਗਿਆ ਹੈ। NHAI ਨੇ 10 ਫੀਸਦੀ ਟੋਲ ਵਿੱਚ ਵਾਧਾ ਕੀਤਾ ਹੈ । ਜਿਸ ਤੋਂ ਬਾਅਦ ਲਾਡੋਵਾਲ ਟੋਲ ਪਲਾਜ਼ਾ ‘ਤੇ ਹੁਣ 15 ਰੁਪਏ ਅਤੇ ਘਰੌਂਡਾ ਪਲਾਜ਼ਾ ‘ਤੇ 10 ਰੁਪਏ ਵੱਧ ਟੋਲ ਦੇਣਾ ਹੋਵੇਗਾ । ਨਵਾਂ ਟੋਲ ਟੈਕਸ 1 ਸਤੰਬਰ 2023 ਨੂੰ ਲਾਗੂ ਹੋਵੇਗਾ ।

ਨਵੇਂ ਰੇਟ ਦੇ ਮੁਤਾਬਿਕ ਪੰਜਾਬ ਦੇ ਲਾਡੋਵਾਲ ਟੋਲ ‘ਤੇ ਕਾਰ ਅਤੇ ਜੀਪ ਡਰਾਈਵਰ ਤੋਂ ਸਿੰਗਲ ਟ੍ਰਿਪ ਲਈ 165 ਰੁਪਏ ਫੀਸ ਲਈ ਜਾਵੇਗੀ । 24 ਘੰਟੇ ਵਿੱਚ ਮਲਟੀਪਲ ਟ੍ਰਿਪਲ ਦੇ ਲਈ 245 ਰੁਪਏ ਅਤੇ ਮਹੀਨੇ ਦੇ ਪਾਸ ਲਈ 4930 ਰੁਪਏ ਦੇਣੇ ਹੋਣਗੇ।
ਹਲਕੀ ਗੱਡੀਆਂ ਦੇ ਲਈ ਸਿੰਗਲ ਟ੍ਰਿਪ ਲਈ 285 ਰੁਪਏ, ਮਲਟੀਪਲ ਟ੍ਰਿਪ ਲਈ 430 ਰੁਪਏ ਅਤੇ ਮਹੀਨੇ ਦੇ ਪਾਸ ਲਈ 8625 ਰੁਪਏ ਫੀਸ ਦੇਣੀ ਹੋਵੇਗੀ ।

ਟਰੱਕ ਅਤੇ ਬੱਸ ਦੇ ਲਈ ਸਿੰਗਲ ਟ੍ਰਿਪ ਲਈ 575 ਰੁਪਏ,ਮਲਟੀਪਲ ਟ੍ਰਿਪ ਲਈ 860 ਰੁਪਏ,ਮਹੀਨੇ ਦੇ ਪਾਸ ਲਈ 17245 ਰੁਪਏ ਦੇਣ ਹੋਣਗੇ । ਡਬਲ ਟਰੱਕ ਦਾ ਸਿੰਗਲ ਟ੍ਰਿਪ 925 ਰੁਪਏ,ਮਲਟੀਪਲ ਟ੍ਰਿਪ 1385 ਰੁਪਏ ਅਤੇ ਮਹੀਨੇ ਦੇ ਲਈ 27720 ਰੁਪਏ ਬਣਨਗੇ ।

ਕਰਨਾਲ ਦੇ ਘਰੌਂਡਾ ਟੋਲ ਲਈ 24 ਘੰਟੇ ਦੇ ਲਈ 235 ਰੁਪਏ ਦੇਣੇ ਹੋਣਗੇ

ਕਰਨਾਲ ਦੇ ਘਰੌਂਡਾ ਟੋਲ ਦੇ ਲਈ ਕਾਰ ਅਤੇ ਜੀਪ ਦੇ ਯਾਤਰੀਆਂ ਨੂੰ ਸਿੰਗਲ ਟ੍ਰਿਪ ਦੇ ਲਈ 155 ਰੁਪਏ ਅਤੇ 24 ਘੰਟੇ ਦੇ ਅੰਦਰ ਮਲਟੀਪਲ ਟ੍ਰਿਪ ਦੇ ਲਈ 235 ਰੁਪਏ ਅਤੇ ਮਹੀਨੇ ਦੇ 4710 ਰੁਪਏ ਦੇਣੇ ਪੈਣਗੇ । ਹਲਕੇ ਵਪਾਰਿਕ ਗੱਡੀਆਂ ਦੇ ਲਈ ਸਿੰਗਲ ਟ੍ਰਿਪ ਲਈ 275 ਰੁਪਏ, ਮਲਟੀਪਲ ਟ੍ਰਿਪ ਲਈ 475 ਰੁਪਏ ਅਤੇ ਮਹੀਨੇ ਲਈ 8240 ਰੁਪਏ ਦੇਣੇ ਹੋਣਗੇ । ਬੱਸ ਦੇ ਲਈ ਸਿੰਗਲ ਟ੍ਰਿਪ 550 ਰੁਪਏ,ਮਲਟੀਪਲ ਦੇ ਲਈ 825 ਰੁਪਏ ਅਤੇ ਮਹੀਨੇ ਦੇ ਲਈ 16,485 ਰੁਪਏ ਦੇਣੇ ਹੋਣਗੇ । ਡਬਲ ਐਕਸਲ ਦਾ ਸਿੰਗਲ ਟ੍ਰਿਪ 885 ਰੁਪਏ ਅਤੇ ਮਲਟੀਪਲ ਟ੍ਰਿਪ ਲਈ 1325 ਰੁਪਏ ਅਤੇ ਮਹੀਨੇ ਦੇ ਪਾਸ ਲਈ 26490 ਰੁਪਏ ਰੱਖੇ ਗਏ ਹਨ ।

ਘੱਗਰ ਟੋਲ ‘ਤੇ ਵੀ ਦੇਣੇ ਹੋਣਗੇ 95 ਰੁਪਏ

ਅੰਬਾਲੇ ਦੇ ਦੇਵੀਨਗਰ ਘੱਗਰ ਟੋਲ ‘ਤੇ ਕਾਰ ਅਤੇ ਜੀਪ ਡਰਾਈਵਰਾਂ ਦੇ ਲਈ ਸਿੰਗਲ ਟ੍ਰਿਪ ਲਈ 95 ਰੁਪਏ,24 ਘੰਟੇ ਵਿੱਚ ਮਲਟੀਪਲ ਟ੍ਰਿਪ ਲਈ 140 ਰੁਪਏ ਅਤੇ 2825 ਰੁਪਏ ਮਹੀਨੇ ਦਾ ਪਾਸ ਬਣੇਗਾ। ਹਲਕੇ ਵਪਾਰਿਕ ਗੱਡੀਆਂ ਦੇ ਲਈ ਸਿੰਗਲ ਟ੍ਰਿਪ ਲਈ 165 ਰੁਪਏ ਅਤੇ ਮਲਟੀਪਲ ਯਾਤਰਾ ਲਈ 245 ਰੁਪਏ ਅਤੇ ਮਹੀਨੇ ਦੇ ਪਾਸ ਲਈ 4945 ਰੁਪਏ ਬਣਨਗੇ ।

 

 

Exit mobile version