The Khalas Tv Blog Punjab ਵਿਦਿਆਰਥੀਆਂ ਨੂੰ ਵੱਡੀ ਰਾਹਤ, ਹੁਣ Online ਡਿਪਲੋਮਾ ਸਰਟੀਫਿਕੇਟ ਸਮੇਤ ਇਹ ਦਸਤਾਵੇਜ਼ ਵੈਰੀਫਾਇਡ ਹੋਣਗੇ
Punjab

ਵਿਦਿਆਰਥੀਆਂ ਨੂੰ ਵੱਡੀ ਰਾਹਤ, ਹੁਣ Online ਡਿਪਲੋਮਾ ਸਰਟੀਫਿਕੇਟ ਸਮੇਤ ਇਹ ਦਸਤਾਵੇਜ਼ ਵੈਰੀਫਾਇਡ ਹੋਣਗੇ

ਬੋਰਡ ਚੇਅਰਮੈਨ ਕਮ ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਰਾਹੁਲ ਭੰਡਾਰੀ ਵੱਲੋਂ ਵਿਦਿਆਰਥੀ ਡੈਸ਼ਬੋਰਡ ਐਪਲੀਕੇਸ਼ਨ ਲਾਂਚ

‘ਦ ਖ਼ਾਲਸ ਬਿਊਰੋ : ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਵੱਲੋਂ ਬੋਰਡ ਨਾਲ ਸਬੰਧਤ ਫਾਰਮੇਸੀ ਕਾਲਜਾਂ/ਸੰਸਥਾਵਾਂ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ । ਹੁਣ ਬੋਰਡ ਦੇ ਪਾਸ ਆਊਟ ਅਤੇ ਮੌਜੂਦਾ ਅਕਾਦਮਿਕ ਸੈਸ਼ਨ ਦੇ ਵਿਦਿਆਰਥੀਆਂ ਨੂੰ ਆਪਣੇ ਵੱਖ-ਵੱਖ ਤਰ੍ਹਾਂ ਦੇ ਦਸਤਾਵੇਜ਼ਾਂ ਨੂੰ ਤਸਦੀਕ ਕਰਵਾਉਣ ਜਾਂ ਉਨ੍ਹਾਂ ਦਸਤਾਵੇਜ਼ਾਂ ਨੂੰ ਲੈਣ ਲਈ ਚੰਡੀਗੜ੍ਹ ਦੇ ਦਫ਼ਤਰ ਵਿਖੇ ਆਉਣ ਦੀ ਲੋੜ ਨਹੀਂ ਪਵੇਗੀ। ਹੁਣ ਉਹ ਘਰ ਬੈਠੇ ਹੀ ਆਨਲਾਈਨ ਸਿਸਟਮ ਤੋਂ ਆਪਣੇ ਸਬੰਧਤ ਦਸਤਾਵੇਜ਼ ਡਾਊਨਲੋਡ ਕਰ ਸਕਣਗੇ ਇੰਨਾ ਹੀ ਨਹੀਂ, ਉਹ QR ਕੋਡ ਅਤੇ ਡਿਜੀਟਲ ਦਸਤਖਤ ਵਾਲੇ ਦਸਤਾਵੇਜ਼ਾਂ ਨੂੰ ਪ੍ਰਿੰਟ ਵੀ ਕਰ ਸਕਣਗੇ। ਇਹ ਡਾਊਨਲੋਡ ਤੇ ਪ੍ਰਿੰਟ ਕੀਤੇ ਗਏ ਦਸਤਾਵੇਜ਼ ਹਰ ਥਾਂ ਮੰਨਣ ਯੋਗ ਹੋਣਗੇ।

ਪੀ.ਐਸ.ਬੀ.ਟੀ.ਆਈ. ਐਂਡ ਆਈ.ਟੀ ਨੇ ਵਿਦਿਆਰਥੀ ਫਰੈਂਡਲੀ ਡੈਸ਼ਬੋਰਡ ਐਪਲੀਕੇਸ਼ਨ ਲਾਂਚ ਕੀਤੀ ਹੈ। ਬੋਰਡ ਦੇ ਚੇਅਰਮੈਨ ਤੇ ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਰਾਹੁਲ ਭੰਡਾਰੀ, ਆਈ.ਏ.ਐਸ. ਵੱਲੋਂ ਇਸ ਦੀ ਰਸਮੀ ਸ਼ੁਰੂਆਤ ਸੋਮਵਾਰ ਨੂੰ ਕੀਤੀ ਗਈ, ਜਿਸ ਤੋਂ ਬਾਅਦ ਇਹ ਸਹੂਲਤ ਹੁਣ ਆਨਲਾਈਨ ਸ਼ੁਰੂ ਹੋ ਗਈ ਹੈ।

ਬੋਰਡ ਦੇ ਸਕੱਤਰ ਰਾਜੀਵ ਕੁਮਾਰ ਗੁਪਤਾ ਨੇ ਦੱਸਿਆ ਕਿ ਇਹ ਸਾਫਟਵੇਅਰ ਫਾਰਮੇਸੀ ਦੇ ਵਿਦਿਆਰਥੀਆਂ ਨੂੰ ਆਪਣੇ ਦਸਤਾਵੇਜ਼ ਉਪਲਬਧ ਕਰਵਾਉਣ ਦੇ ਯੋਗ ਬਣਾਏਗਾ। ਇਸ ਨਾਲ ਵਿਦਿਆਰਥੀਆਂ ਨੂੰ ਬਿਹਤਰ ਸੇਵਾਵਾਂ ਮਿਲਣਗੀਆਂ ਅਤੇ ਸਿਸਟਮ ਵਿੱਚ ਪਾਰਦਰਸ਼ਤਾ, ਕੁਸ਼ਲਤਾ ਅਤੇ ਭਰੋਸੇਯੋਗਤਾ ਵਿੱਚ ਵਾਧਾ ਹੋਵੇਗਾ। ਸਕੱਤਰ ਸਿੰਗਲ ਵਿੰਡੋ ਸਿਸਟਮ ਨਾਲ ਜੁੜੇ ਇਸ ਆਨਲਾਈਨ ਡੈਸ਼ਬੋਰਡ ਐਪਲੀਕੇਸ਼ਨ ਨਾਲ ਵਿਦਿਆਰਥੀ ਆਪਣੇ ਸਾਰੇ ਸਰਟੀਫਿਕੇਟ ਪ੍ਰਾਪਤ ਕਰਨ ਦੀ ਸੁਵਿਧਾ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਇਹ ਵੈੱਬ ਐਪਲੀਕੇਸ਼ਨ ਫਾਰਮੇਸੀ ਦੇ ਵਿਦਿਆਰਥੀਆਂ ਲਈ ਤਤਕਾਲ ਸਹੂਲਤ ਦਾ ਲਾਭ ਉਠਾਉਣ ਦਾ ਵਿਕਲਪ ਹੋਵੇਗਾ।

ਵਿਦਿਆਰਥੀਆਂ ਨੂੰ ਡਿਪਲੋਮਾ ਸਰਟੀਫਿਕੇਟ, ਟ੍ਰਾਂਸਕ੍ਰਿਪਟ, ਡਿਟੇਲ ਮਾਰਕ ਕਾਰਡ ਆਦਿ ਦਸਤਾਵੇਜ਼ ਘਰ ਬੈਠੇ ਹੀ ਕਲਿੱਕ ਕਰਨ ‘ਤੇ ਉਪਲਬਧ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਸਹੂਲਤ ਨਾਲ ਨਾ ਸਿਰਫ਼ ਵਿਦਿਆਰਥੀਆਂ ਨੂੰ ਮਦਦ ਮਿਲੇਗੀ ਬਲਕਿ ਵੱਖ-ਵੱਖ ਰੁਜ਼ਗਾਰ ਕੰਪਨੀਆਂ ਵੀ ਇੱਥੋਂ ਵਿਦਿਆਰਥੀਆਂ ਦੇ ਦਸਤਾਵੇਜ਼ਾਂ ਨੂੰ ਤਸਦੀਕ ਕਰ ਸਕਣਗੀਆਂ। ਇਸ ਐਪਲੀਕੇਸ਼ਨ ਨਾਲ ਸਬੰਧਤ ਹਰ ਜਾਣਕਾਰੀ ਬੋਰਡ ਦੀ ਵੈੱਬਸਾਈਟ ‘ਤੇ ਉਪਲਬਧ ਹੋਵੇਗੀ। ਸ਼ੁਰੂ ਵਿੱਚ ਇਹ ਸਹੂਲਤ ਅਕਾਦਮਿਕ ਸਾਲ 2017, 2018, 2019, 2020 ਵਿੱਚ ਰਜਿਸਟਰਡ ਹੋਏ ਅਤੇ ਮਈ 2019, ਮਈ 2020 ਅਤੇ ਮਈ 2021 ਵਿੱਚ ਪਾਸ ਆਊਟ ਹੋਏ ਵਿਦਿਆਰਥੀਆਂ ਲਈ ਉਪਲਬਧ ਹੋਵੇਗੀ ਜਦਕਿ ਬਾਕੀ ਅਕਾਦਮਿਕ ਸੈਸ਼ਨ ਦੇ ਵਿਦਿਆਰਥੀਆਂ ਨੂੰ ਜਲਦੀ ਹੀ ਇਸ ਸਹੂਲਤ ਵਿੱਚ ਸ਼ਾਮਲ ਕੀਤਾ ਜਾਵੇਗਾ।

Exit mobile version