The Khalas Tv Blog Punjab ਹੁਣ ਸਕੂਲਾਂ ਨੂੰ ਛੱਡ ਏਅਰਪੋਰਟਾਂ ਤੋਂ ਯਾਤਰੀਆਂ ਨੂੰ ਘਰ ਪਹੁੰਚਾਉਣਗੇ ਅਧਿਆਪਕ
Punjab

ਹੁਣ ਸਕੂਲਾਂ ਨੂੰ ਛੱਡ ਏਅਰਪੋਰਟਾਂ ਤੋਂ ਯਾਤਰੀਆਂ ਨੂੰ ਘਰ ਪਹੁੰਚਾਉਣਗੇ ਅਧਿਆਪਕ

‘ਦ ਖ਼ਾਲਸ ਬਿਊਰੋ :-  ਪੰਜਾਬ ‘ਚ ਬਾਹਰੋਂ ਵੱਖ-ਵੱਖ ਦੇਸ਼ਾਂ ਤੋਂ ਆਉਣ ਵਾਲੇ NRI’s ‘ਚੋਂ ਜ਼ਿਲ੍ਹਾਂ ਲੁਧਿਆਣਾ ਦੇ ਮੂਲ ਵਸਨੀਕਾਂ ਨੂੰ ਏਅਰਪੋਰਨ ਤੋਂ ਲੁਧਿਆਣਾ ਸ਼ਹਿਰ ਤੇ ਕੁਆਰੰਟੀਨ ਸੈਂਟਰਾਂ ਤੱਕ ਪਹੁੰਚਾਉਣ ਦੀ ਜ਼ਿੰਮੇਦਾਰੀ ਹੁਣ ਸਰਕਾਰੀ ਅਧਿਕਾਰੀਆਂ ਦੀ ਕਰ ਦਿੱਤੀ ਗਈ ਹੈ। ਇਸ ਗੱਲ ਦੀ ਪੁਸ਼ਟੀ ਸ਼ੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਆਪਣੇ ਟਵਿਟਰ ਅਕਾਉਂਟ ਰਾਹੀਂ ਕੀਤੀ ਹੈ।

ਦੱਸਣਯੋਗ ਹੈ ਕਿ ਜ਼ਿਲ੍ਹਾ ਲੁਧਿਆਣਾ ਤੋਂ ਇਸ ਕਾਰਜ ਲਈ ਕੁੱਲ 25 ਅਧਿਆਪਕਾਂ ਦੀ ਡਿਊਟੀ ਲਗਾਈ ਗਈ ਹੈ। ਜਿਨ੍ਹਾਂ ਦੇ ਨਾਂ ਤੇ ਸਕੂਲਾਂ ਦਾ ਵੇਰਵਾ ਹੇਠ ਲਿਖੇ ਮੁਤਾਬਿਕ ਹੈ।

 

ਸਰਕਾਰ ਦੀ ਹਿਦਾਇਤਾਂ ਮੁਤਾਬਿਕ ਕਰਮਚਾਰੀਆਂ ਨੂੰ ਤੁਰੰਤ ਆਪਣੀ ਹਾਜ਼ਰੀ ਰਿਪੋਰਟ ਗਲਾਡਾ ਕੰਪਲੈਕਸ ਦੇ ਕਮਰਾ ਨੰਬਰ 210 (ਫਿਰੋਜ਼ਪੁਰ ਰੋਡ) ਲੁਧਿਆਣਾ ਵਿਖੇ ਪੇਸ਼ ਕਰਾਉਣ ਲਈ ਕਿਹਾ ਗਿਆ ਹੈ। ਅਜਿਹਾ ਨਾ ਕਰਨ ਦੀ ਸੂਰਤ ‘ਚ ਸਖ਼ਤ ਕਾਰਵਾਈ ਕੀਤੀ ਜਾਵੇਗੀ।

Exit mobile version