The Khalas Tv Blog India ਤਿੰਨ ਸਾਲਾਂ ਬਾਅਦ ਰਾਜਧਾਨੀ ‘ਚ ਦਿਖੀ ਪੰਜਾਬ ਦੀ ਝਾਕੀ, ਬਾਬਾ ਸ਼ੇਖ ਫ਼ਰੀਦ ਜੀ ਨੂੰ ਕੀਤੀ ਸਮਰਪਿਤ
India Punjab

ਤਿੰਨ ਸਾਲਾਂ ਬਾਅਦ ਰਾਜਧਾਨੀ ‘ਚ ਦਿਖੀ ਪੰਜਾਬ ਦੀ ਝਾਕੀ, ਬਾਬਾ ਸ਼ੇਖ ਫ਼ਰੀਦ ਜੀ ਨੂੰ ਕੀਤੀ ਸਮਰਪਿਤ

ਦਿੱਲੀ : ਤਿੰਨ ਸਾਲਾਂ ਦੇ ਵਕਫ਼ੇ ਬਾਅਦ ਗਣਤੰਤਰ ਦਿਵਸ ਪਰੇਡ ਵਿੱਚ ਪੰਜਾਬ ਦੀ ਝਾਕੀ ਦਿਖਾਈ ਦਿੱਤੀ। ਇਸ ਦਾ ਥੀਮ ‘ਪੰਜਾਬ ਗਿਆਨ ਤੇ ਬੁੱਧੀ ਦੀ ਧਰਤੀ ਹੈ’ ਸੀ। ਇਹ ਝਾਕੀ ਬਾਬਾ ਸ਼ੇਖ ਫਰੀਦ ਨੂੰ ਸਮਰਪਿਤ ਸੀ। ਇਸ ਦੇ ਨਾਲ ਹੀ ਪੇਂਡੂ ਪੰਜਾਬ ਦੀ ਝਲਕ ਵੀ ਦਿੱਤੀ ਗਈ।

ਜਦੋਂ ਪੰਜਾਬ ਦੀ ਝਾਕੀ ਦਿੱਲੀ ਵਿੱਚ ਕਰਤਵਯ ਮਾਰਗ ਤੋਂ ਲੰਘੀ, ਤਾਂ ਦਰਸ਼ਕ ਗੈਲਰੀ ਵਿੱਚ ਮੌਜੂਦ ਹਜ਼ਾਰਾਂ ਲੋਕਾਂ ਨੇ ਇਸ ਰਾਜ ਦੀ ਵਿਭਿੰਨਤਾ ਨੂੰ ਦੇਖਿਆ। ਖੇਤੀਬਾੜੀ ਤੋਂ ਲੈ ਕੇ ਫੁਲਕਾਰੀ ਕਢਾਈ ਤੱਕ, ਹਰ ਚੀਜ਼ ਵਿਸ਼ੇਸ਼ ਤੌਰ ‘ਤੇ ਪ੍ਰਦਰਸ਼ਿਤ ਕੀਤੀ ਗਈ ਸੀ। ਝਾਕੀ ਦਾ ਪਹਿਲਾ ਹਿੱਸਾ ਖੇਤੀਬਾੜੀ ਨੂੰ ਸਮਰਪਿਤ ਸੀ ਜਿਸ ਵਿੱਚ ਬਲਦਾਂ ਦੀ ਜੋੜੀ ਦੀ ਮਦਦ ਨਾਲ ਖੇਤੀ ਕੀਤੀ ਜਾ ਰਹੀ ਸੀ। ਦੂਜੇ ਭਾਗ ਵਿੱਚ ਕਲਾਕਾਰਾਂ ਨੂੰ ਪੰਜਾਬੀ ਲੋਕ ਸੰਗੀਤ ਤੇ ਰਵਾਇਤੀ ਸੰਗੀਤ ਯੰਤਰਾਂ ਨਾਲ ਦੇਖਿਆ ਗਿਆ।

ਇਸਦਾ ਤੀਜਾ ਹਿੱਸਾ ਫੁਲਕਾਰੀ ਕਢਾਈ ਨੂੰ ਸਮਰਪਿਤ ਸੀ ਜਿਸ ਵਿੱਚ ਇੱਕ ਪੰਜਾਬੀ ਕੁੜੀ ਘਰ ਦੇ ਬਾਹਰ ਕਢਾਈ ਕਰ ਰਹੀ ਹੈ। । ਇਹ ਪੰਜਾਬ ਦੀ ਪ੍ਰਾਚੀਨ ਵਿਰਾਸਤ ਨੂੰ ਦਰਸਾਉਂਦਾ ਹੈ। ਇਸ ਦੇ ਨਾਲ ਹੀ ਝਾਕੀ ਦੇ ਚੌਥੇ ਹਿੱਸੇ ਵਿੱਚ ਪੰਜਾਬ ਦੇ ਪਹਿਲੇ ਪੰਜਾਬੀ ਕਵੀ ਬਾਬਾ ਸ਼ੇਖ ਫ਼ਰੀਦ ਜੀ ਨੂੰ ਦਰਸਾਇਆ ਗਿਆ ਹੈ। ਉਨ੍ਹਾਂ ਦੀ ਬਦੌਲਤ ਹੀ ਪੰਜਾਬੀ ਸਾਹਿਤ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਇਸ ਦੇ ਨਾਲ ਹੀ ਟਰੈਕਟਰ ਦੇ ਹਿੱਸੇ ‘ਤੇ ਪੰਜਾਬ ਦੀਆਂ ਔਰਤਾਂ ਦੁਆਰਾ ਘਰੇਲੂ ਬਣੇ ਮੈਟ ਪ੍ਰਦਰਸ਼ਿਤ ਕੀਤੇ ਗਏ ਸਨ। ਇਸ ਤੋਂ ਇਲਾਵਾ ਫੁਲਕਾਰੀ ਦੇ ਦ੍ਰਿਸ਼ ਵੀ ਹਨ।

ਦੋ ਸਾਲ ਨਹੀਂ ਕੀਤੀ ਸੀ ਝਾਕੀ ਸ਼ਾਮਲ

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਸਾਲ 2022 ਵਿੱਚ ਪੰਜਾਬ ਦੀ ਝਾਕੀ ਗਣਤੰਤਰ ਦਿਵਸ ਮੌਕੇ ਦੇਖੀ ਗਈ ਸੀ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਲ 2023 ਅਤੇ 2024 ਵਿੱਚ ਝਾਂਕੀ ਨੂੰ ਜਗ੍ਹਾ ਨਾ ਮਿਲਣ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਜਿਸ ‘ਚ ਉਨ੍ਹਾਂ ਦਾ ਕੇਂਦਰ ਖਿਲਾਫ਼ ਗੁੱਸਾ ਵੀ ਨਿਕਲਿਆ ਸੀ। ਕਾਬਿਲੇਗੌਰ ਹੈ ਕਿ ਇਸ ਸਾਲ ਪੰਜਾਬ ਦੀ ਝਾਕੀ ਪੇਸ਼ ਕੀਤੀ ਗਈ, ਜਿਸ ‘ਚ ਕਲਾਕਾਰਾਂ ਦੀ ਮਿਹਨਤ ਰੰਗ ਲਿਆਈ ਹੈ।

 

Exit mobile version