The Khalas Tv Blog Punjab ਪਰਾਲੀ ਸਾੜਨ ਦੀ ਘਟਨਾਵਾਂ ਵਿੱਚ 740% ਦਾ ਵਾਧਾ ! NASA ਨੇ ਫੋਟੋਆਂ ਜਾਰੀ ਕੀਤੀਆਂ
Punjab

ਪਰਾਲੀ ਸਾੜਨ ਦੀ ਘਟਨਾਵਾਂ ਵਿੱਚ 740% ਦਾ ਵਾਧਾ ! NASA ਨੇ ਫੋਟੋਆਂ ਜਾਰੀ ਕੀਤੀਆਂ

ਬਿਉਰੋ ਰਿਪੋਰਟ : ਪੰਜਾਬ ਸਰਕਾਰ ਦੇ ਪਰਾਲੀ ਘੱਟ ਸੜਕ ਦੇ ਦਾਅਵੇ ‘ਤੇ ਪਾਣੀ ਫਿਰਦਾ ਹੋਇਆ ਨਜ਼ਰ ਆ ਰਿਹਾ ਹੈ । ਇੱਕ ਦਿਨ ਦੇ ਅੰਦਰ 740 ਫੀਸਦੀ ਦਾ ਉਛਾਲ ਵੇਖਣ ਨੂੰ ਮਿਲਿਆ ਹੈ । ਇੰਨ੍ਹਾਂ ਅੰਕੜਿਆਂ ਦੇ ਸਾਹਮਣੇ ਆਉਣ ਦੇ ਬਾਅਦ ਇਹ ਇਸ ਸੀਜ਼ਨ ਦਾ ਸਭ ਤੋਂ ਵੱਡਾ ਉਛਾਲ ਹੈ । ਉਧਰ 15 ਸਤੰਬਰ ਤੋਂ 29 ਅਕਤੂਬਰ ਤੱਕ ਇਸ ਸਾਲ ਇਹ ਅੰਕੜਾ ਬੀਤੇ ਸਾਲ ਦੇ ਮੁਕਾਬਲੇ ਅੱਧਾ ਸੀ । ਐਤਵਾਰ ਦੇ ਅੰਕੜਿਆਂ ਨੂੰ ਮਿਲਾ ਲਈਏ ਤਾਂ ਪੰਜਾਬ ਵਿੱਚ ਹੁਣ ਤੱਕ 5,254 ਮਾਮਲੇ ਪਰਾਲੀ ਸਾੜਨ ਨੂੰ ਲੈਕੇ ਸਾਹਮਣੇ ਆਏ ਹਨ ।

ਐਤਵਾਰ ਨੂੰ 1,068 ਖੇਤਾਂ ਵਿੱਚ ਅੱਗ ਲੱਗਣ ਦੀ ਘਟਨਾਵਾਂ ਸਾਹਮਣੇ ਆਇਆ ਸਨ । ਜਦਕਿ ਬੀਤੇ ਸ਼ਨਿੱਚਰਵਾਰ ਇਹ ਅੰਕੜਾਂ 127 ਸੀ। ਇੱਕ ਹੀ ਦਿਨ ਵਿੱਚ 740 ਫੀਸਦੀ ਦੇ ਉਛਾਲ ਨੇ ਸਾਰੇ ਸੂਬਿਆਂ ਦੀ ਚਿੰਤਾਵਾਂ ਵਧਾ ਦਿੱਤੀਆਂ ਹਨ । ਅਮਰੀਕੀ ਰਿਸਰਚ ਏਜੰਸੀ NASA ਨੇ ਸੈਟਲਾਇਟ ਇਮੇਜ ਜਾਰੀ ਕੀਤੀ ਹੈ। ਇਸ ਵਿੱਚ ਪੰਜਾਬ ਪੂਰੀ ਤਰ੍ਹਾਂ ਨਾਲ ਲਾਲ ਵਿਖਾਈ ਦੇ ਰਿਹਾ ਸੀ ।

ਪਰਾਲੀ ਸਾੜਨ ਦੀ ਘਟਨਾਵਾਂ ਵਿੱਚ 50 ਫੀਸਦੀ ਦੀ ਕਮੀ

ਪੰਜਾਬ ਵਿੱਚ ਇੱਕ ਦਿਨ ਦੇ ਅੰਦਰ ਪਰਾਲੀ ਸਾੜਨ ਦੀ ਘਟਨਾਵਾਂ ਵਿੱਚ ਉਛਾਲ ਆਇਆ ਹੈ । ਪਰ ਇਹ ਅੰਕੜਾ ਬੀਤੇ ਸਾਲਾਂ ਵਿੱਚ ਕਾਫੀ ਘੱਟ ਹੈ । ਇਸ ਸੀਜ਼ਨ ਦੀ ਗੱਲ ਕਰੀਏ ਤਾਂ ਹੁਣ ਤੱਕ ਪੰਜਾਬ ਤੋਂ 50 ਫੀਸਦੀ ਦੀ ਕਮੀ ਵੇਖਣ ਨੂੰ ਮਿਲੀ ਹੈ । 15 ਸਤੰਬਰ ਤੋਂ 29 ਅਕਤੂਬਰ ਤੱਕ ਪੰਜਾਬ ਵਿੱਚ 5254 ਮਾਮਲੇ ਪਰਾਲੀ ਜਲਾਉਣ ਦੇ ਰਿਪੋਰਟ ਹੋਏ ਹਨ । ਜਦਕਿ ਬੀਤੇ ਸਾਲ 2022 ਵਿੱਚ ਇੰਨਾਂ ਦਿਨਾਂ ਦੌਰਾਨ 12112 ਮਾਮਲੇ ਅਤੇ 2021 ਵਿੱਚ ਇਹ ਅੰਕੜਾ 9001 ਸੀ। 2022 ਅਤੇ 2021 ਦੀ ਤੁਲਨਾ ਵਿੱਚ ਇਸ ਸਾਲ ਅੰਕੜਾ 56.6% ਅਤੇ 41.6% ਘੱਟ ਹੈ।

50% ਦੀ ਕਮੀ ਬਰਕਰਾਰ ਰੱਖਣਾ ਚਾਹੁੰਦੀ ਹੈ ਸਰਕਾਰ

ਹੜ੍ਹ ਦੇ ਕਾਰਨ ਪੰਜਾਬ ਵਿੱਚ ਝੋਨੇ ਦੀ ਫਸਲ ਕਾਫੀ ਖਰਾਬ ਹੋ ਗਈ ਸੀ । ਇਸ ਦੇ ਬਾਅਦ ਪੰਜਾਬ ਵਿੱਚ ਇਸ ਸਾਲ ਪਰਾਲੀ ਸਾੜਨ ਦੀ ਘਟਨਾਵਾਂ ਵਿੱਚ 50 ਫੀਸਦੀ ਕਮੀ ਲਿਆਉਣ ਦਾ ਟੀਚਾ ਰੱਖਿਆ ਗਿਆ ਸੀ । ਹੁਣ ਤੱਕ ਇਹ ਟੀਚਾ ਬਰਕਾਰ ।

 

Exit mobile version