The Khalas Tv Blog Punjab ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪ੍ਰੀਖਿਆਵਾਂ ਦੀਆਂ ਤਰੀਕਾਂ ਵਿੱਚ ਕੀਤਾ ਬਦਲਾਅ,ਹੁਣ ਇਹਨਾਂ ਤਰੀਕਾਂ ਨੂੰ ਹੋਣਗੇ ਇਮਤਿਹਾਨ
Punjab

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪ੍ਰੀਖਿਆਵਾਂ ਦੀਆਂ ਤਰੀਕਾਂ ਵਿੱਚ ਕੀਤਾ ਬਦਲਾਅ,ਹੁਣ ਇਹਨਾਂ ਤਰੀਕਾਂ ਨੂੰ ਹੋਣਗੇ ਇਮਤਿਹਾਨ

ਚੰਡੀਗੜ੍ਹ :  ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬੋਰਡ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ  ਵਿੱਚ ਬਦਲਾਅ ਕੀਤਾ ਹੈ। ਹੁਣ ਨਵੀਂ ਜਾਰੀ ਕੀਤੀ ਡੇਟਸ਼ੀਟ ਦੇ ਅਨੁਸਾਰ ਪੰਜਵੀ ਜਮਾਤ ਦੀ ਪ੍ਰੀਖਿਆ 27 ਫਰਵਰੀ ਤੋਂ 6 ਮਾਰਚ,ਅੱਠਵੀਂ ਦੀ 25 ਫਰਵਰੀ ਤੋਂ 21 ਮਾਰਚ, ਦਸਵੀਂ ਦੀ 24 ਮਾਰਚ ਤੋਂ 20 ਅਪ੍ਰੈਲ ਤੇ ਬਾਹਰਵੀਂ ਦੀ ਪ੍ਰੀਖਿਆ 20 ਮਾਰਚ ਤੋਂ 20 ਅਪ੍ਰੈਲ ਤੱਕ ਹੋਵੇਗੀ।

 

ਸਿੱਖਿਆ ਵਿਭਾਗ ਵੱਲੋਂ ਇਹ ਬਦਲਾਅ ਦਾ ਮੁੱਖ ਕਾਰਨ ਜੀ-20 ਸੰਮੇਲਨ, ਸੀਬੀਐਸਈ ਵਲੋਂ 15 ਫਰਵਰੀ ਨੂੰ ਪ੍ਰੀਖਿਆ ਸ਼ੁਰੂ ਹੋਣ ਦੀ ਮਿਤੀ, ਹੋਲਾ ਮੁਹੱਲਾ, ਬੋਰਡ ਦੇ ਪ੍ਰਬੰਧਕੀ ਤੇ ਵਿੱਤੀ ਪੱਖ ਦੇ ਨਤੀਜਿਆਂ ਦੇ ਐਲਾਨ ਅਤੇ ਨਵੇਂ ਸੈਸ਼ਨ ਦੀਆਂ ਕਲਾਸਾਂ ਸ਼ੁਰੂ ਹੋਣ ਦੀ ਮਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰੀਖਿਆਵਾਂ ਦੀ ਮਿਤੀ ਵਿੱਚ ਬਦਲਾਅ ਕਰਨ ਦਾ ਫੈਸਲਾ ਲਿਆ ਗਿਆ

Exit mobile version