‘ਦ ਖਾਲਸ ਬਿਊਰੋ:ਸਕੂਲ ਸਿੱਖਿਆ ਵਿਭਾਗ ਨੇ ਬੋਰਡ ਵਿੱਚ ਖਾਲੀ ਪਈਆਂ ਅਸਾਮੀਆਂ ਵਿੱਚ ਭਰਤੀ ਲਈ ਅਪਲਾਈ ਕਰਨ ਦੀ ਤਰੀਕ ਵਿੱਚ ਵਾਧਾ ਕਰ ਦਿੱਤਾ ਹੈ। ਵਿਭਾਗ ਵਿੱਚ ਲੈਕਚਰਾਰਾਂ, ਮਾਸਟਰ ਕੇਡਰ ਅਧਿਆਪਕਾਂ ਤੇ ਆਰਟਸ ਤੇ ਕਰਾਫ਼ਟ ਅਧਿਆਪਕਾਂ ਦੀਆਂ ਕਈ ਅਸਾਮੀਆਂ ਖਾਲੀ ਪਈਆਂ ਹਨ ।ਜਿਸ ਲਈ ਬੋਰਡ ਨੇ ਭਰਤੀਆਂ ਲਈ ਬਿਨੈਪੱਤਰਾਂ ਦੀ ਮੰਗ ਕੀਤੀ ਸੀ।ਇਸ ਲਈ ਅਪਲਾਈ ਕਰਨ ਦੀ ਆਖਰੀ ਤਰੀਕ 20 ਅਪ੍ਰੈਲ ਸੀ ਪਰ ਹੁਣ ਇਸ ਨੂੰ 5 ਮਈ ਤੱਕ ਵਧਾ ਦਿੱਤਾ ਗਿਆ ਹੈ। ਅਜਿਹਾ ਕੁਝ ਤਕਨੀਕੀ ਮੁਸ਼ਕਲਾਂ ਦੇ ਚਲਦਿਆਂ ਕੀਤਾ ਗਿਆ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਭਰਤੀਆਂ ਲਈ ਅਪਲਾਈ ਕਰਨ ਦੀ ਤਾਰੀਕ ਵਧਾਈ
