The Khalas Tv Blog Punjab ਪੰਜਾਬ ਸਕੂਲ ਬੋਰਡ ਨੇ ਸਕੂਲਾਂ ‘ਚ ਡੰਮੀ ਦਾਖ਼ਲਿਆਂ ਦਾ ਲਿਆ ਗੰਭੀਰ ਨੋਟਿਸ
Punjab

ਪੰਜਾਬ ਸਕੂਲ ਬੋਰਡ ਨੇ ਸਕੂਲਾਂ ‘ਚ ਡੰਮੀ ਦਾਖ਼ਲਿਆਂ ਦਾ ਲਿਆ ਗੰਭੀਰ ਨੋਟਿਸ

‘ਦ ਖ਼ਾਲਸ ਬਿਊਰੋ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਦਾਖ਼ਲਾ ਖ਼ਾਰਜ ਰਜਿਸਟਰ ਨੂੰ ਸਬੰਧਤ ਖੇਤਰੀ ਦਫ਼ਤਰ ਤੋਂ ਤਸਦੀਕ ਕਰਵਾਉਣ ਬਾਰੇ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਆਪਣੇ ਨਵੇਂ ਹੁਕਮਾਂ ਵਿੱਚ ਬੋਰਡ ਨੇ ਲਿਖਿਆ ਹੈ ਕਿ, ਦਫਤਰ ਦੇ ਧਿਆਨ ਵਿੱਚ ਆਇਆ ਹੈ ਕਿ ਕਈ ਸਿੱਖਿਆ ਸੰਸਥਾਵਾਂ ਦਾਖਲੇ ਖਤਮ ਹੋਣ ਦੀ ਅੰਤਿਮ ਮਿਤੀ ਤੋਂ ਬਾਅਦ ਵੀ ਆਪਣੇ ਵਿਦਿਆਰਥੀਆਂ ਦੇ ਦਾਖਲੇ ਕਰਦੀਆਂ ਰਹਿੰਦੀਆਂ ਹਨ, ਜਿਸ ਨਾਲ ਡੰਮੀ ਦਾਖਲੇ ਕਰਨ ਦਾ ਖਦਸਾ ਬਣਿਆ ਰਹਿੰਦਾ ਹੈ। 

ਦਫਤਰ ਵੱਲੋਂ ਇਸ ਦਾ ਗੰਭੀਰ ਨੋਟਿਸ ਲੈਂਦੇ ਹੋਏ ਸੰਸਥਾਵਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਦਾਖਲਾ ਮਿਤੀਆਂ ਖਤਮ ਹੋਣ ਤੋਂ ਇੱਕ ਹਫਤੇ ਦੇ ਅੰਦਰ-ਅੰਦਰ ਦਾਖਲਾ ਖਾਰਜ ਰਜਿਸਟਰ ਨੂੰ ਸਬੰਧਤ ਜ਼ਿਲ੍ਹਾ ਮੈਨੇਜਰ ਤੋਂ ਤਸਦੀਕ ਕਰਵਾਉਣਾ ਯਕੀਨੀ ਬਣਾਇਆ ਜਾਵੇ। 

ਬੋਰਡ ਵਲੋਂ ਸਮੂਹ ਜ਼ਿਲ੍ਹਾ ਮੈਨੇਜਰ, ਖੇਤਰੀ ਦਫਤਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ-ਆਪਣੇ ਜ਼ਿਲ੍ਹੇ ਨਾਲ ਸਬੰਧਤ ਸੰਸਥਾਵਾਂ ਦੇ ਦਾਖਲਾ ਖਾਰਜ ਰਜਿਸਟਰਾਂ ਨੂੰ ਦਾਖਲਾ ਖਤਮ ਹੋਣ ਦੀ ਅੰਤਿਮ ਮਿਤੀ ਤੋਂ ਇੱਕ ਹਫਤੇ ਦੇ ਅੰਦਰ-ਅੰਦਰ ਪ੍ਰਤੀ ਹਸਤਾਖਰ ਕਰਨ ਉਪਰੰਤ ਅਪਡੇਸ਼ਨ ਰਿਪੋਰਟ ਹਫਤੇ ਦੇ ਅੰਦਰ-ਅੰਦਰ ਬੋਰਡ ਦੇ ਸੀਨੀਅਰ ਮੈਨੇਜਰ ਨੂੰ ਭੇਜਣੀ ਯਕੀਨੀ ਬਣਾਈ ਜਾਵੇ ਤਾਂ ਜੋ ਸੀਨੀਅਰ ਮੈਨੇਜਰ ਵੱਲੋਂ ਇਸ ਦੀ ਰਿਪੋਰਟ ਚੇਅਰਮੈਨ ਨੂੰ ਪੇਸ਼ ਕੀਤੀ ਜਾ ਸਕੇ।

15

Exit mobile version