‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰ ਕਾਰਨ ਲੱਗੇ ਲਾਕਡਾਊਣ ਦੌਰਾਨ ਜਿੱਥੇ ਪੰਜਾਬ ਰੋਡਵੇਜ਼ ਤੇ ਪਨਬਸ ਦੀਆਂ ਬਸਾਂ ਮੁਸੀਬਤ ਦੀ ਘੜੀ ‘ਚ ਫਸੇ ਹੋਏ ਯਾਤਰੀਆਂ ਨੂੰ ਉਨ੍ਹਾਂ ਦੇ ਘਰ ਪਹੁੰਚਾ ਰਹੀਆਂ ਹਨ, ਉੱਥੇ ਹੀ ਅੱਜ ਕੱਲ੍ਹ ਇਨ੍ਹਾਂ ਬੱਸਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਕੁੱਲ ਬੱਸਾਂ ‘ਚੋਂ ਤਕਰੀਬਨ 50 ਫੀਸਦੀ ਬੱਸਾਂ ਹੀ ਮਾਰਗਾਂ ‘ਤੇ ਚੱਲ ਰਹੀਆਂ ਹਨ।
ਲੁਧਿਆਣਾ ਦੇ ਪੰਜਾਬ ਰੋਡਵੇਜ਼ ਡਿਪੂ ਦੇ ਟ੍ਰਾਂਸਪੋਰਟ ਮੈਨੇਜਰ SS ਗਰੇਵਾਲ ਨੇ ਕਿਹਾ ਕਿ ਬੱਸ ਰੂਟ ਕੋਰੋਨਾ ਕਾਲ ਕਾਰਨ ਪ੍ਰਭਾਵਤ ਹੋਏ ਹਨ ਤੇ ਪਿਛਲੇ ਦਿਨੀਂ ਸਰਕਾਰੀ ਦਿਸ਼ਾ ਨਿਰਦੇਸ਼ਾਂ ‘ਤੇ 30 ਬੰਦਿਆ ਦੀ ਗਿਣਤੀ ‘ਚ ਹੀ ਯਾਤਰੀਆਂ ਨੂੰ ਲੈ ਕੇ ਜਾ ਰਹੀਆਂ ਹਨ। ਹਾਲਾਂਕਿ, ਤਨਖਾਹ ਸਮੇਂ ਸਿਰ ਦਿੱਤੀ ਜਾ ਰਹੀ ਹੈ।
ਉੱਥੇ ਦੂਜੇ ਪਾਸੇ, ਪੰਜਾਬ ਰੋਡਵੇਜ਼ ਸਟਾਫ ਦੇ ਨੇਤਾ ਸ਼ਮਸ਼ੇਰ ਸਿੰਘ ਤੇ ਸਤਨਾਮ ਸਿੰਘ ਸੱਤਾ ਨੇ ਦਾਅਵਾ ਕੀਤਾ ਕਿ ਰੋਜ਼ਾਨਾ ਦੀ ਕਮਾਈ ਡੇਢ ਕਰੋੜ ਦੇ ਕਰੀਬ ਸੀ, ਜੋ ਕਿ ਹੁਣ 30% ਵੀ ਨਹੀਂ ਰਹੀ ਹੈ। ਵਧੇਰੇ ਪ੍ਰਭਾਵ ਬਾਹਰੀ ਰਾਜਾਂ ਤੋਂ ਆਉਣ ਵਾਲੀਆਂ ਲੰਮੇ ਰੂਟਾਂ ਦੀਆਂ ਬੱਸਾਂ ਦੇ ਬੰਦ ਹੋਣ ਕਾਰਨ ਪਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਪ੍ਰਾਈਵੇਟ ਟਰਾਂਸਪੋਰਟ ਕੰਪਨੀਆਂ ‘ਤੇ ਸਰਕਾਰੀ ਨਿਰਦੇਸ਼ਾਂ ਦੀ ਉਲੰਘਣਾ ਕਰਦਿਆਂ ਗਲਿਆਰੇ ‘ਤੇ ਸਵਾਰ ਹੋਣ ਦਾ ਦੋਸ਼ ਵੀ ਲਗਾਇਆ।