ਬਿਊਰੋ ਰਿਪੋਰਟ : ਪੰਜਾਬ ਰੋਡਵੇਜ ਦੇ ਕੰਡਕਟਰ ਦੀ ਹਰਿਆਣਾ ਵਿੱਚ ਦਰਦਨਾਕ ਮੌਤ ਹੋਈ ਹੈ, ਉਹ ਗੁਰਦੁਆਰੇ ਤੋਂ ਲੰਗਰ ਦੀ ਸੇਵਾ ਕਰਕੇ ਘਰ ਪਰਤ ਰਿਹਾ ਸੀ,ਜਿਵੇਂ ਹੀ ਉਹ ਅੰਬਾਲਾ ਸਾਹਾ – ਸ਼ਹਜਾਦਪੁਰ ਦੇ ਰਿਜ਼ਾਰਟ ਕੋਲ ਪਹੁੰਚਿਆ ਤੇਜ ਰਫਤਾਰ ਟਰੈਕਟਰ ਟਰਾਲੀ ਨੇ ਕੰਡਕਟਰ ਨੂੰ ਟੱਕਰ ਮਾਰੀ ਅਤੇ ਉਸ ਦੀ ਮੌਤ ਹੋ ਗਈ । ਮ੍ਰਿਤਕ ਦੀ ਪਛਾਣ ਪਲਵਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ । ਦੱਸਿਆ ਜਾ ਰਿਹਾ ਹੈ ਕਿ ਪਲਵਿੰਦਰ ਸਿੰਘ ਹਰਿਆਣਾ ਬਾਰਡਰ ‘ਤੇ ਗੁਰਦੁਆਰੇ ਵਿੱਚ ਲੰਗਰ ਦੀ ਸੇਵਾ ਕਰਨ ਪਹੁੰਚਿਆ ਸੀ । ਛਬੀਲ ਦੀ ਸੇਵਾ ਕਰਨ ਤੋਂ ਬਾਅਦ ਉਹ ਵਾਪਸ ਕਰ ਪਰਤ ਰਿਹਾ ਸੀ ।
ਪਵਿੰਦਰ ਸਿੰਘ ਤਰਨਤਾਰਨ ਦੇ ਪਿੰਡ ਚੱਠਾ ਦਾ ਰਹਿਣ ਵਾਲਾ ਸੀ । ਉਸ ਦੀ ਉਮਰ 40 ਸਾਲ ਦੱਸੀ ਜਾ ਰਹੀ ਹੈ । ਪੁਲਿਸ ਨੇ ਪਲਵਿੰਦਰ ਦੀ ਲਾਸ਼ ਦਾ ਪੋਸਟਰਮਾਰਟਮ ਕਰਵਾ ਕੇ ਘਰ ਵਾਲਿਆਂ ਨੂੰ ਮ੍ਰਿਤਕ ਦੇਹ ਸੌਂਪ ਦਿੱਤੀ ਹੈ। ਪਰਿਵਾਰ ਦੇ ਮੁਤਾਬਿਕ ਪਲਵਿੰਦਰ ਸਿੰਘ ਪੰਜਾਬ ਰੋਡਵੇਜ ਵਿੱਚ ਕਾਂਟਰੈਕਟ ‘ਤੇ ਕੰਮ ਕਰਦਾ ਸੀ । ਸੋਮਵਾਰ ਨੂੰ ਪਲਵਿੰਦਰ ਨੰ ਡਿਊਟੀ ‘ਤੇ ਜਾਣਾ ਸੀ । ਇਸ ਲਈ ਉਹ ਰਾਤ ਨੂੰ ਵਾਪਸ ਪਰਤ ਰਿਹਾ ਸੀ ।
ਮਾਮਲੇ ਦੀ ਜਾਂਚ ਕਰ ਰਹੇ ਸਾਹਾ ਪੁਲਿਸ ਥਾਣੇ ਦੇ ASI ਨੇ ਦੱਸਿਆ ਹੈ ਕਿ ਜਿਸ ਟਰੈਕਟਰ ਟਰਾਲੀ ਨਾਲ ਪਲਵਿੰਦਰ ਸਿੰਘ ਦੀ ਟੱਕਰ ਹੋਈ ਸੀ । ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ । ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ,ਮੁਲਜ਼ਮ ਦੀ ਪਛਾਣ ਕੀਤੀ ਜਾ ਰਹੀ ਹੈ । ਹਾਈਵੇਅ ‘ਤੇ ਟਰੈਕਟਰ ਟਰਾਲੀ ਅਕਸਰ ਹਾਦਸੇ ਦਾ ਕਾਰਨ ਬਣ ਦੀ ਹੈ। ਇੱਕ ਤਾਂ ਲੰਬਾਈ ਵਿੱਚ ਲੰਮੀ ਹੁੰਦੀ ਹੈ,ਦੂਜਾ ਡਰਾਈਵਰ ਬਹੁਤ ਹੀ ਰਫਤਾਰ ਦੇ ਨਾਲ ਉਸ ਨੂੰ ਭਜਾਉਂਦੇ ਹਨ,ਤੀਜਾ ਟਰੈਕਟ ਟਰਾਲੀ ਵਾਲੇ ਅਕਸਰ ਜਦੋਂ ਕੱਟ ਤੋਂ ਮੋੜ ਦੇ ਹਨ ਤਾਂ ਉਹ ਅੱਗੋ ਅਤੇ ਪਿੱਛੇ ਆਉਣ ਵਾਲਿਆਂ ਦਾ ਕੋਈ ਧਿਆਨ ਨਹੀਂ ਰੱਖ ਦੇ ਹਨ,ਉਹ ਆਪਣੇ ਹਿਸਾਬ ਨਾਲ ਸਿੱਧਾ ਮੋੜਨਾ ਸ਼ੁਰੂ ਕਰ ਦਿੰਦੇ ਹਨ,ਜਿਸ ਦੀ ਵਜ੍ਹਾ ਕਰਕੇ ਹਾਈਵੇਅ ‘ਤੇ ਕਈ ਹਾਦਸੇ ਹੁੰਦੇ ਹਨ।