The Khalas Tv Blog Punjab ਪੰਜਾਬ ਰੈਵੇਨਿਊ ਅਫਸਰ ਐਸੋਸੀਏਸ਼ਨ ਨੇ ਆਪਣੀ ਹੜ ਤਾਲ ਲਈ ਵਾਪਸ
Punjab

ਪੰਜਾਬ ਰੈਵੇਨਿਊ ਅਫਸਰ ਐਸੋਸੀਏਸ਼ਨ ਨੇ ਆਪਣੀ ਹੜ ਤਾਲ ਲਈ ਵਾਪਸ

‘ਦ ਖ਼ਾਲਸ ਬਿਊਰੋ : ਪੰਜਾਬ ਰੈਵੇਨਿਊ ਅਫਸਰ ਐਸੋਸੀਏਸ਼ਨ ਨੇ ਆਪਣੀ ਹੜ ਤਾਲ ਵਾਪਸ ਲੈ ਲਈ ਹੈ। ਰੈਵੇਨਿਉ ਮੰਤਰੀ ਪੰਜਾਬ ਪੰਡਿਤ ਬ੍ਰਹਮ ਸ਼ੰਕਰ ਜਿੰਪਾ ਨਾਲ ਮੁਲਾਕਾਤ ਹੋਣ ਤੋਂ ਮਗਰੋਂ ਯੂਨੀਅਨ ਨੇ ਹੜ ਤਾਲ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਰੈਵੇਨਿਉ ਮੰਤਰੀ ਵਲੋਂ ਦਿਤੇ ਗਏ ਦਿਲਾਸੇ ਮਗਰੋਂ ਹੁਣ 5 ਅਪ੍ਰੈਲ ਨੂੰ ਐਸੋਸੀਏਸ਼ਨ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਹੋਵੇਗੀ, ਜਿਸ ਵਿੱਚ ਧਰਨਾਕਾਰੀਆਂ ਦੀਆਂ ਮੰਗਾ ਤੇ ਵਿਚਾਰ ਹੋਵੇਗਾ ।

ਪੰਜਾਬ ਰੈਵੇਨਿਊ ਅਫਸਰ ਐਸੋਸੀਏਸ਼ਨ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਖ਼ਿਲਾ ਫ਼ 29 ਮਾਰਚ ਤੋਂ ਹੜ ਤਾਲ ਕਰਨ ਦਾ ਐਲਾਨ ਕੀਤਾ ਸੀ । ਉਹਨਾਂ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਇਹ ਇਲ ਜ਼ਾਮ ਵੀ ਲਗਾਇਆ ਸੀ ਕਿ ਉਹਨਾਂ ਸ੍ਰੀ ਮੁਕਤਸਰ ਸਾਹਿਬ ਵਿਚ ਨਾਇਬ ਤਹਿਸੀਲਦਾਰਾਂ ਅਤੇ ਪਟਵਾਰੀਆਂ ਨੂੰ ਬੰ ਦੀ ਬਣਾਇਆ ਸੀ ਕਿਉਂਕਿ ਸਰਕਾਰੀ ਮੁਲਾ ਜ਼ਮਾਂ ਨੇ ਉਹਨਾਂ ਨੂੰ ਝੂਠੀਆਂ ਰਿਪੋਰਟਾਂ ਬਣਾ ਕੇ ਗਲਤ ਮੁਆਵਜ਼ਾ ਦੇਣ ਤੋਂ ਇਨਕਾਰ ਕਰ ਦਿਤਾ ਸੀ । ਇਸੇ ਕਾਰਣ ਪੰਜਾਬ ਦੇ ਸਾਰੇ ਮਾਲ ਅਫਸਰ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਕਾਨੂੰਨਗੋ ਅਤੇ ਪਟਵਾਰੀ 29 ਮਾਰਚ ਤੋਂ ਅਣਮਿੱਥੇ ਸਮੇਂ ਲਈ ਹੜ ਤਾਲ ’ਤੇ ਚਲੇ ਗਏ ਸੀ।

Exit mobile version