The Khalas Tv Blog Punjab ਪੰਜਾਬ ਦੀ ਸਰਹੱਦ ‘ਤੇ ਰੀਟ੍ਰੀਟ ਸੈਰੇਮਨੀ ਦਾ ਸਮਾਂ ਬਦਲਿਆ ! ਹੁਣ ਇਸ ਨਵੇਂ ਸਮੇਂ ‘ਤੇ ਹੋਵੇਗੀ
Punjab

ਪੰਜਾਬ ਦੀ ਸਰਹੱਦ ‘ਤੇ ਰੀਟ੍ਰੀਟ ਸੈਰੇਮਨੀ ਦਾ ਸਮਾਂ ਬਦਲਿਆ ! ਹੁਣ ਇਸ ਨਵੇਂ ਸਮੇਂ ‘ਤੇ ਹੋਵੇਗੀ

ਬਿਉਰੋ ਰਿਪੋਰਟ : ਭਾਰਤ -ਪਾਕਿਸਤਾਨੀ ਬਾਰਡਰ ‘ਤੇ ਸ਼ਾਮ ਦੇ ਸਮੇਂ ਹੋਣ ਵਾਲੀ ਰੀਟ੍ਰੀਟ ਸੈਰੇਮਨੀ ਦਾ ਸਮਾਂ ਬਦਲਿਆ ਗਿਆ ਹੈ । ਹੁਣ ਇਹ ਸੈਰਾਮਨੀ ਸ਼ਨਿੱਚਰਵਾਰ ਸ਼ਾਮ ਤੋਂ ਸਾਢੇ 5 ਵਜੇ ਹੋਵੇਗੀ । ਸਮੇਂ ਵਿੱਚ ਬਦਲਾਅ ਦਿਨ ਦੇ ਛੋਟੇ ਹੋਣ ਦੇ ਵਜ੍ਹਾ ਨਾਲ ਕੀਤਾ ਗਿਆ ਹੈ । ਗਰਮੀ ਅਤੇ ਸਰਦੀ ਦੇ ਮੌਸਮ ਵਿੱਚ BSF ਵੱਲੋਂ ਰੀਟ੍ਰੀਟ ਸੈਰੇਮਨੀ ਦੇ ਸਮੇਂ ਵਿੱਚ ਬਦਲਾਵ ਕਰਦੀ ਹੈ।

ਹੈਸੈਨੀਵਾਲਾ ਭਾਰਤ-ਪਾਕਿਸਤਾਨ ਬਾਰਡਰ ਦੀ ਜੁਆਇੰਟ ਚੈੱਕ ਪੋਸਟ ‘ਤੇ ਹੋਣ ਵਾਲੀ ਰੀਟ੍ਰੀਟ ਸੈਰੇਮਨੀ ਦੇ ਬਾਰੇ ਵਿੱਚ BSF 136 ਬਟਾਲੀਅਨ ਦੇ ਅਧਿਕਾਰੀਆਂ ਨੇ ਦੱਸਿਆ ਕਿ 16 ਸਤੰਬਰ ਨੂੰ ਰੀਟ੍ਰੀਟ ਸੇਰੇਮਨੀ ਸ਼ਾਮ 5.30 ਵਜੇ ਹੋਇਆ ਕਰੇਗੀ ।

ਗਰਮੀਆਂ ਦੇ ਦਿਨ ਵੱਡੇ ਹੋਣ ‘ਤੇ ਦੇਰ ਨਾਲ ਹੁੰਦਾ ਹੈ

ਤੁਹਾਨੂੰ ਦੱਸ ਦੇਇਏ ਕਿ ਗਰਮੀਆਂ ਵਿੱਚ ਦਿਨ ਵੱਡੇ ਹੋਣ ਦੀ ਵਜ੍ਹਾ ਕਰਕੇ ਪਰੇਡ ਦੇਰੀ ਨਾਲ ਸ਼ੁਰੂ ਹੁੰਦੀ ਹੈ। ਉਧਰ ਸਰਦੀਆਂ ਦੇ ਦਿਨ ਛੋਟੇ ਹੋਣ ਦੇ ਵਜ੍ਹਾ ਕਰਕੇ ਸਮੇਂ ਤੋਂ ਪਹਿਲਾਂ ਪਰੇਡ ਸ਼ੁਰੂ ਕੀਤੀ ਜਾਂਦੀ ਹੈ। ਸਰਹੱਦ ‘ਤੇ ਹੋਣ ਵਾਲੇ ਇਸ ਪ੍ਰੋਗਰਾਮ ਨੂੰ ਰੀਟ੍ਰੀਟ ਸੈਰੇਮਨੀ ਕਹਿੰਦੇ ਹਨ । ਇਸ ਨੂੰ ਵੇਖਣ ਲਈ ਸਿਰਫ ਦੇਸ਼ ਤੋਂ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਲੋਕ ਆਉਂਦੇ ਹਨ।

ਭਾਰਤ-ਪਾਕਿਸਤਾਨ ਦੇ ਵਿਚਾਲੇ ਹਜ਼ਾਰਾਂ ਕਿਲੋਮੀਟਰ ਲੰਮੀ ਕੌਮਾਂਤਰੀ ਸਰਹੱਦ ਹੈ। ਇਸ ਵਿੱਚ ਸਿਰਫ ਤਿੰਨ ਥਾਂ ਫਾਜ਼ਿਲਕਾ ਵਿੱਚ ਸਾਦਿਕੇ ਚੌਕੀ,ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੁਸੈਨੀਵਾਲਾ ਬਾਰਡਰ ਅਤੇ ਅੰਮ੍ਰਿਤਸਰ ਵਿੱਚ ਅਟਾਰੀ ਬਾਰਡਰ ‘ਤੇ ਰੀਟ੍ਰੀਟ ਸੈਰੇਮਨੀ ਹੁੰਦੀ ਹੈ

ਹੂਸੈਨੀਵਾਲਾ ਸਰਹੱਦ ‘ਤੇ BSF ਨੇ ਅਜਾਇਬ ਘਰ ਬਣਾਇਆ

BSF ਵੱਲੋਂ ਉਸੈਨੀਵਾਲਾ ਬਾਰਡਰ ‘ਤੇ ਰੀਟ੍ਰੀਟ ਸੈਰੇਮਨੀ ਦੇ ਨਜ਼ਦੀਕ ਆਪਣਾ ਅਜਾਇਬ ਘਰ ਵੀ ਬਣਾਇਆ ਗਿਆ ਹੈ । ਜਿਸ ਵਿੱਚ ਸ਼ਹੀਦ – ਏ- ਆਜ਼ਮ ਭਗਤ ਸਿੰਘ ਦੀ ਪਿਸਤੌਲ ਦੇ ਨਾਲ ਅਜ਼ਾਦੀ ਨਾਲ ਸਬੰਧਤ ਰਾਜਗੁਰੂ,ਭਗਤ ਸਿੰਘ,ਸੁਖਦੇਵ ਅਤੇ ਹੋਰ ਕ੍ਰਾਂਤੀਕਾਰੀਆਂ ਦੇ ਹੱਥ ਲਿਖਤ ਪੱਤਰ ਰੱਖੇ ਗਏ ਹਨ ।

 

Exit mobile version