ਬਿਊਰੋ ਰਿਪੋਰਟ : ਪੰਜਾਬ ਦੀ ਇੱਕ ਯੂਨੀਵਰਸਸਿਟੀ ਦੀ ਮਹਿਲਾ ਪ੍ਰੋਫੈਸਲ ਨੇ ਪਾਕਿਸਤਾਨ ਸਫ਼ਾਰਤਖਾਨੇ ਦੇ ਅਧਿਕਾਰੀਆਂ ਖਿਲਾਫ਼ ਗੰਭੀਰ ਇਲਜ਼ਾਮ ਲਗਾਏ ਹਨ । ਪੀੜਤ ਨੇ ਇਲਜ਼ਾਮਾਂ ਮੁਤਾਬਿਕ ਮੁਲਾਜ਼ਮ ਨੇ ਵੀਜ਼ੇ ਦੇ ਬਦਲੇ ਉਸ ਦੇ ਨਾਲ ਸਰੀਰਕ ਸਬੰਧ ਬਣਾਉਣ ਦੀ ਮੰਗ ਕੀਤੀ ਸੀ । ਜਦੋਂ ਉਸ ਨੇ ਮਨਾ ਕੀਤਾ ਤਾਂ ਬਿਨਾਂ ਵਿਆਹ ਕਰਵਾਏ ਇਕੱਲੇ ਪਾਕਿਸਤਾਨ ਜਾਣ ਲਈ ਜਲੀਲ ਵੀ ਕੀਤਾ । ਮਹਿਲਾ ਪ੍ਰੋਫੈਸਰ ਨੇ ਇਸ ਦੀ ਸ਼ਿਕਾਇਤ ਪ੍ਰਧਾਨ ਅਤੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਸੌਂਪੀ ਹੈ ।
ਸਰੀਰਕ ਸੋਸ਼ਨ ਅਤੇ ਵਿਆਹ ਦੀ ਆਫਰ ਦਿੱਤੀ
ਪੀੜਤ ਨੇ ਦੱਸਿਆ ਕੀ 15 ਮਾਰਚ 2022 ਨੂੰ ਉਸ ਨੇ ਪਾਕਿਸਤਾਨ ਦੇ ਵੀਜ਼ੇ ਲਈ ਆਨ ਲਾਈਨ ਅਪਲਾਈ ਕੀਤਾ ਸੀ । ਜਦੋਂ ਉਹ ਭਾਰਤ ਵਿੱਚ ਪਾਕਿਸਤਾਨ ਦੇ ਸਫਾਰਤਖਾਨੇ ਪਹੁੰਚੀ ਤਾਂ ਉਨ੍ਹਾਂ ਨੇ ਵੀਜ਼ਾ ਦੇਣ ਤੋਂ ਮਨਾ ਕਰ ਦਿੱਤਾ ਜਦੋਂ ਵਾਪਸ ਪਰਤਨ ਲੱਗੀ ਤਾਂ ਇੱਕ ਮੁਲਾਜ਼ਮ ਮਹਿਲਾ ਕੋਲ ਆਇਆ ਅਤੇ ਵੀਜ਼ਾ ਦੇ ਲਈ ਕੁਝ ਦੇਰ ਬਿਠਾਇਆ ਅਤੇ ਫਿਰ ਇੰਟਰਵਿਊ ਦੇ ਨਾਂ ‘ਤੇ ਦੂਜੇ ਕਮਰੇ ਲੈ ਗਿਆ । 45 ਮਿੰਟ ਤੱਕ ਮੁਲਾਜ਼ਮ ਅਸ਼ਲੀਲ ਗੱਲਾਂ ਕਰਦਾ ਰਿਹਾ ਉਸ ਦੇ ਬਾਅਦ ਸਰੀਰਕ ਸਬੰਧ ਬਣਾਉਣ ‘ਤੇ ਜ਼ੋਰ ਦਿੱਤਾ । ਇਸ ਤੋਂ ਬਾਅਦ ਵਿਆਹ ਦਾ ਪ੍ਰਪੋਜ਼ਲ ਦੇ ਦਿੱਤਾ । ਪੀੜਤ ਪ੍ਰੋਫੈਸਰ ਮਹਿਲਾ ਨੇ ਦੱਸਿਆ ਕੀ ਜਦੋਂ ਉਸ ਨੇ ਮਨਾ ਕੀਤਾ ਤਾਂ ਉਸ ਨੂੰ ਜਲੀਲ ਕਰਨਾ ਸ਼ੁਰੂ ਕਰ ਦਿੱਤਾ । ਉਸ ਨੇ ਕਿਹਾ ਪਾਕਿਸਤਾਨ ‘ਫਾਸਟ’ ਕੁੜੀਆਂ ਨੂੰ ਵੀਜ਼ਾ ਨਹੀਂ ਦਿੰਦਾ ਹੈ । ‘ਫਾਸਟ’ ਉਹ ਕੁੜੀਆਂ ਹੁੰਦੀਆਂ ਹਨ ਜੋ ਬਿਨਾਂ ਮਰਦ ਦੇ ਪਾਕਿਸਤਾਨ ਜਾਂਦੀਆਂ ਹਨ ।
ਅਸ਼ਲੀਲ ਮੈਸੇਜ ਕੀਤੇ
ਕੁਝ ਦੇਰ ਬਾਅਦ ਕਮਰੇ ਵਿੱਚ ਦੂਜਾ ਮੁਲਾਜ਼ਮ ਆਇਆ ਅਤੇ ਉਸ ਨੇ ਕਸ਼ਮੀਰ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਆਰਟੀਕਲ ਲਿਖਣ ਅਤੇ ਪੋਸਟ ਪਾਉਣ ਦਾ ਦਬਾਅ ਪਾਇਆ । ਇਸ ਦੇ ਲਈ ਉਸ ਨੇ ਚੰਗੀ ਰਕਮ ਵੀ ਆਫਰ ਕੀਤੀ । ਪਰ ਉਸ ਨੇ ਮਨਾ ਕਰ ਦਿੱਤਾ । ਪੀੜਤ ਮਹਿਲਾ ਨੇ ਦੱਸਿਆ ਕੀ ਦੋਵੇ ਮੁਲਾਜ਼ਮ ਕੁਝ ਦਿਨ ਤੱਕ ਉਸ ਨੂੰ WHATSAPP ਨੰਬਰ ‘ਤੇ ਅਸ਼ਲੀਲ ਮੈਸੇਜ ਵੀ ਕਰਦੇ ਰਹੇ। ਮੁਲਾਜ਼ਮ ਪ੍ਰੋਫੈਸਲ ਮਹਿਲਾ ਨੂੰ 1 ਰਾਤ ਦੇ ਲਈ ਬੁਲਾ ਰਹੇ ਸਨ । ਅਗਲੇ ਦਿਨ ਵੀਜ਼ਾ ਦੇਣ ਦੀ ਗੱਲ ਕਹੀ । ਪਰੇਸ਼ਾਨ ਹੋਕੇ ਮਹਿਲਾ ਨੇ ਸਕਰੀਨ ਸ਼ਾਰਟ ਲੈਕੇ ਇਸ ਦੇ ਖਿਲਾਫ ਆਵਾਜ਼ ਚੁੱਕਣ ਦਾ ਫੈਲਸਾ ਲਿਆ ਹੈ ।
ਪਾਕਿਸਤਾਨ ਦੀ ਯੂਨੀਵਰਸਿਟੀ ਵਿੱਚ ਸੀ ਲੈਕਚਰ
ਪੀੜਤ ਪ੍ਰੋਫੈਸਲ ਨੇ ਦੱਸਿਆ ਕੀ ਉਸ ਦੀ ਇੱਕ ਦੋਸਤ ਪ੍ਰੋਫੈਸਰ ਨੇ ਉਸ ਨੂੰ ਐਬਟਾਬਾਦ ਯੂਨੀਵਰਸਿਟੀ ਵਿੱਚ ਲੈਕਚਰ ਲਈ ਸੱਦਾ ਦਿੱਤਾ ਸੀ । ਉਸ ਦੇ ਲਈ ਉਸ ਨੇ ਪਾਕਿਸਤਾਨ ਜਾਣਾ ਸੀ । ਪੀੜਤ ਪ੍ਰੋਫੈਸਰ ਨੇ ਦੱਸਿਆ ਕੀ ਅਕਤੂਬਰ ਵਿੱਚ ਉਸ ਨੇ WHATSAPP ਮੈਸੇਜ ਦਾ ਸਕਰੀਨ ਸ਼ਾਰਟ ਪਾਕਿਸਤਾਨ ਹਾਈ ਕਮਿਸ਼ਨ ਅਤੇ ਉਨ੍ਹਾਂ ਦੇ ਵਿਦੇਸ਼ ਮੰਤਰਾਲੇ ਨੂੰ ਭੇਜਿਆ ਸੀ ਉਸ ਨੇ ਭਾਰਤੀ ਵਿਦੇਸ਼ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਨੂੰ ਵੀ ਸ਼ਿਕਾਇਤ ਭੇਜੀ ਸੀ । ਪਰ ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ ਸਰਕਾਰ ਨੇ ਵੀ ਉਸ ‘ਤੇ ਕੋਈ ਕਾਰਵਾਈ ਨਹੀਂ ਕੀਤੀ । ਮਹਿਲਾ ਪੀੜਤ ਪ੍ਰੋਫੈਸਰ ਨੇ ਕਿਹਾ ਉਸ ਦੀ ਸ਼ਿਕਾਇਤ ਵੀ ਨਹੀਂ ਸੁਣੀ ਜਾ ਰਹੀ ਗਈ।