The Khalas Tv Blog Punjab ਦਿੱਲੀ ਦੇ ਨਾਲ ਪੰਜਾਬ ਦੇ ਵੱਡੇ ਸ਼ਹਿਰ ਵੀ ਬਣੇ ਗੈਸ ਦੇ ਚੈਂਬਰ !
Punjab

ਦਿੱਲੀ ਦੇ ਨਾਲ ਪੰਜਾਬ ਦੇ ਵੱਡੇ ਸ਼ਹਿਰ ਵੀ ਬਣੇ ਗੈਸ ਦੇ ਚੈਂਬਰ !

ਬਿਉਰੋ ਰਿਪੋਰਟ : ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਲਗਾਤਾਰ ਵਾਧੇ ਦੇ ਚੱਲਦਿਆ ਸਿਰਫ਼ ਦਿੱਲੀ ਹੀ ਗੈਸ ਚੈਂਬਰ ਨਹੀਂ ਬਣ ਰਿਹਾ ਹੈ ਬਲਕਿ ਪੰਜਾਬ ਦੇ ਕਈ ਸ਼ਹਿਰਾਂ ਦਾ AQI ਲੈਵਲ ਬਹੁਤ ਹੀ ਮਾੜੇ ਹਾਲਤ ਵਿੱਚ ਪਹੁੰਚ ਗਿਆ ਹੈ । ਬਠਿੰਡਾ ਅਤੇ ਪਟਿਆਲਾ ਦਾ AQI 300 ਨੂੰ ਵੀ ਪਾਰ ਕਰ ਗਿਆ ਹੈ । ਡਾਕਟਰ AQI ਦੇ ਵੱਧ ਰਹੇ ਪੱਧਰ ਦੀ ਵਜ੍ਹਾ ਕਰਕੇ ਬਜ਼ਰੁਗਾਂ ਅਤੇ ਬੱਚਿਆਂ ਦੇ ਬਿਮਾਰ ਪੈਣ ਦੇ ਖਤਰੇ ਤੋਂ ਅਲਰਟ ਕਰਦੇ ਹੋਏ ਨਜ਼ਰ ਆ ਰਹੇ ਹਨ । ਸਲਾਹ ਦਿੱਤੀ ਜਾ ਰਹੀ ਹੈ ਕਿ ਇਹ ਲੋਕ ਘਰੋਂ ਬਾਹਰ ਨਾ ਨਿਕਲਣ ਸਾਹ ਦੀ ਤਕਲੀਫ ਅਤੇ ਅੱਖਾਂ ਵਿੱਚ ਜਲਨ ਹੋ ਸਕਦੀ ਹੈ ।

ਵੀਰਵਾਰ ਨੂੰ ਬਠਿੰਡਾ ਦਾ AQI ਲੈਵਰ 306, ਪਟਿਆਲਾ ਦਾ 307, ਉਧਰ ਅੰਮ੍ਰਿਤਸਰ ਦਾ 156, ਜਲੰਧਰ ਦਾ 221, ਖੰਨਾ ਦਾ 260, ਲੁਧਿਆਣਾ ਦਾ 219 ਅਤੇ ਮੰਡੀ ਗੋਬਿੰਦਗੜ੍ਹ ਦਾ 299 ਦਰਜ ਕੀਤਾ ਗਿਆ ਹੈ ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਆਦਰਸ਼ ਪਾਲ ਵਿਗ ਦੀ ਮੰਨਿਏ ਤਾਂ ਪਰਾਲੀ ਜ਼ਿਆਦਾ ਜਲਾਉਣ ਨਾਲ AQI ਦਾ ਪੱਧਰ ਵੱਧ ਰਿਹਾ ਹੈ । ਨਾਲ ਹੀ ਕਿਹਾ ਕਿ ਮੀਂਹ ਦੀ ਕਮੀ ਦੇ ਕਾਰਨ ਹਵਾ ਵਿੱਚ ਮੌਜੂਦ ਮਿੱਟੀ ਜ਼ਮੀਨ ‘ਤੇ ਬੈਠ ਨਹੀਂ ਪਾਈ ਹੈ । ਇਸ ਨਾਲ ਵੀ ਹਵਾ ਵਿੱਚ ਪ੍ਰਦੂਸ਼ਣ ਵੱਧ ਰਿਹਾ ਹੈ । ਪਰ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ ਲਗਾਤਾਰ ਉਨ੍ਹਾਂ ‘ਤੇ ਨਜ਼ਰ ਵੀ ਰੱਖੀ ਜਾ ਰਹੀ ਹੈ । ਤਾਂਕੀ ਪਰਾਲੀ ਜਲਾਉਣ ਵਿੱਚ ਕਮੀ ਹੋ ਸਕੇ।

ਫਿਰੋਜ਼ਪੁਰ ਵਿੱਚ ਸੜ ਰਹੀ ਪਰਾਲੀ ਨੂੰ ਬੁਝਾਉਣ DC ਪਹੁੰਚੇ

ਫਿਰੋਜ਼ਪੁਰ ਵਿੱਚ ਕਿਸਾਨਾਂ ਦੇ ਵੱਲੋਂ ਪਿੰਡ ਸਾਇਆਂ ਵਾਲਾ, ਫਿਰੋਜ਼ਪੁਰ,ਮਾਛੀ ਬੁਗਰਾ,ਸ਼ਾਹ ਵਾਲਾ ਵਿੱਚ ਖੇਤ ਵਿੱਚ ਸੜ ਰਹੀ ਪਰਾਲੀ ਨੂੰ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਦੇ ਨਾਲ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਪਹੁੰਚੇ । ਫਾਇਰ ਬ੍ਰਿਗੇਡ ਮੁਲਾਜ਼ਮ ਨੇ ਬੜੀ ਹੀ ਮੁਸ਼ਕਿਲ ਦੇ ਨਾਲ ਖੇਤ ਵਿੱਚ ਸੜ ਰਹੀ ਪਰਾਲੀ ਨੂੰ ਬੁਝਾਇਆ । ਡੀਸੀ ਨੇ ਕਿਹਾ ਪਰਾਲੀ ਨੂੰ ਅੱਗ ਨਹੀਂ ਲਗਾਉਣ ਸਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ । ਬਾਵਜੂਦ ਇਸ ਦੇ ਕਿਸਾਨ ਪਰਾਲੀ ਨੂੰ ਸਾੜਨ ਵਿੱਚ ਲੱਗੇ ਹਨ । ਸੈਟੇਲਾਈਟ ਦੇ ਜ਼ਰੀਏ ਨਜ਼ਰ ਰੱਖੀ ਜਾ ਰਹੀ ਹੈ ।

ਡੀਸੀ ਨੇ ਕਿਹਾ ਕਿ ਕਈ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕੀਤਾ । ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਸੁਣਿਆ,ਕਈ ਪਿੰਡਾਂ ਦੇ ਕਿਸਾਨਾਂ ਨੇ ਖੇਤ ਵਿੱਚ ਪਰਾਲੀ ਨੂੰ ਅੱਗ ਲਗਾਈ ਹੋਈ ਸੀ । ਅਜਿਹੀਆਂ ਥਾਵਾਂ ‘ਤੇ ਫਾਇਰ ਬ੍ਰਿਗੇਡ ਨਾਲ ਅੱਗ ਨੂੰ ਬੁਝਾਇਆ ਗਿਆ । ਡੀਸੀ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਵੱਲੋਂ ਜਾਗਰੂਕ ਕਿਸਾਨਾਂ ਨੂੰ ਬੇਲਰ ਅਤੇ ਯੰਤਰ ਦਿੱਤੇ ਜਾ ਰਹੇ ਹਨ ।

Exit mobile version