The Khalas Tv Blog Punjab ਅਜਨਾਲਾ ਮਾਮਲੇ ‘ਚ ਪੰਜਾਬ ਪੁਲਿਸ ਦੀ ਜਾਂਚ ਆਖਰੀ ਪੜਾਅ ‘ਤੇ, 30 ਜਣਿਆ ਦੀਆਂ ਫੋਟੋਆਂ ਤੇ 46 ਵੀਡੀਓਜ਼ ਖੰਗਾਲੇ
Punjab

ਅਜਨਾਲਾ ਮਾਮਲੇ ‘ਚ ਪੰਜਾਬ ਪੁਲਿਸ ਦੀ ਜਾਂਚ ਆਖਰੀ ਪੜਾਅ ‘ਤੇ, 30 ਜਣਿਆ ਦੀਆਂ ਫੋਟੋਆਂ ਤੇ 46 ਵੀਡੀਓਜ਼ ਖੰਗਾਲੇ

Punjab Police's investigation in the Ajnala case is at the final stage 30 photos and 46 videos of 30 people have been seized.

ਅਜਨਾਲਾ ਮਾਮਲੇ ‘ਚ ਪੰਜਾਬ ਪੁਲਿਸ ਦੀ ਜਾਂਚ ਆਖਰੀ ਪੜਾਅ ‘ਤੇ, 30 ਜਣਿਆ ਦੀਆਂ ਫੋਟੋਆਂ ਤੇ 46 ਵੀਡੀਓਜ਼ ਖੰਗਾਲੇ

ਅੰਮ੍ਰਿਤਸਰ : ਕੇਂਦਰੀ ਖੁਫੀਆ ਏਜੰਸੀਆਂ ਵੱਲੋਂ ਅੰਮ੍ਰਿਤਪਾਲ ਸਿੰਘ ‘ਤੇ ਹਮਲੇ ਦੀ ਸੰਭਾਵਨਾ ਨੂੰ ਲੈ ਕੇ ਅਲਰਟ ਕੀਤੇ ਜਾਣ ਤੋਂ ਬਾਅਦ ਸੂਬੇ ‘ਚ ਸੁਰੱਖਿਆ ਵਿਵਸਥਾ ਮਜ਼ਬੂਤ ​​ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅੰਮ੍ਰਿਤਪਾਲ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਵੀ ਵਧਾ ਦਿੱਤਾ ਗਿਆ ਹੈ। ਪੁਲਿਸ ਨੇ ਪਹਿਲਾਂ ਹੀ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਿਰ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਹੈ।

ਅਜਨਾਲਾ ਥਾਣੇ ‘ਤੇ ਹਮਲੇ ਵਿਚ ਪੁਲਿਸ ਦੀ ਜਾਂਚ ਲਗਭਗ ਆਖਰੀ ਪੜਾਅ ਵਿਚ ਪਹੁੰਚ ਚੁੱਕੀ ਹੈ। ਪੁਲਿਸ ਨੇ ਹਮਲੇ ਵਿਚ ਸ਼ਾਮਲ 30 ਮੁਲਜ਼ਮਾਂ ਦੀਆਂ ਤਸਵੀਰਾਂ ਦੇ ਨਾਲ-ਨਾਲ ਘਟਨਾ ਨਾਲ ਜੁੜੀਆਂ 46 ਵੀਡੀਓ ਦੀ ਜਾਂਚ ਪੂਰ ਕਰ ਲਈ ਹੈ। 23 ਫਰਵਰੀ ਨੂੰ ਹਮਲੇ ਦੌਰਾਨ 150 ਤੋਂ ਵਧ ਵੀਡੀਓ ਨੂੰ ਖੰਗਾਲਣ ਦੇ ਬਾਅਦ ਪੁਲਿਸ ਨੇ ਪੁਖਤਾ ਸਬੂਤ ਇਕੱਠੇ ਕਰ ਰਹੇ ਹਨ।

ਜਾਂਚ ਰਿਪੋਰਟ ਵਿਚ ਥਾਣੇ ਦੇ ਬਾਹਰ ਪੁਲਿਸ ਵਾਲਿਆਂ ਨਾਲ ਮਾਰਕੁੱਟ ਤੋਂ ਇਲਾਵਾ ਥਾਣੇ ‘ਤੇ ਹਮਲਾ ਦਾ ਪੂਰਾ ਵੇਰਵਾ ਹੈ। ਅਗਵਾ ਤੇ ਮਾਰਕੁੱਟ ਮਾਮਲੇ ਵਿਚ ਸ਼ਿਕਾਇਤਕਰਤਾ ਪੀੜਤ ਵਰਿੰਦਰ ਸਿੰਘ ਦੇ ਪੁਲਿਸ ਦੁਬਾਰਾ ਬਿਆਨ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ। ਪੁਲਿਸ ਨੇ 16 ਫਰਵਰੀ ਨੂੰ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ‘ਤੇ ਮਾਰਕੁੱਟ, ਅਗਵਾ ਤੇ ਲੁੱਟਮਾਰ ਦਾ ਕੇਸ ਦਰਜ ਕੀਤਾ ਸੀ।

ਪੁਲਿਸ ਨੇ ਲਵਪ੍ਰੀਤ ਸਿੰਘ ਤੂਫਾਨ ਨੂੰ ਗ੍ਰਿਫਤਾਰ ਕੀਤਾ ਸੀ। ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਨੇ ਉਸ ਦੇ ਵਿਰੋਧ ਵਿਚ ਜਥੇ ਦੇ ਨਾਲ ਅਜਨਾਲਾ ਥਾਣੇ ਦੇ ਬਾਹਰ ਧਰਨਾ ਦਿੱਤਾ। ਇਸ ਦੌਰਾਨ ਭੀੜ ਨੇ ਥਾਣੇ ‘ਤੇ ਹਮਲਾ ਕਰਕੇ ਐੱਸਪੀ ਜੁਗਰਾਜ ਸਿੰਘ ਸਣੇ 6 ਪੁਲਿਸ ਮੁਲਾਜ਼ਮਾਂ ਨੂੰ ਜ਼ਖਮੀ ਕਰ ਦਿਤਾ ਸੀ। ਅੰਮ੍ਰਿਤਪਾਲ ‘ਤੇ ਦੋਸ਼ ਲੱਗਾ ਕਿ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਥਾਣੇ ‘ਤੇ ਹਮਲਾ ਕੀਤਾ। ਇਸ ਦੇ ਬਾਅਦ ਪੁਲਿਸ ਨੇ ਗ੍ਰਿਫਤਾਰ ਤੂਫਾਨ ਸਿੰਘ ਨੂੰ ਕਲੀਨ ਚਿੱਟ ਦੇ ਕੇ ਜੇਲ੍ਹ ਤੋਂ ਰਿਹਾਅ ਵੀ ਕਰਵਾ ਦਿੱਤਾ ਸੀ।

ਕੇਂਦਰੀ ਖੁਫੀਆ ਏਜੰਸੀਆਂ ਵੱਲੋਂ ਅੰਮ੍ਰਿਤਪਾਲ ਸਿੰਘ ‘ਤੇ ਹਮਲੇ ਦੀ ਸ਼ੰਕਾ ਦੇ ਅਲਰਟ ਦੇ ਬਾਅਦ ਸੂਬੇ ਵਿਚ ਸੁਰੱਖਿਆ ਵਿਵਸਥਾ ਮਜ਼ਬੂਤ ਕਰ ਦਿੱਤੀ ਗਈ ਹੈ। ਅੰਮ੍ਰਿਤਪਾਲ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। ਪੁਲਿਸ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਦੁਰਗਿਆਣਾ ਮੰਦਰ ਦੇ ਆਸ-ਪਾਸ ਪੁਲਿਸ ਦੀ ਸੁਰੱਖਿਆ ਪਹਿਲਾਂ ਤੋਂ ਵਧਾ ਦਿੱਤੀ ਹੈ। ਕੇਂਦਰ ਨੇ ਪੰਜਾਬ ਵਿਚ ਜੋ ਵਾਧੂ ਕੰਪਨੀਆਂ ਭੇਜੀਆਂ ਹਨ, ਉਸ ਦੀ ਤਾਇਨਾਤੀ ਅਜੇ ਦਿਖਾਈ ਨਹੀਂ ਦੇ ਰਹੀ ਹੈ।

ਦੱਸ ਦਈਏ ਕਿ ਲੰਘੇ ਕੱਲ੍ਹ ਜਦੋਂ ਅੰਮ੍ਰਿਤਪਾਲ ਸਿੰਘ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪੁੱਜਿਆ ਤਾਂ ਸਾਦੇ ਕੱਪੜਿਆਂ ਵਿੱਚ ਪੁਲਿਸ ਮੁਲਾਜ਼ਮ ਵੀ ਉਸਦੇ ਆਸਪਾਸ ਮੌਜੂਦ ਸਨ। ਪੁਲਿਸ ਅੰਮ੍ਰਿਤਪਾਲ ਦੀਆਂ ਗਤੀਵਿਧੀਆਂ ‘ਤੇ ਤਿੱਖੀ ਨਜ਼ਰ ਰੱਖ ਰਹੀ ਹੈ।

Exit mobile version