The Khalas Tv Blog Punjab ਸਿੱਧੂ ਮੂਸੇ ਵਾਲਾ ਮਾਮਲੇ ਵਿੱਚ ਪੰਜਾਬ ਪੁਲਿਸ ਕਰੇਗੀ ਚਾਰਜਸ਼ੀਟ ਦਾਖਲ
Punjab

ਸਿੱਧੂ ਮੂਸੇ ਵਾਲਾ ਮਾਮਲੇ ਵਿੱਚ ਪੰਜਾਬ ਪੁਲਿਸ ਕਰੇਗੀ ਚਾਰਜਸ਼ੀਟ ਦਾਖਲ

ਖਾਲਸ ਬਿਊਰੋ:ਪੰਜਾਬ ਦੇ ਮਾਲਵਾ ਖਿਤੇ ‘ਚ ਪੈਂਦੇ ਮਾਨਸਾ ਜ਼ਿਲੇ ਨਾਲ ਸਬੰਧ ਰੱਖਣ ਵਾਲੇ ਪ੍ਰਸਿਧ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਨਾਲ ਸਬੰਧਿਤ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ।ਬਹੁਤ ਜਲਦੀ ਪੰਜਾਬ ਪੁਲਿਸ ਇਸ ਕਤਲ ਸਬੰਧੀ ਚਾਰਜਸ਼ੀਟ ਦਾਖਲ ਕਰਨ ਜਾ ਰਹੀ ਹੈ।ਇਸ ਚਾਰਜਸ਼ੀਟ ਵਿੱਚ ਕਤਲ ਦੀ ਸਾਜ਼ਿਸ਼ ਨਾਲ ਸਬੰਧਤ ਸਾਰੇ ਘਟਨਾਵਾਂ, ਤੱਥਾਂ, ਸਬੂਤਾਂ ਅਤੇ ਗਵਾਹਾਂ ਨੂੰ ਸ਼ਾਮਲ ਕੀਤਾ ਗਿਆ ਹੈ। ਪੰਜਾਬ ਪੁਲੀਸ ਵੱਲੋਂ ਕਾਨੂੰਨੀ ਮਾਹਿਰਾਂ ਦੀ ਸਰਕਾਰੀ ਟੀਮ ਦੀ ਦੇਖ-ਰੇਖ ਹੇਠ ਤਿਆਰ ਕੀਤੀ ਗਈ ਇਸ ਚਾਰਜਸ਼ੀਟ ਵਿੱਚ ਕਈ ਧਾਰਾਵਾਂ ਜੋੜੀਆਂ ਗਈਆਂ ਹਨ, ਜਿਸ ਵਿੱਚ ਕਤਲ ਕੇਸ ਦੇ ਹਰ ਪਹਿਲੂ, ਹਰ ਘਟਨਾ ਨੂੰ ਲੜੀਵਾਰ ਢੰਗ ਨਾਲ ਦਰਜ ਕੀਤਾ ਗਿਆ ਹੈ।

ਇਸ ਦਿਲ ਨੂੰ ਦਹਿਲਾ ਦੇਣ ਵਾਲੇ ਕਤਲਕਾਂਡ ਵਿੱਚ 15 ਤੋਂ ਵੱਧ ਦੋਸ਼ੀਆਂ ਦੇ ਨਾਂ ਸ਼ਾਮਲ ਕੀਤੇ ਗਏ ਹਨ।ਇੱਕ ਨਿੱਜੀ ਚੈਨਲ ਦੇ ਮੁਤਾਬਕ ਇਸ ਵਿੱਚ ਸਿਰਫ ਸਿੱਧੂ ਨੂੰ ਗੋਲੀ ਮਾਰਨ ਵਾਲੇ ਸ਼ਾਰਪ ਸ਼ੂਟਰ ਅੰਕਿਤ ਸਿਰਸਾ, ਪ੍ਰਿਅਵਰਤ ਫੌਜੀ, ਫਰਾਰ ਸ਼ੂਟਰ ਦੀਪਕ ਮੁੰਡੀ, ਕਸ਼ਿਸ਼ ਤੇ ਮਾਰੇ ਜਾ ਚੁੱਕੇ ਮਨਪ੍ਰੀਤ ਮਨੂੰ, ਜਗਰੂਪ ਰੂਪਾ ਹੀ ਨਹੀਂ ,ਸਗੋਂ ਕਤਲ ਦੀ ਯੋਜਨਾ ‘ਚ ਸ਼ਾਮਲ ਹੋਰ ਮੁਲਜ਼ਮ ਵੀ ਹਨ।ਜਿਹਨਾਂ ਵਿੱਚ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਮਨਮੋਹਨ ਮੋਹਨਾ, ਦੀਪਕ ਟੀਨੂੰ, ਸੰਦੀਪ ਕੇਕੜਾ, ਸਚਿਨ ਭਿਵਾਨੀ, ਕੇਸ਼ਵ, ਜਗਰੂਪ ਸਿੰਘ ਆਦਿ ਸ਼ਾਮਲ ਹਨ। ਮਨਪ੍ਰੀਤ ਮਨੂੰ, ਜਗਰੂਪ ਰੂਪਾ ਦੀ ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਮੌਤ ਹੋ ਚੁੱਕੀ ਹੈ।ਇਹਨਾਂ ਸਾਰਿਆਂ ਤੇ ਕਤਲ ਦੀ ਸਾਜ਼ਿਸ਼ ਰਚਣ ਤੇ ਕਤਲ ਕਰਨ ਦਾ ਇਲਜ਼ਾਮ ਹੈ । ਮਨਪ੍ਰੀਤ ਭਾਊ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਹੋਣ ਵਾਲਾ ਪਹਿਲਾ ਮੁਲਜ਼ਮ ਸੀ।ਉਸ ਨੂੰ ਮਾਨਸਾ ਪੁਲਿਸ ਨੇ ਸਿੱਧੂ ਦੇ ਕਤਲ ਦੇ ਅਗਲੇ ਦਿਨ ਦੇਹਰਾਦੂਨ ਤੋਂ ਗ੍ਰਿਫਤਾਰ ਕੀਤਾ ਸੀ।
ਸਬੂਤਾਂ ਵਜੋਂ ਫੋਰੈਂਸਿਕ ਰਿਪੋਰਟ, ਪੋਸਟਮਾਰਟਮ ਰਿਪੋਰਟ, ਬਰਾਮਦ ਹਥਿਆਰ, ਬਰਾਮਦ ਹੋਏ ਕਾਰਤੂਸ, ਵਾਹਨ, ਖੂਨ ਦੇ ਨਮੂਨੇ, ਮੁਲਜ਼ਮਾਂ ਦੇ ਮੈਡੀਕਲ ਨਮੂਨੇ, ਘਟਨਾ ਵਾਲੀ ਥਾਂ ਦੇ ਕਈ ਸੀਸੀਟੀਵੀ, ਹੋਟਲ ਦੇ ਸੀਸੀਟੀਵੀ ਫੁਟੇਜ ਨੂੰ ਚਾਰਜਸ਼ੀਟ ਦਾ ਹਿੱਸਾ ਬਣਾਇਆ ਗਿਆ ਹੈ।

ਜੇਕਰ ਗਵਾਹਾਂ ਦੀ ਗੱਲ ਕਰੀਏ ਤਾਂ ਇਸ ਚਾਰਜਸ਼ੀਟ ‘ਚ 40 ਤੋਂ ਵੱਧ ਲੋਕਾਂ ਨੂੰ ਗਵਾਹ ਬਣਾਇਆ ਗਿਆ ਹੈ, ਜਿਨ੍ਹਾਂ ‘ਚ ਜਾਂਚ ‘ਚ ਸ਼ਾਮਲ ਪੁਲਿਸ ਅਧਿਕਾਰੀ, ਮੂਸੇਵਾਲਾ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰ, ਮੂਸੇਵਾਲਾ ਦੇ ਨਾਲ-ਨਾਲ ਦੋ ਚਸ਼ਮਦੀਦ ਗਵਾਹ ਵੀ ਸ਼ਾਮਲ ਹਨ, ਜੋ ਉਸ ਸਮੇਂ ਥਾਰ ‘ਚ ਸਨ। ਮੂਸੇਵਾਲਾ ਦੇ ਪਰਿਵਾਰ ‘ਚ ਉਸ ਦੇ ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਬਿਆਨ, ਮੂਸੇਵਾਲਾ ਦੀ ਸੁਰੱਖਿਆ ‘ਚ ਤਾਇਨਾਤ ਪੁਲਸ ਮੁਲਾਜ਼ਮਾਂ ਦੇ ਬਿਆਨ, ਫੋਰੈਂਸਿਕ ਟੀਮ ਦੇ ਮੈਂਬਰਾਂ ਦੇ ਬਿਆਨ, ਘਟਨਾ ਸਮੇਂ ਮੌਜੂਦ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਤੋਂ ਇਲਾਵਾ ਕਾਤਲਾਂ ਤੇ ਹੋਰ ਮੁਲਜ਼ਮਾਂ ਨੇ ਸ਼ਰਨ ਲਈ ਸੀ,ਉਸ ਜਗਾ ਨਾਲ ਸਬੰਧ ਰੱਖਣ ਵਾਲੇ ਲੋਕ ਵੀ ਇਸ ਸੂਚੀ ਵਿੱਚ ਹਨ।

Exit mobile version