The Khalas Tv Blog Punjab ਪੰਜਾਬ ਪੁਲਿਸ ਨੇ ਕਤਲ ਮਾਮਲੇ ਨੂੰ ਸੁਲਝਾਇਆ! ਰਾਜਸਥਾਨ ਤੱਕ ਜੁੜੇ ਤਾਰ
Punjab

ਪੰਜਾਬ ਪੁਲਿਸ ਨੇ ਕਤਲ ਮਾਮਲੇ ਨੂੰ ਸੁਲਝਾਇਆ! ਰਾਜਸਥਾਨ ਤੱਕ ਜੁੜੇ ਤਾਰ

ਬਿਉਰੋ ਰਿਪੋਰਟ – ਪੰਜਾਬ ਦੇ ਡੀਜੀਪੀ ਗੌਰਵ ਯਾਦਵ ( DGP Gaurav Yadav) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ AGTF ਪੰਜਾਬ ਨੇ ਮੋਹਾਲੀ ਪੁਲਿਸ (Mohali Police)  ਨਾਲ ਮਿਲ ਕੇ ਰਾਜਸਥਾਨ (Rajasthan) ਵਿਚ ਸੁਭਾਸ਼ ਸੋਹੂ ਦੇ ਦਿਨ-ਦਿਹਾੜੇ ਹੋਏ ਸਨਸਨੀਖੇਜ਼ ਕਤਲ ਦਾ ਪਰਦਾਫਾਸ਼ ਕੀਤਾ ਹੈ। ਸੁਭਾਸ਼ ਸੋਹੂ ਨੂੰ 8 ਅਕਤੂਬਰ ਨੂੰ ਸੰਗਰੀਆ ਜੋਧਪੁਰ ਵਿੱਚ ਬੇਰਹਿਮੀ ਨਾਲ ਸਿਰ ਵਿੱਚ ਪੰਜ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੀ.ਐਸ. ਬਸਨੀ ਰਾਜਸਥਾਨ ਵਿਚ ਐਫਆਈਆਰ ਦਰਜ ਕੀਤੀ ਗਈ ਸੀ।

ਡੀਜੀਪੀ ਨੇ ਕਿਹਾ ਕਿ ਪਵਿੱਤਰ ਅਤੇ ਮਨਜਿੰਦਰ ਫਰਾਂਸ ਦੇ ਇਕ ਗੈਂਗਸਟਰ ਮਾਡਿਊਲ ਦੇ ਸਬੰਧਿਤ ਹਨ, ਜਿਨ੍ਹਾਂ ਕੋਲੋ ਪੁੱਛਗਿੱਛ ਤੋਂ ਬਾਅਦ ਇਸ ਕੇਸ ਨੂੰ ਹੱਲ ਕੀਤਾ ਗਿਆ ਹੈ। ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਹੁਣ ਚਾਰੇ ਮੁਲਜ਼ਮ ਫਿਲਹਾਲ ਥਾਣਾ ਡੇਰਾਬੱਸੀ ਵਿਖੇ ਪੁਲਿਸ ਰਿਮਾਂਡ ‘ਤੇ ਹਨ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਸਟਰਮਾਈਂਡ ਭਾਨੂ ਸਿਸੋਦੀਆ ਨੇ ਫਰਵਰੀ 2024 ਵਿੱਚ ਆਪਣੇ ਸਾਥੀ ਅਨਿਲ ਲੇਗਾ ਦੀ ਹੱਤਿਆ ਦਾ ਬਦਲਾ ਲੈਣ ਲਈ ਕਤਲ ਦੀ ਯੋਜਨਾ ਬਣਾਈ ਸੀ। ਪੁਲਿਸ ਨੇ ਦੱਸਿਆ ਕਿ ਮੁਹੰਮਦ ਆਸਿਫ਼ ਅਤੇ ਅਨਿਲ ਕੁਮਾਰ ਗੋਦਾਰਾ ਨੇ ਅਪਰਾਧ ਨੂੰ ਅੰਜਾਮ ਦੇਣ ਵਿੱਚ ਮੁੱਖ ਭੂਮਿਕਾ ਨਿਭਾਈ। ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ ਅਤੇ ਪੰਜਾਬ ਵਿਚ ਕੋਈ ਵੀ ਅਪਰਾਧਿਕ ਘਟਨਾ ਨਹੀਂ ਵਾਪਰਨ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ –  ਕਾਂਗਰਸ ਵੱਲੋਂ ਪੰਚਾਇਤੀ ਚੋਣਾਂ ਮੁਲਤਵੀ ਕਰਨ ਦੀ ਮੰਗ, ਇਲੈਕਸ਼ਨ ਕਮਿਸ਼ਨ ਨਾਲ ਕੀਤੀ ਮੁਲਾਕਾਤ

 

Exit mobile version