ਸਿੱਧੂ ਮੂਸੇਵਾਲਾ ਦੇ ਕ ਤਲਕਾਂਡ ਵਿੱਚ ਪੁਲਿਸ ਪੰਚਾਇਤ ਅਫ਼ਸਰ ਸੰਦੀਪ ਸਿੰਘ ਦੀ ਤਲਾਸ਼ ਕਰ ਰਹੀ ਹੈ
‘ਦ ਖ਼ਾਲਸ ਬਿਊਰੋ :- ਸਿੱਧੂ ਮੂਸੇਵਾਲਾ ਦੇ ਕ ਤਲ ਮਾਮਲੇ ਵਿੱਚ ਪੁਲਿਸ ਸਾਬਕਾ ਸਪੀਕਰ ਅਤੇ ਦਿੱਗਜ ਅਕਾਲੀ ਆਗੂ ਨਿਰਮਲ ਸਿੰਘ ਕਾਹਲੋਂ ਦੇ ਭਤੀਜੇ ਸੰਦੀਪ ਸਿੰਘ ਦੀ ਤਲਾਸ਼ ਕਰ ਰਹੀ ਹੈ। ਪੁਲਿਸ ਨੂੰ ਉਸ ਦੇ ਗੈਂ ਗਸਟਰ ਲਾਰੈਂਸ ਬਿਸ਼ਨੋਈ ਨਾਲ ਲਿੰਕ ਹੋਣ ਦਾ ਖ਼ੁਲਾਸਾ ਹੋਇਆ ਹੈ। ਸੰਦੀਪ ਸਿੰਘ ਗੁਰਦਾਸਪੁਰ ਦੇ ਹਰਗੋਬਿੰਦਪੁਰ ਵਿੱਚ ਪੰਚਾਇਤ ਅਫ਼ਸਰ ਹੈ ਅਤੇ ਉਸ ਨੇ 2022 ਦੀਆਂ ਚੋਣਾਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਅਤੇ ਨਿਰਮਲ ਸਿੰਘ ਕਾਹਲੋਂ ਦੇ ਪੁੱਤਰ ਰਵੀ ਕਰਨ ਸਿੰਘ ਕਾਹਲੋਂ ਲਈ ਪ੍ਰਚਾਰ ਵੀ ਕੀਤਾ ਸੀ ਪਰ ਸਿੱਧੂ ਮੂਸੇਵਾਲਾ ਦੇ ਕ ਤਲ ਤੋਂ ਬਾਅਦ ਸੰਦੀਪ ਸਿੰਘ ਫਰਾਰ ਦੱਸਿਆ ਜਾ ਰਿਹਾ ਹੈ। ਲੁਧਿਆਣਾ ਪੁਲਿਸ ਨੂੰ ਸਿੱਧੂ ਮੂਸੇਵਾਲਾ ਦੇ ਕ ਤਲ ਵਿੱਚ ਹਥਿ ਆਰ ਸਪਲਾਈ ਕਰਨ ਵਾਲੇ ਗ੍ਰਿਫ਼ਤਾਰ ਘੋੜਿਆਂ ਦੇ ਵਪਾਰੀ ਸਤਬੀਰ ਸਿੰਘ ਦੀ ਪੁੱਛ-ਗਿੱਛ ਤੋਂ ਬਾਅਦ ਸੰਦੀਪ ਦੀ ਤਲਾਸ਼ ਹੈ।
ਕ ਤਲਕਾਂਡ ‘ਚ ਸੰਦੀਪ ਨੇ ਇਹ ਰੋਲ ਨਿਭਾਇਆ
ਜਾਣਕਾਰੀ ਮੁਤਾਬਿਕ ਬਲਾਕ ਪੰਚਾਇਤ ਅਫਸਰ ਅਮਨਦੀਪ ਕੌਰ ਨੇ ਦੱਸਿਆ ਹੈ ਕਿ ਸੰਦੀਪ ਸਿੰਘ 26 ਮਈ ਤੋਂ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਹੈ ਜਦਕਿ ਸਿੱਧੂ ਮੂਸੇਵਾਲਾ ਦਾ ਕ ਤਲ 29 ਜੂਨ ਨੂੰ ਹੋਇਆ ਸੀ ਯਾਨੀ ਕ ਤਲ ਦੀ ਵਾਰਦਾਤ ਤੋਂ ਠੀਕ ਤਿੰਨ ਦਿਨ ਪਹਿਲਾਂ। ਮੂਸੇਵਾਲਾ ਦੇ ਕਾ ਤਲਾਂ ਨੂੰ ਹਥਿ ਆਰ ਸਪਲਾਈ ਕਰਨ ਵਾਲੇ ਸਤਬੀਰ ਨੇ ਪੁਲਿਸ ਨੂੰ ਦੱਸਿਆ ਕਿ 19 ਜੂਨ ਨੂੰ ਕ ਤਲ ਤੋਂ 10 ਦਿਨ ਪਹਿਲਾਂ ਸੰਦੀਪ ਨੇ ਹੀ ਉਸ ਨੂੰ ਮਨੀ ਅਤੇ ਤੁਫਾਨ ਨੂੰ ਬਠਿੰਡਾ ਵਿੱਚ ਬਲਦੇਵ ਨੂੰ ਹਥਿ ਆਰ ਸਪਲਾਈ ਕਰਨ ਲਈ ਭੇਜਿਆ ਸੀ। ਕੁੱਝ ਦਿਨ ਬਾਅਦ ਜਦੋਂ ਸਿੱਧੂ ਮੂਸੇਵਾਲਾ ਦੇ ਕ ਤਲ ਦੀ ਖ਼ਬਰ ਆਈ ਤਾਂ ਸੰਦੀਪ ਨੇ ਸਤਬੀਰ ਨੂੰ ਅਲਰਟ ਰਹਿਣ ਦੀ ਹਿਦਾਇਤ ਦਿੱਤੀ। ਪੁਲਿਸ ਤੋਂ ਪੁੱਛ-ਗਿੱਛ ਦੌਰਾਨ ਸਤਬੀਰ ਨੇ ਖ਼ੁਲਾਸਾ ਕੀਤਾ ਹੈ ਕਿ ਸੰਦੀਪ ਨੇ ਸੁਰੱਖਿਆ ਦੇ ਲਈ ਉਨ੍ਹਾਂ ਨੂੰ ਪਿਸਟਲ ਵੀ ਦਿੱਤੀ ਸੀ। ਇਸ ਦੇ ਇਲਾਵਾ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਸੰਦੀਪ ਨੇ ਹਥਿ ਆਰ ਸਪਲਾਈ ਕਰਨ ਵਾਲੇ ਮਨੀ ਅਤੇ ਤੂਫਾਨ ਦਾ ਫੇਕ ਪਾਸਪੋਰਟ ਬਣਾਉਣ ਬਾਰੇ ਜਾਣਕਾਰੀ ਦਿੱਤੀ ਸੀ ਤਾਂ ਕਿ ਉਹ ਫ਼ਰਾਰ ਹੋ ਸਕਣ।
ਸਤਬੀਰ ਦਾ ਕ ਤਲਕਾਂਡ ‘ਚ ਇਹ ਰੋਲ
ਘੋੜਿਆਂ ਦੇ ਵਪਾਰੀ ਸਤਬੀਰ ਨੇ ਹੀ ਮਨੀ ਅਤੇ ਤੁਫਾਨ ਨੂੰ ਬਠਿੰਡਾ ਹਥਿ ਆਰਾਂ ਦੇ ਨਾਲ ਛੱਡਿਆ ਸੀ। ਪੁਲਿਸ ਨੇ ਸਤਬੀਰ ਦੀ Toyota Fortuner ਦੇ ਜ਼ਰੀਏ ਹੀ ਉਸ ਦੀ ਪਛਾਣ ਕੀਤੀ ਸੀ ਅਤੇ ਬਾਅਦ ਵਿੱਚ ਉਸ ਨੂੰ ਗ੍ਰਿਫ਼ਤਾਰ ਕੀਤਾ। ਹੁਣ ਲੁਧਿਆਣਾ ਪੁਲਿਸ ਸਤਬੀਰ ਦੇ ਖ਼ੁਲਾਸੇ ਤੋਂ ਬਾਅਦ ਹੀ ਸੰਦੀਪ ਨੂੰ ਗ੍ਰਿਫ਼ਤਾਰੀ ਕਰਨ ਦੇ ਲਈ ਰੇਡ ਮਾਰ ਰਹੀ ਹੈ। ਇਸ ਤੋਂ ਇਲਾਵਾ ਸੰਦੀਪ ਦੇ ਸਾਥੀ ਰਣਜੀਤ ਸਿੰਘ ਦੀ ਤਲਾਸ਼ ਵੀ ਕੀਤੀ ਜਾ ਰਹੀ ਹੈ।